ਲੋਕ ਪ੍ਰੇਸ਼ਾਨ, ਸਰਕਾਰ ਚੁੱਪ | Protest
ਫਰੀਦਕੋਟ (ਗੁਰਪ੍ਰੀਤ ਪੱਕਾ)। Protest: ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੇ ਸੱਦੇ ’ਤੇ ਸਾਰੇ ਬਿਜਲੀ ਕਾਮਿਆਂ ਵੱਲੋਂ ਅੱਜ ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਰੋਹ ਭਰਪੂਰ ਰੋਸ ਧਰਨਾ ਡਿਵੀਜ਼ਨ ਪ੍ਰਧਾਨ ਇੰਜ ਰਣਜੀਤ ਸਿੰਘ ਨੰਗਲ ਬਲਦੇਵ ਸਿੰਘ ਡਵੀਜ਼ਨ ਪ੍ਰਧਾਨ ਮਿੱਠੂ ਸਿੰਘ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਲਾਇਆ ਗਿਆ।
ਇਸ ਰੋਸ ਧਰਨੇ ਵਿੱਚ ਜੰਮ ਕੇ ਪੰਜਾਬ ਸਰਕਾਰ, ਪਾਵਰਕੌਮ,ਮਨੈਜਮੈਟ ਖ਼ਿਲਾਫ਼ ਨਾਅਰੇਬਾਜ਼ੀ ਹੋਈ। ਇਸ ਰੋਸ ਧਰਨੇ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸਰਕਲ ਸਕੱਤਰ ਫਰੀਦਕੋਟ ਹਰਪ੍ਰੀਤ ਸਿੰਘ ਘੁਮਿਆਰਾ ਨੇ ਦੱਸਿਆ ਕਿ ਫਰੀਦਕੋਟ ਸਰਕਲ ਅੰਦਰ ਪੈਂਦੀਆਂ ਸਾਰੀਆਂ ਸਬ ਡਵੀਜਨਾਂ ਦੇ ਸਾਰੇ ਕਰਮਚਾਰੀ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ‘ਤੇ ਚੱਲ ਰਹੇ ਹਨ ਜਿਸ ਕਾਰਨ ਕਈ ਥਾਵਾਂ ’ਤੇ ਬਿਜਲੀ ਗਰਿੱਡ ਬਿਨਾਂ ਕਿਸੇ ਕਰਮਚਾਰੀ ਦੇ ਖਾਲੀ ਪਏ ਹਨ ਕਈ ਇਲਾਕਿਆਂ ਦੀ ਬਿਜਲੀ ਬੰਦ ਪਈ ਹੈ। ਬਿਜਲੀ ਬਿੱਲਾਂ ਦੇ ਕੈਸ਼ ਕਾਉਂਟਰ ਬੰਦ ਹਨ ਜਿਸ ਕਾਰਨ ਆਮ ਲੋਕ ਖੱਜਲ-ਖੁਆਰ ਹੋ ਰਹੇ ਹਨ ਅਤੇ ਹੁਣ ਬਿਜਲੀ ਦਫ਼ਤਰਾਂ ਵਿੱਚ ਕੰਮ ਕਰਦੇ ਕਲੈਰੀਕਲ ਕਾਮਿਆਂ ਨੂੰ ਧੱਕੇ ਨਾਲ ਗਰਿੱਡ ਡਿਊਟੀ ’ਤੇ ਤੈਨਾਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Ludhiana News: ਧਾਂਦਰਾ ਰੋਡ ’ਤੇ ਪੁਲਿਸ ਦੀ ਗੋਲੀ ਨਾਲ ਇੱਕ ਗੰਭੀਰ ਜ਼ਖ਼ਮੀ, ਇਲਾਕੇ ’ਚ ਦਹਿਸਤ ਦਾ ਮਾਹੌਲ
ਇੰਨਾ ਸਾਥੀਆਂ ਨੂੰ ਗਰਿੱਡ ਦੇ ਕੰਮਕਾਰ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ ਜਿਸ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਪਰ ਪਾਵਰਕੌਮ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਅਤੇ ਜੇਕਰ ਪਾਵਰਕੌਮ ਮੈਨੇਜਮੈਂਟ ਆਪਣੇ ਅੜੀਅਲ ਰਵੱਈਏ ’ਤੇ ਬਜਿੱਦ ਰਹੀ ਤਾਂ ਪੂਰੇ ਪੰਜਾਬ ਵਿੱਚ ਬਲੈਕ ਆਊਟ ਦੀ ਸਥਿਤੀ ਪੈਦਾ ਹੋ ਸਕਦੀ ਹੈ। Protest
ਦੱਸ ਦੇਈਏ ਕਿ ਪਿਛਲੇ ਦਿਨੀਂ 31 ਜੁਲਾਈ ਨੂੰ ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਨਾਲ਼ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਮੀਟਿੰਗ ਕਰਕੇ 15 ਅਗਸਤ ਤੱਕ ਬਿਜਲੀ ਕਾਮਿਆਂ ਦੀਆਂ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਬਿਜਲੀ ਮੰਤਰੀ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ।
ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਲਦੀ ਲਾਗੂ ਨਾਂ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ
ਇਸ ਰੈਲੀ ਨੂੰ ਸੂਰਜ ਭਾਨ ਬਲਦੇਵ ਸਿੰਘ ਸੁੱਖਣਵਾਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕੁਲਦੀਪ ਸਿੰਘ ਗੋਲੇਵਾਲਾ ਨਰਿੰਦਰ ਸਿੰਘ ਸਾਦਿਕ ਹਰਬੰਸ ਸਿੰਘ ਸ਼ਹਿਰੀ ਜਸਪਾਲ ਸਿੰਘ ਦਿਹਾਤੀ ਇੰਜ ਗੁਰਪ੍ਰੀਤ ਸਿੰਘ ਸਾਰੇ ਟੀ ਐਸ ਯੂ ਮਨਦੀਪ ਸਿੰਘ ਫੈਡਰੇਸ਼ਨ ਏਟਕ ਰਮਨਦੀਪ ਸਿੰਘ ਗੁਰਵਿੰਦਰ ਸਿੰਘ ਚੰਦਨ ਟੀਨਾ ਸਾਰੇ ਐਮ ਐਸ ਯੂ ਜਸਵੀਰ ਸਿੰਘ ਬਲਵਿੰਦਰ ਰਾਮ ਸ਼ਰਮਾ ਨਸੀਬ ਚੰਦ ਮੱਲਣ ਚਿਤਰੰਜ ਗਾਬਾ ਸਾਰੇ ਪੈਨਸ਼ਨਰ ਐਸੋਸੀਏਸ਼ਨ ਸੁਖਚੈਨ ਸਿੰਘ ਸਰਕਲ ਪ੍ਰਧਾਨ ਸੀ ਐਚ ਬੀ ਕੰਟਰੈਕਟ ਯੂਨੀਅਨ ਨੇ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟਕਰਾਅ ਦੀ ਨੀਤੀ ਛੱਡ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਲਦੀ ਲਾਗੂ ਨਾਂ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ,ਜਿਸ ਨਾਲ ਸਮੁੱਚਾ ਬਿਜਲੀ ਤੰਤਰ ਪ੍ਰਭਾਵਿਤ ਹੋਵੇਗਾ ।
ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ। ਵੱਖ-ਵੱਖ ਆਗੂਆਂ ਨੇ ਸਮੁੱਚੇ ਬਿਜਲੀ ਕਾਮਿਆਂ/ ਭਰਾਤਰੀ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਇਸ ਸਾਂਝੇ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਅਪਣਾ ਬਣਦਾ ਯੋਗਦਾਨ ਪਾਉਣ ਦੀ ਪੁਰਜੋਰ ਅਪੀਲ ਕੀਤੀ ।ਇਸ ਚੱਲਦੇ ਧਰਨੇ ਦੌਰਾਨ ਹੀ ਸਟੇਟ ਕਮੇਟੀ ਨੇ ਫੈਸਲਾ ਕਰਕੇ ਸੂਚਿਤ ਕੀਤਾ ਗਿਆ ਹੈ ਕਿ ਸਮੂਹਿਕ ਛੁੱਟੀ ਮਿਤੀ 13 ਸਤੰਬਰ ਤੋਂ 17 ਸਤੰਬਰ ਤੱਕ ਵਧਾਈ ਜਾਦੀ ਹੈ । ਅੱਜ ਦੇ ਧਰਨੇ ਅੰਦਰ ਸਟੇਜ ਦੀ ਕਾਰਵਾਈ ਨਰਿੰਦਰ ਸਿੰਘ ਮਹਿਮੂਆਣਾ ਨੇ ਨਿਭਾਈ। Protest