ਧੂਮ-ਧਾਮ ਨਾਲ ਮਨਾਇਆ ਅਵਤਾਰ ਮਹੀਨੇ ਦਾ ਭੰਡਾਰਾ
ਅਨਿਲ ਲੁਟਾਵਾ ਅਮਲੋਹ/ਮੰਡੀ ਗੋਬਿੰਦਗੜ੍ਹ। ਬਲਾਕ ਅਮਲੋਹ ’ਤੇ ਬਲਾਕ ਮੰਡੀ ਗੋਬਿੰਦਗੜ੍ਹ ਨੇ ਪੂਜਨੀਕ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖ਼ੁਸ਼ੀ ’ਚ ਸਾਂਝੀ ਨਾਮ –ਚਰਚਾ ਕਰ ਕੇ ਅਵਤਾਰ ਮਹੀਨੇ ਨੂੰ ਭੰਡਾਰੇ ਦੇ ਰੂਪ ਵਿੱਚ ਮਨਾਇਆ। ਇਹ ਸਾਂਝੀ ਨਾਮ-ਚਰਚਾ ਮੰਡੀ ਗੋਬਿੰਦਗੜ੍ਹ ਦੇ ਨਾਮ-ਚਰਚਾ ਘਰ ’ਚ ਹੋਈ ਜਿਸ ਵਿੱਚ ਵੱਡੀ ਗਿਣਤੀ ਸਾਧ-ਸੰਗਤ ਨੇ ਸ਼ਿਰਕਤ ਕੀਤੀ।
ਇਸ ਮੌਕੇ ਨਾਮ ਚਰਚਾ ਘਰ ਨੂੰ ਰੰਗ ਬਰੰਗੀਆਂ ਝੰਡੀਆਂ,ਪ੍ਰੇਰਨਾਦਾਇਕ ਬੈਨਰਾਂ ਅਤੇ ਗ਼ੁਬਾਰਿਆਂ ਆਦਿ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ, ਨਾਮ ਚਰਚਾ ਵਿਚ ਪਹੁੰਚਣ ਲਈ ਸਾਧ-ਸੰਗਤ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ। ਨਾਮ ਚਰਚਾ ਵਿਚ ਭੈਣ ਪਰਵੀਨ ਇੰਸਾਂ 45 ਮੈਂਬਰ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ।
ਇਸ ਮੌਕੇ ਜ਼ਿਲ੍ਹਾ 25 ਮੈਂਬਰ ਤਰਲੋਚਨ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੇ ਰੂਹਾਨੀ ਇਲਾਹੀ ਚਿੱਠੀ ਨੂੰ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਇਆ ’ਤੇ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਕਾਰਜਾਂ ਸਬੰਧੀ ਚਾਨਣਾ ਪਾਇਆ ਤੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ਅਨੁਸਾਰ ਹੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕੰਮਾਂ ਵਿਚ ਦਿਨ ਰਾਤ ਇੱਕ ਕਰ ਕੇ ਸੇਵਾ ਕਰਦੀ ਰਹੇਗੀ।
ਨਾਮ ਚਰਚਾ ਦੌਰਾਨ ਆਏ ਹੋਏ ਕਵੀ ਰਾਜ ਵੀਰਾਂ ਨੇ ਡੇਰੇ ਦੇ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ। ਇਸ ਮੌਕੇ ਬਲਾਕ ਅਮਲੋਹ ’ਤੇ ਬਲਾਕ ਮੰਡੀ ਗੋਬਿੰਦਗੜ੍ਹ ਦੇ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ’ਤੇ ਸਾਰੀਆਂ ਸੰਮਤੀਆਂ ਅਤੇ ਬਲਾਕ ਕਮੇਟੀਆਂ ਹਾਜ਼ਰ ਸਨ। ਨਾਮ ਚਰਚਾ ਦੀ ਕਾਰਵਾਈ ਬਲਾਕ ਭੰਗੀਦਾਸ ਦਲਜੀਤ ਸਿੰਘ ਇੰਸਾਂ ਨੇ ਚਲਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ