Protest: ਕਾਂਗਰਸੀ ਨੇ ਰੋਸ ਪ੍ਰਦਰਸ਼ਨ ਕਰਕੇ ਫੂਕਿਆ ਬਿੱਟੂ ਦਾ ਪੁਤਲਾ

Protest
Protest: ਕਾਂਗਰਸੀ ਨੇ ਰੋਸ ਪ੍ਰਦਰਸ਼ਨ ਕਰਕੇ ਫੂਕਿਆ ਬਿੱਟੂ ਦਾ ਪੁਤਲਾ

ਜ਼ਿਲ੍ਹਾ ਪ੍ਰਧਾਨ ਸੀਬੀਆ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰ ਫੂਕਿਆ ਬਿੱਟੂ ਦਾ ਪੁਤਲਾ

(ਨਰੇਸ਼ ਕੁਮਾਰ) ਸੰਗਰੂਰ। Protest: ਪਿਛਲੇ ਦਿਨੀਂ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਵੱਲੋਂ ਕਾਂਗਰਸ ਦੇ ਕੌਮੀ ਲੀਡਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਅਤੇ ਅੱਤਵਾਦੀ ਕਹਿਣ ’ਤੇ ਭੜਕੇ ਕਾਂਗਰਸੀਆਂ ਨੇ ਸੁਰਿੰਦਰਪਾਲ ਸਿੰਘ ਸੀਬੀਆ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਅਤੇ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਅਗਰਸੈਨ ਚੌਂਕ ਵਿਖੇ ਵੱਡੀ ਗਿਣਤੀ ਇਕੱਠੇ ਹੋ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਗਿਆ।

ਕੇਂਦਰੀ ਰਾਜ ਮੰਤਰੀ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ’ਤੇ ਭੜਕੇ ਕਾਂਗਰਸੀ

ਇਸ ਮੌਕੇ ਸੰਬੋਧਨ ਕਰਦਿਆਂ ਸੁਰਿੰਦਰਪਾਲ ਸੀਬੀਆ ਨੇ ਕਿਹਾ ਕਿ ਰਵਨੀਤ ਬਿੱਟੂ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ ਜੋ ਅਜਿਹੇ ਕਿਸਮ ਦੀ ਘਟੀਆਂ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਰਵਨੀਤ ਬਿੱਟੂ ਨੂੰ ਅਹਿਸਾਨ ਫਰਾਮੋਸ਼ ਆਖਦਿਆਂ ਕਿਹਾ ਕਿ ਬਿੱਟੂ ਸਣੇ ਇਹਨਾਂ ਦੇ ਪੂਰੇ ਪਰਿਵਾਰ ਦਾ ਸਿਆਸੀ ਜਨਮ ਕਾਂਗਰਸ ਪਾਰਟੀ ਵਿੱਚ ਹੀ ਹੋਇਆ ਹੈ ਅਤੇ ਗਾਂਧੀ ਪਰਿਵਾਰ ਵੱਲੋਂ ਰਵਨੀਤ ਬਿੱਟੂ ਨੂੰ ਹਮੇਸ਼ਾ ਉੱਚ ਪਦ ਦੇ ਕੇ ਨਿਵਾਜਿਆ ਗਿਆ ਹੈ ਜੋ ਭਾਜਪਾ ਦੀ ਚਮਚਾਗਿਰੀ ਕਰਦਿਆਂ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸ ਰਹੇ ਹਨ।

ਇਹ ਵੀ ਪੜ੍ਹੋ: Baba Farid Aagman Purab: ਆਗਮਨ ਪੁਰਬ ਅਤੇ ਕਰਾਫਟ ਮੇਲੇ ਦੀਆਂ ਤਿਆਰੀਆਂ ਮੁਕੰਮਲ, ਡੀਸੀ ਨੇ ਲੋਕਾਂ ਦਿੱਤਾ ਖਾਸ ਸੁਨੇਹ…

ਸੀਬੀਆ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਸਿਰਫ ਕਾਂਗਰਸ ਪਾਰਟੀ ਹੀ ਨਹੀਂ ਸਗੋਂ ਆਪਣੇ ਸਵਰਗਵਾਸੀ ਦਾਦਾ ਬੇਅੰਤ ਸਿੰਘ ਦੀ ਵੀ ਪਿੱਠ ਵਿੱਚ ਛੁਰਾ ਮਾਰਿਆ ਹੈ। ਸੀਬੀਆ ਤੋਂ ਇਲਾਵਾ ਹੋਰ ਵੀ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਰਵਨੀਤ ਬਿੱਟੂ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਮੌਕੇ ਜਗਦੇਵ ਸਿੰਘ ਪ੍ਰਧਾਨ, ਗੁਰਪਿਆਰ ਸਿੰਘ ਧੂਰਾ, ਹੰਸਰਾਜ ਗੁਪਤਾ, ਦਰਸ਼ਨ ਸਿੰਘ ਕਾਂਗੜਾ, ਸ਼ਕਤੀ ਜੀਤ ਸਿੰਘ, ਮਨੀ ਵੜੈਚ ਸੁਨਾਮ, ਨੱਥੂ ਲਾਲ ਢੀਂਗਰਾ, ਮਿੱਠੂ ਲੱਡਾ, ਬੱਬੂ ਬਲਜੋਤ, ਮੈਡਮ ਚਰਨਜੀਤ ਕੌਰ, ਅਰੂਨਾ ਤਿੱਤਰੀਆ, ਨਰੇਸ਼ ਸ਼ਰਮਾ, ਨੇਹਾ ਗਰੋਵਰ, ਅਨਿਲ ਕੁਮਾਰ ਘੀਚਾ, ਰਛਪਾਲ ਟੀਪੂ, ਹਰਪਾਲ ਸੋਨੂੰ, ਵਰਿੰਦਰ ਪੰਨਵਾਂ,ਬਾਬੂ ਲਾਲ ਰੰਗਾ, ਨਛੱਤਰ ਸਿੰਘ ਐਮ ਸੀ, ਕਾਲਾ ਆਦਿ ਹਾਜ਼ਰ ਸਨ। Protest

LEAVE A REPLY

Please enter your comment!
Please enter your name here