ਕਾਂਗਰਸ ਹਾਈਕਮਾਂਡ ਵੱਲੋਂ ਪਾਹੜਾ, ਸੱਚਰ ਤੇ ਘੁਬਾਇਆ ਨੂੰ ਦਿੱਤੀ ਰਾਜਸਥਾਨ ’ਚ ਵੀ ਅਹਿਮ ਜ਼ਿੰਮੇਵਾਰੀ

Congress High Command

ਗੰਗਾਨਗਰ ਤੇ ਹਨੂੰਮਾਨਗੜ ਜਿਲਿਆਂ ਦੇ ਬਣੇ ਆਬਜਰਵਰ ਤੇ ਕੋਆਰਡੀਨੇਟਰ

ਅੰਮ੍ਰਿਤਸਰ (ਰਾਜਨ ਮਾਨ)। ਕਾਗਰਸ ਪਾਰਟੀ ਦੀ ਦਿੱਲੀ ਹਾਈਕਮਾਂਡ (Congress High Command) ਵੱਲੋਂ ਸੂਬਾ ਰਾਜਸਥਾਨ ਦੇ ਕਾਗਰਸ ਇੰਚਾਰਜ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਦੀ ਸਿਫ਼ਾਰਸ਼ ਤੇ ਰਾਜਸਥਾਨ ਕਾਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਵੱਲੋਂ ਕੇਂਦਰੀ ਹਾਈਕਮਾਡ ਦੇ ਆਦੇਸ਼ਾਂ ਅਨੁਸਾਰ ਸੂਬੇ ਵਿੱਚ ਅਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਤੇ ਸੰਗਠਨ ਵਿੱਚ ਹੋਰ ਨਵੀਂ ਰੂਹ ਫੂਕਣ ਲਈ ਇਹਨਾਂ ਪੰਜਾਬ ਦੇ ਤਿੰਨ ਹੋਰ ਤਜਰਬੇਕਾਰ ਆਗੂਆਂ ਜਿੰਨਾਂ ਨੇ ਲੰਮਾਂ ਸਮਾਂ ਪੰਜਾਬ ਦੇ ਸੰਗਠਨ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਸੇਵਾਵਾਂ ਨਿਭਾਈਆਂ ਤੇ ਉੱਚ ਅਹੁਦਿਆਂ ਤੇ ਰਹੇ, ਕਾਗਰਸ ਹਾਈਕਮਾਡ ਤੇ ਖਾਸਕਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਾਰਖੂ ਅੱਖ ਨੇ ਇਹਨਾਂ ਦੀ ਕਾਬਲੀਅਤ ਤੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਅਹਿਮ ਜਿੰਮੇਵਾਰੀ ਸੌਂਪੀ ਹੈ।

ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ : ਸੱਚਰ

ਬਰਿੰਦਰਮੀਤ ਸਿੰਘ ਪਾਹੜਾ ਵਿਧਾਇਕ ਗੁਰਦਾਸਪੁਰ ਨੂੰ ਅਬਜਰਵਰ ਤੇ ਮਾਝੇ ਦੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੂੰ ਕੋਆਰਡੀਨੇਟਰ ਜਿਲਾ ਹਨੂੰਮਾਨਗੜ ,ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਜਿਲਾ ਗੰਗਾਨਗਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਜਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਵੀ ਇਹਨਾਂ ਦੀ ਭੂਮਿਕਾ ਬੇਮਿਸਾਲ ਰਹੀ ਸੀ ਤੇ ਸਾਰੇ ਪ੍ਰੋਗਰਾਮਾਂ ਦੀਆਂ ਗਤੀਵਿਧੀਆਂ ਦੀ ਰਿਪੋਰਟ ਸਮੇਂ-ਸਮੇਂ ਤੇ ਪੰਜਾਬ ਪ੍ਰਦੇਸ਼ ਕਾਗਰਸ ਤੇ ਸਮੁੱਚੀ ਕਾਗਰਸ ਦੀ ਹਾਈ ਕਮਾਂਡ ਕੋਲ ਪਹੁੰਚਦੀ ਰਹੀ ਸੀ ਤੇ ਹੁਣ ਵੀ ਨਵਾਂ ਸ਼ੰਦੇਸ਼ ‘ਹੱਥ ਨਾਲ ਹੱਥ ਮਿਲਾਓ ‘ ਨੂੰ ਵੀ ਘਰ ਘਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਅੱਜ ਫ਼ੋਨ ‘ਤੇ ਗੱਲ-ਬਾਤ ਕਰਦਿਆਂ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਅਸੀਂ ਜਲਦ ਹੀ ਰਾਜਸਥਾਨ ਪ੍ਰਦੇਸ਼ ਕਾਗਰਸ ਪ੍ਰਧਾਨ ਤੇ ਦੋਵਾਂ ਜਿਲਿਆਂ ਦੇ ਸੀਨੀਅਰ ਕਾਂਗਰਸੀ ਆਗੂਆਂ ਮੰਤਰੀ ਸਾਹਿਬਾਨਾਂ , ਵਿਧਾਇਕ ਸਾਹਿਬਾਨਾਂ, ਜਿਲੇ ਤੇ ਬਲਾਕ ਪੱਧਰ ਦੇ ਅਹੁਦੇਦਾਰਾਂ ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਹਰੇਕ ਬੂਥ ਪੱਧਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅਗਾਮੀ ਚੌਣਾ ਵਿੱਚ ਕਾਗਰਸ ਪਾਰਟੀ ਦੀ ਵੱਡੀ ਜਿੱਤ ਹੋ ਸਕੇ ਤੇ ਆਮ ਲੋਕ ਤੇ ਆਗੂਆਂ ਵਿੱਚ ਇੱਕ ਪਰਿਵਾਰ ਦੀ ਤਰਾਂ ਨੇੜਤਾ ਬਣ ਸਕੇ।

ਅਖੀਰ ਵਿੱਚ ਮੈ ਪ੍ਰਦੇਸ਼ ਦੇ ਕਾਂਗਰਸੀ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ, ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਅਤੇ ਮੁੱਖ ਮੰਤਰੀ ਰਾਜਸਥਾਨ ਅਸ਼ੋਕ ਗਹਿਲੋਤ ਜੀ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਸਾਡੇ ਤੇ ਭਰੋਸਾ ਪ੍ਰਗਟ ਕਰਕੇ ਇਹ ਵੱਡੀ ਜ਼ੁੰਮੇਵਾਰੀ ਸੌਂਪੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।