ਮੁੱਖ ਮੰਤਰੀ ਦੇ ਸ਼ਹਿਰ ਦੇ ਮੇਅਰ ਵਿਰੁੱਧ ਕਾਂਗਰਸੀ ਕੌਸਲਰ ਮਹਾਤਮਾਂ ਗਾਂਧੀ ਦੀ ਸਮਾਰਕ ’ਤੇ ਡਟਿਆ

Congress Councilor Sachkahoon

ਅੰਗਰੇਜੋਂ ਭਾਰਤ ਛੱਡੋਂ ਦੇ ਨਾਅਰੇ ਤਹਿਤ ਕਰੱਪਟ ਮੇਅਰ ਹਟਾਉਣ ਦਾ ਦਿੱਤਾ ਨਾਅਰਾ

ਕੌਸਲਰ ਕ੍ਰਿਸ਼ਨ ਚੰਦ ਬੁੱਧੂ ਨੇ ਮੇਅਰ ਸੰਜੀਵ ਬਿੱਟੂ ਦੇ ਭ੍ਰਿਸ਼ਟਾਚਾਰ ਦੀ ਖੋਲ੍ਹੀ ਪਟਾਰੀ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਮੋਤੀ ਮਹਿਲਾ ਦੇ ਨੇੜਲੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਵਿਰੁੱਧ ਅੱਜ ਟਕਸਾਲੀ ਕਾਂਗਰਸੀ ਕੌਸਲਰ ਕ੍ਰਿਸ਼ਨ ਚੰਦ ਬੁੱਧੂ ਵੱਲੋਂ ਮਹਾਤਮਾ ਗਾਂਧੀ ਦੀ ਸਮਾਰਕ ਤੇ ਭੁੱਖ ਹੜਤਾਲ ਕਰਦਿਆਂ ਅੱਜ ਦੇ ਦਿਨ ਮਹਾਤਮਾਂ ਗਾਂਧੀ ਵੱਲੋਂ ਦਿੱਤਾ ਗਿਆ ਨਾਅਰਾ ’ਅੰਗਰੇਜੋ ਭਾਰਤ ਛੋੜੋ’ ਦੇ ਤਹਿਤ ‘ਕਰੱਪਟ ਮੇਅਰ ਹਟਾਓ, ਪਟਿਆਲਾ ਤੇ ਕਾਂਗਰਸ ਬਚਾਓ’ ਲਾਇਆ ਗਿਆ। ਇਸ ਦੇ ਨਾਲ ਹੀ ਬੁੱਧੂ ਵੱਲੋਂ ਮੇਅਰ ਵੱਲੋਂ ਪਟਿਆਲਾ ਅੰਦਰ ਕੀਤੇ ਗਏ ਘਪਲਿਆਂ ਦੀ ਲਿਸਟ ਵੀ ਗਿਣਾਈ ਗਈ। ਬੁੱਧੂ ਵੱਲੋਂ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਦੇ ਦਰਬਾਰ ’ਚ ਪੁੱਜ ਕੇ ਵੀ ਮੇਅਰ ਸੰਜੀਵ ਬਿੱਟੂ ਸਬੰਧੀ ਇੱਕ ਸ਼ਿਕਾਇਤ ਪੱਤਰ ਦਿੱਤਾ ਗਿਆ। ਇੱਧਰ ਵਿਰੋਧੀ ਧਿਰਾਂ ਵੱਲੋਂ ਵੀ ਮੇਅਰ ਵਿਰੁੱਧ ਝੰਡਾ ਚੁੱਕ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਕੌਸਲਰ ਕ੍ਰਿਸ਼ਨ ਚੰਦ ਬੁੱਧੂ ਵੱਲੋਂ ਪਿਛਲੇ ਕਈ ਦਿਨਾਂ ਦੋਂ ਮੇਅਰ ਸੰਜੀਵ ਬਿੱਟੂ ਵਿਰੁੱਧ ਵਿਰੋਧ ਪ੍ਰਗਟਾਇਆ ਜਾ ਰਿਹਾ ਸੀ। ਇਸੇ ਵਿਰੋਧ ਦੀ ਸਜ਼ਾ ਦਿੰਦਿਆਂ ਕਾਂਗਰਸ ਵੱਲੋਂ ਉਨ੍ਹਾਂ ਨੂੰ ਪਨਸਪ ਦੇ ਵਾਇਸ ਚੇਅਰਮੈਂਨ ਦੇ ਅਹੁਦੇ ਤੋਂ ਵੀ ਲਾਂਭੇ ਕਰ ਦਿੱਤਾ ਗਿਆ ਹੈ। ਕ੍ਰਿਸ਼ਨ ਚੰਦ ਬੁੱਧੂ ਦਾ ਕਹਿਣਾ ਹੈ ਕਿ ਉਹ ਕਾਂਗਰਸ ਦਾ ਸਿਪਾਹੀ ਹੈ ਅਤੇ ਕਾਂਗਰਸ ’ਚ ਰਹਿੰਦਿਆ ਹੀ ਮੇਅਰ ਦੇ ਕਾਰਨਾਮਿਆਂ ਦਾ ਚਿੱਠਾ ਉਜਾਗਰ ਕਰਦਾ ਰਹੇਗਾ। ਇਸ ਮੌਕੇ ਉਸ ਨੇ ਦੱਸਿਆ ਕਿ ਪਟਿਆਲਾ ’ਚ ਨਜ਼ਾਇਜ ਉਸਾਰੀਆਂ ’ਚ ਸਿੱਧਾ ਹੱਥ ਮੇਅਰ ਦਾ ਹੈ ਅਤੇ ਜੇਬ ਗਰਮ ਹੋਣ ਤੋਂ ਬਾਅਦ ਪਟਿਆਲਾ ’ਚ ਨਜਾਇਜ਼ ਬਿਲਡਿੰਗਾਂ ਦੀ ਭਰਮਾਰ ਪੈਦਾ ਹੋਈ ਹੈ। ਕੌਸਲਰ ਬੁੱਧੂ ਵੱਲੋਂ ਅੱਜ ਲਿਖਤੀ ਤੌਰ ਤੇ ਕਈ ਅਜਿਹਿਆ ਨਜ਼ਾਇਜ਼ ਬਿਲਡਿੰਗਾਂ ਦੇ ਨਾਂਅ ਉਜਾਗਰ ਕੀਤੇ ਗਏ, ਜੋ ਬਿਨਾ ਨਕਸ਼ੇ ਜਾ ਨਕਸ਼ੇ ਤੋਂ ਉੱਲਟ ਰਿਹਾਇਸ਼ੀ ਨਕਸ਼ੇ ਪਾਸ ਕਰਵਾਕੇ ਕਮਰਸ਼ੀਅਲ ਬਿਲਡਿੰਗਾਂ ਬਣੀਆਂ ਹਨ।

ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਨਿਗਮ ਦਫ਼ਤਰ ਦੇ ਨੇੜੇ ਚਾਰ ਪੰਜ ਵੱਡੇ ਸ਼ੋਰੂਮ ਜੇਬ ਗਰਮ ਕਰਕੇ ਬਣੇ ਹਨ। ਕੋਲੰਬੀਆਂ ਏਸ਼ੀਆਂ ਹਸਪਤਾਲ ਦੇ ਨਾਲ ਭੁਪਿੰਦਰ ਰੋਡ ਤੇ ਬਹੁਤ ਵੱਡੀ ਕਮਰਸੀਅਲ ਮਾਰਕਿਟ 7 ਮੰਜਿਲਾ ਉਸਾਰੀ ਹੈ ਅਤੇ ਮੰਜਿਲ ਦੀ ਫੀਸ ਵਸੂਲੀ ਗਈ ਹੈ। ਇਸ ਦੇ ਨਾਲ ਹੀ ਕਈ ਹੋਰ ਅਨੇਕਾਂ ਥਾਵਾਂ ਤੇ ਵੇਰਵੇ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੇਅਰ ਸਾਹਿਬ ਦੀਆਂ ਬਹੁਤ ਪ੍ਰਾਪਤੀਆਂ ਹਨ,ਜੋਂ ਅਜੇ ਕੁਝ ਕੁ ਹੀ ਨਸਰ ਕੀਤੀਆਂ ਗਈਆਂ ਹਨ। ਕੌਸਲਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋ ਮੰਗ ਕੀਤੀ ਕਿ ਕੁਰੱਪਟ ਮੇਅਰ ਨੂੰ ਤੁਰੰਤ ਹਟਾਇਆ ਜਾਵੇ ਅਤੇ ਕਾਂਗਰਸ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ।

ਮੇਅਰ ਨੇ ਆਪਣੇ ਨੇੜਲਿਆਂ ਨੂੰ ਦਿੱਤੇ ਵੇਰਕਾ ਦੇ ਬੂਥ

ਕ੍ਰਿਸ਼ਨ ਚੰਦ ਬੁੱਧੂ ਵੱਲੋਂ ਲਿਖਤੀ ਖੁਲਾਸਾ ਕਰਦਿਆਂ ਦੱਸਿਆ ਗਿਆ ਕਿ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ 1 ਜੁਲਾਈ 2021 ਨੂੰ ਹੋਈ ਸੀ। ਮੇਅਰ ਨੇ ਆਊਟ ਆਫ਼ ਏਜੰਡਾ ਵਿੱਚ ਮਤਾ ਨੰ. 388 ਅਨੁਸਾਰ 20 ਲੋਕਾਂ ਨੂੰ ਵੇਰਕਾ ਪਲਾਂਟ ਦੇ ਬੂਥ ਮਹਿੰਗੀਆਂ ਥਾਵਾਂ ਤੇ ਅਲਾਟ ਕਰਨ ਦਾ ਪਾਸ ਕੀਤਾ। ਇਨ੍ਹਾਂ ਵਿੱਚੋਂ ਦੋਂ ਬੂਥ ਮੇਅਰ ਦੇ ਪੀਏ ਹਨ, ਉਨ੍ਹਾਂ ਨੂੰ ਅਲਾਂਟ ਕੀਤੇ ਗਏ। ਇੱਕ ਬੂਥ ਮੇਅਰ ਦੇ ਸਿਆਸੀ ਸਕੱਤਰ ਨੂੰ ਅਲਾਟ ਕੀਤਾ ਗਿਆ । ਇਸ ਦੇ ਨਾਲ ਹੀ ਕਈ ਹੋਰ ਬੂਥ ਵੀ ਅਜਿਹੇ ਹਨ, ਜੋਂ ਮੇਅਰ ਵੱਲੋਂ ਆਪਣੇ ਨੇੜਲਿਆ ਨੂੰ ਅਲਾਂਟ ਕੀਤੇ ਗਏ ਹਨ।

ਕਰੋੜਾਂ ਦੀ ਪ੍ਰਾਪਰਟੀ ਕੌਡੀਆਂ ਦੇ ਭਾਅ

ਬੁੱਧੂ ਨੇ ਕਥਿਤ ਦੋਸ਼ ਲਾਏ ਕਿ ਪਾਸੀ ਰੋਡ ਤੇ ਮੋਦੀ ਮੰਦਿਰ ਦੀ 200 ਕਰੋੜ ਦੀ ਪ੍ਰਾਪਰਟੀ ਕੋਢੀਆ ਦੇ ਭਾਅ ਖਰੀਦ ਕੇ ਕਮਰਸੀਅਲ ਕੰਪਲੈਕਸ, ਲਗਜਰੀ ਹੋਟਲ ਤੇ ਕਲੌਨੀ ਵਿੱਚ ਤਬਦੀਲ ਕਰਨ ਦੀ ਸਕੀਮ ਹੈ। ਮੇਅਰ ਵੱਲੋਂ ਆਪਣੇ ਰਿਸਤੇਦਾਰ ਦੇ ਨਾਮ ਤੇ ਹਜਾਰਾਂ ਗਜ਼ ਦੀ ਰਜਿਸ਼ਟਰੀ ਕਰਵਾਈ ਹੈ। ਉਸਦਾ ਕਹਿਣਾ ਹੈ ਕਿ ਉਕਤ ਮੰਦਿਰ ਪ੍ਰਾਪਰਟੀ ਧਾਰਮਿਕ ਟਰੱਸਟ ਨੂੰ ਦਾਨ ਦਿੱਤੀ ਹੈ। ਇਸ ਦੀ ਵਿਕਰੀ ਨਹੀਂ ਹੋ ਸਕਦੀ। ਇਸ ਸਬੰਧੀ ਟਰੱਸਟੀਆਂ ਵੱਲੋਂ ਕੇਂਦਰ ਸਰਕਾਰ ਤੱਕ ਵੀ ਪਹੁਚ ਕੀਤੀ ਹੋਈ ਹੈ।

ਬੁੱਧੂ ਸਿਰਫ਼ ਆਪਣੇ ਰਾਜਨੀਤਿਕ ਆਕਾ ਨੂੰ ਖੁਸ਼ ਕਰਨ ਲਈ ਲਾ ਰਿਹਾ ਦੋਸ਼ : ਮੇਅਰ ਸੰਜੀਵ ਬਿੱਟੂ

ਇਨ੍ਹਾਂ ਮਾਮਲਿਆਂ ਸਬੰਧੀ ਜਦੋਂ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਮੇਅਰ ਬਣਾਉਣ ਦਾ ਫੈਸਲਾ ਪਾਰਟੀ ਦਾ ਸੀ ਜੇਕਰ ਕ੍ਰਿਸ਼ਨ ਬੁੱਧੂ ਨੂੰ ਮੇਅਰ ਨਹੀਂ ਬਣਾਇਆ ਤਾ ਇਸ ਵਿੱਚ ਉਨ੍ਹਾਂ ਦਾ ਕੋਈ ਦੋਸ਼ ਨਹੀਂ। ਉਨ੍ਹਾਂ ਕਿਹਾ ਕਿ ਜੋਂ ਅੱਜ ਬੁੱਧੂ ਵੱਲੋਂ ਉਨ੍ਹਾਂ ਵਿਰੁੱਧ ਦੋਸ਼ ਲਾਏ ਗਏ ਹਨ ਤਾ ਉਹ ਮੀਡੀਆ ’ਚ ਰੋਲਾ ਪਾਉਣ ਦੀ ਬਜਾਏ ਜਾਂਚ ਏਜੰਸੀ ਕੋਲ ਜਾਣ ਤਾ ਜੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ। ਮੇਅਰ ਨੇ ਕਿਹਾ ਕਿ ਇਹ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ ਹੈ ਅਤੇ ਆਪਣੇ ਰਾਜਨੀਤਿਕ ਆਕਾ ਨੂੰ ਖੁਸ਼ ਕਰਨ ਦਾ ਹੀ ਤਰੀਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ