ਇਕੱਲੀ ਕਾਂਗਰਸ ਪਾਰਟੀ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੇ ਸਮਰੱਥ ਨਹੀਂ : ਗੁਰਚਰਨ ਮਾਨ

BJP

ਫਰੀਦਕੋਟ (ਗੁਰਪ੍ਰੀਤ ਪੱਕਾ) ਮੋਦੀ ਸਰਕਾਰ ਨੇ ਪਿਛਲੇ ਦਸ ਵਰਿਆਂ ਵਿਚ ਕਾਰਪੋਰੇਟਾਂ ਤੋ ਹਾਸਲ ਅਰਬਾਂ ਰੁਪਏ ਦੇ ਚੰਦੇ ਕਰਕੇ, ਮੀਡੀਆ ’ਤੇ ਕੰਟਰੋਲ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜੋ ਤਾਕਤ ਹਾਸਲ ਕਰ ਲਈ ਹੈ, ਉਸਨੂੰ ਕੇਂਦਰ ਦੀ ਸੱਤਾ ਤੋਂ ਲਾਂਭੇ ਕਰਨਾ ਇਕੱਲੀ ਕਾਂਗਰਸ ਦੇ ਵੱਸ ਦਾ ਰੋਗ ਨਹੀਂ ਰਿਹਾ। ਇਸੇ ਲੋੜ ਕਾਰਨ ‘ਇੰਡੀਆ ਗਠਜੋੜ’ ਹੋਂਦ ਵਿੱਚ ਆਇਆ ਜਿਸ ਵਿੱਚ ਹਰ ਪਾਰਟੀ ਬਰਾਬਰ ਦੇ ਸਤਿਕਾਰ ਦੀ ਹੱਕਦਾਰ ਹੈ। (BJP)

ਇਹ ਸ਼ਬਦ ਲੋਕ ਸਭਾ ਹਲਕਾ ਫਰੀਦਕੋਟ ਤੋ ਸੀਪੀਆਈ ਅਤੇ ਸੀਪੀਆਈ (ਐਮ) ਦੇ ਸਾਂਝੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਨੇ ਹਲਕੇ ਦੇ ਵੱਖ-ਵਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਇਨ੍ਹਾਂ ਮੀਟਿੰਗਾਂ ਨੂੰ ਕਮਿਊਨਿਸਟ ਆਗੂਆਂ ਅਸ਼ੋਕ ਕੌਸ਼ਲ, ਅਪਾਰ ਸਿੰਘ ਸੰਧੂ, ਗੁਰਨਾਮ ਸਿੰਘ, ਗੋਰਾ ਪਿਪਲੀ , ਵੀਰ ਸਿੰਘ ਕੰਮੇਆਣਾ ਅਤੇ ਕਾਮਰੇਡ ਅਸ਼ਵਨੀ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਲੋਕ ਵਿਰੋਧੀ ਅਤੇ ਫਿਰਕੂ ਧਰੁਵੀਕਰਨ ਵਾਲੇ ਏਜੰਡੇ ਖਿਲਾਫ ਲੰਬੀ ਵਿਚਾਰਧਾਰਕ ਲੜਾਈ ਲੜਣ ਦੀ ਲੋੜ ਹੈ ਜਿਸ ਵਿੱਚ ਲਾਲ ਝੰਡੇ ਦੀਆਂ ਪਾਰਟੀਆਂ ਦਾ ਯੋਗਦਾਨ ਕਿਸੇ ਤੋਂ ਘੱਟ ਨਹੀਂ। (BJP)

ਉਨ੍ਹਾਂ ਕਿਹਾ ਕਿ ਮੌਜੂਦਾ ਗੰਧਲੇ ਸਿਆਸੀ ਮਾਹੌਲ ਵਿੱਚ ਸਿਰਫ ਕਮਿਊਨਿਸਟ ਆਗੂ ਅਤੇ ਉਮੀਦਵਾਰ ਹਨ ਜੋ ਜਾਂਚ ਏਜੰਸੀਆ ਦੇ ਡਰ ਜਾਂ ਲਾਲਚ ਵੱਸ ਆਪਣੀਆਂ ਵਫ਼ਾਦਾਰੀਆਂ ਤਬਦੀਲ ਨਹੀ ਕਰਦੇ। ਇਸ ਮੌਕੇ ਕਾਮਰੇਡ ਇੰਦਰਜੀਤ ਅਤੇ ਚਰਨਜੀਤ ਸਿੰਘ ਚੰਬੇਲੀ ਨੇ ਮਾਸਟਰ ਗੁਰਚਰਨ ਮਾਨ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਡੀਆਂ ਪਾਰਟੀਆਂ ਅਤੇ ਉਮੀਦਵਾਰ ਦੋਹੇਂ ਲੋਕ ਸੰਘਰਸ਼ਾਂ ਵਿੱਚ ਪਰਖੇ ਹੋਏ ਹੋਣ ਕਰਕੇ ਹਲਕੇ ਦੀ ਨੁਮਾਇੰਦਗੀ ਕਰਨ ਦੇ ਪੂਰੇ ਹੱਕਦਾਰ ਹਨ, ਜਿੰਨਾਂ ਨੇ ਸੀਮਿਤ ਸਾਧਨਾਂ ਅਤੇ ਸਾਦਗੀ ਨਾਲ ਆਪਣੀ ਚੋਣ ਮੁਹਿੰਮ ਚਲਾਈ ਹੈ। ਮਾਸਟਰ ਗੁਰਚਰਨ ਮਾਨ ਨੇ ਸਭ ਵੋਟਰ ਭੈਣ-ਭਰਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਭ ਪਾਰਟੀਆਂ ਨੂੰ ਪਰਖ ਚੁੱਕੇ ਪੰਜਾਬ ਦੇ ਲੋਕਾਂ ਨੇ ਜੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਬਖਸ਼ਿਆ ਤਾਂ ਉਹ ਹੋਰ ਵੀ ਤਕੜੇ ਮਨੋਬਲ ਨਾਲ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਸਲੇ ਢੁਕਵੇਂ ਮੰਚ ਤੇ ਉਠਾਉਣ ਲਈ ਤਿਆਰ ਰਹਿਣਗੇ।

Also Read : ਗਰਮੀਆਂ ਦੀਆਂ ਛੁੱਟੀਆਂ ਕਾਰਨ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ