ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਇਸ ਵਾਰ ਸਦੀ ਦਾ...

    ਇਸ ਵਾਰ ਸਦੀ ਦਾ ਸਭ ਤੋਂ ਠੰਢਾ ਦਸੰਬਰ, ਰਾਜਸਥਾਨ ਵੀ ਜੰਮਿਆ

    fog and cold

    ਇਸ ਵਾਰ ਸਦੀ ਦਾ ਸਭ ਤੋਂ ਠੰਢਾ ਦਸੰਬਰ, ਰਾਜਸਥਾਨ ਵੀ ਜੰਮਿਆ
    ਵਾਟਰ ਸਪਲਾਈ ਲਾਈਨਾਂ ਜੰਮੀਆਂ Cold

    ਨਵੀਂ ਦਿੱਲੀ (ਏਜੰਸੀ)। ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਵਿੱਚ 1901 ਤੋਂ ਬਾਅਦ ਇਹ ਸਭ ਤੋਂ ਠੰਢਾ Cold ਦਸੰਬਰ ਸਾਬਤ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ 118 ਸਾਲ ਦਾ ਰਿਕਾਰਡ ਟੁੱਟ ਰਿਹਾ ਹੈ। ਇਸ ਵਾਰ ਪਹਾੜਾਂ ਵਿੱਚ ਹੋਈ ਖੂਬ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਦਾ ਤਾਪਮਾਨ ਵੀ ਜ਼ੀਰੋ ਡਿੱਗਰੀ ਤੱਕ ਹੇਠਾਂ ਪਹੁੰਚ ਰਿਹਾ ਹੈ। ਹੋਰ ਤਾਂ ਹੋਰ ਰਾਜਸਥਾਨ ਦੇ ਸੀਕਰ ਜ਼ਿਲ੍ਹੇ ‘ਚ ਫ਼ਤਿਹਪੁਰ ਦਾ ਤਾਪਮਾਨ ਮਨਫ਼ੀ ਚਾਰ ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪਹਿਲਾਂ ਵੀ ਰਾਤ ਦਾ ਤਾਪਮਾਨ ਅਕਸਰ ਜ਼ੀਰੋ ਡਿਗਰੀ ਤੱਕ ਪਹੁੰਚ ਜਾਂਦਾ ਸੀ ਪਰ ਇਸ ਵਾਰ ਸੂਰਜ ਨਾ ਨਿਕਲਣ ਕਰਕੇ ਦਿਨ ਵੀ ਰਾਤ ਵਾਂਗ ਹੀ ਠੰਢੇ ਹਨ। ਇਹ ਸਿਲਸਿਲਾ ਨਵਾਂ ਸਾਲ ਸ਼ੁਰੂ ਹੋਣ ਤੱਕ ਜਾਰੀ ਰਹੇਗਾ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਕੌਮੀ ਰਾਜਧਾਨੀ ਦਿੱਲੀ ਸਮੇਤ ਐਨਸੀਆਰ ‘ਚ ਸ਼ਨਿੱਚਰਵਾਰ ਨੂੰ ਤਾਪਮਾਨ 2.4 ਡਿਗਰੀ ਮਾਪਿਆ ਗਿਆ। ਸੰਘਣੀ ਧੁੰਦ ਕਾਰਨ ਸ਼ਨਿੱਚਰਵਾਰ ਸਵੇਰੇ ਚਾਰ ਉਡਾਣਾਂ ਦਿੱਲੀ ਹਵਾਈ ਅੱਡੇ ਤੋਂ ਮੋੜ ਦਿੱਤੀਆਂ ਗਈਆਂ।

    ਇਸ ਤੋਂ ਇਲਾਵਾ ਧੁੰਦ ਕਾਰਨ 150 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਤੇ 10 ਦਾ ਸਮਾਂ ਬਦਲਿਆ ਗਿਆ।ਠੰਢ ਤੇ ਧੁੰਦ ਦਾ ਅਸਰ ਦਿੱਲੀ ‘ਚ ਹਵਾ ਦੀ ਗੁਣਵੱਤਾ ਉਪਰ ਵੀ ਪੈ ਰਿਹਾ ਹੈ। ‘ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) ਗੰਭੀਰ ਸ਼੍ਰੇਣੀ ਦੇ ਨੇੜੇ ਹੈ। ਉਧਰ ਪਹਾੜਾਂ ਵਿੱਚ ਵੀ ਠੰਢ ਦਾ ਕਹਿਰ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪਹਾੜੀ ਸੂਬੇ ‘ਚ ਕਿਲੌਂਗ ਮਨਫ਼ੀ 11.5 ਡਿਗਰੀ ਨਾਲ ਸਭ ਤੋਂ ਵੱਧ ਠੰਢਾ ਰਿਕਾਰਡ ਕੀਤਾ ਗਿਆ ਹੈ। ਡਲਹੌਜ਼ੀ ਦਾ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ ਰਿਹਾ।

    • ਸ੍ਰੀਨਗਰ ‘ਚ ਜਲ ਸਪਲਾਈ ਲਾਈਨ ਜੰਮ ਗਈ ਹੈ।
    • ਬਹੁਤ ਸਾਰੀਆਂ ਰੇਲਾਂ ਰੱਦ, ਬਹਤੀਆਂ ਦਾ ਸਮਾਂ ਬਦਲਿਆ।
    • ਹਵਾਈ ਉਡਾਨਾਂ ਵੀ ਹੋਈਆਂ ਪ੍ਰਭਾਵਿਤ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here