Punjab Weather: ਪੰਜਾਬ ’ਚ ਅਚਾਨਕ ਵਧਣ ਲੱਗੀ ਹੈ ਠੰਢ, ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਪਡੇਟ

Punjab Weather
Punjab Weather: ਪੰਜਾਬ ’ਚ ਅਚਾਨਕ ਵਧਣ ਲੱਗੀ ਹੈ ਠੰਢ, ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਪਡੇਟ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦਰਅਸਲ, ਮੌਸਮ ਵਿਭਾਗ ਨੇ ਸੂਬੇ ’ਚ ਠੰਢ ਦੇ ਅਚਾਨਕ ਵਧਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਦਾ ਕਹਿਣਾ ਹੈ ਕਿ 26 ਅਕਤੂਬਰ ਤੋਂ ਸੂਬੇ ਦਾ ਮੌਸਮ ਬਦਲ ਸਕਦਾ ਹੈ, ਜਿਸ ਕਾਰਨ ਠੰਢ ਵਧੇਗੀ। ਅਜਿਹੇ ’ਚ ਵਿਭਾਗ ਨੇ ਪੰਜਾਬ ਦੇ ਲੋਕਾਂ ਨੂੰ ਗਰਮ ਕੱਪੜੇ ਕੱਢਣ ਦੀ ਸਲਾਹ ਦਿੱਤੀ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਸੂਬੇ ਦਾ ਸਭ ਤੋਂ ਜ਼ਿਆਦਾ ਤਾਪਮਾਨ ਫਰੀਦਕੋਟ ਜ਼ਿਲ੍ਹੇ ’ਚ ਦਰਜ ਕੀਤਾ ਗਿਆ, ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਦਾ ਘੱਟ ਤੋਂ ਘੱਟ ਤਾਪਮਾਨ 20 ਡਿਗਰੀ ਤੋਂ ਹੇਠਾਂ ਰਿਹਾ। ਦੂਜੇ ਪਾਸੇ ਮੌਸਮ ਬਦਲਦੇ ਹੀ ਇਨਫਲੂਐਂਜ਼ਾ ਵਾਇਰਸ ਸਰਗਰਮ ਹੋ ਗਿਆ ਹੈ। Punjab Weather

Read This : ED Punjab News: ਪੰਜਾਬ ’ਚ ED ਦਾ ਐਕਸ਼ਨ, LDP ਸਕੀਮ ਤਹਿਤ ਅਲਾਟ ਕੀਤੇ ਪਲਾਟਾਂ ਦਾ ਮੰਗਿਆ ਵੇਰਵਾ

ਇਨਫਲੂਐਂਜ਼ਾ ਵਾਇਰਸ ਦੋ ਮਹੀਨਿਆਂ ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਆਸਾਨੀ ਨਾਲ ਸੰਕਰਮਿਤ ਕਰਦਾ ਹੈ। ਇਸ ਵਰਗ ਦੇ ਵੱਡੀ ਗਿਣਤੀ ਬੱਚੇ ਸਰਕਾਰੀ ਹਸਪਤਾਲਾਂ ਤੇ ਪ੍ਰਾਈਵੇਟ ਡਾਕਟਰਾਂ ਕੋਲ ਇਲਾਜ ਲਈ ਆ ਰਹੇ ਹਨ। ਇਨਫਲੂਐਂਜ਼ਾ ਵਾਇਰਸ ਦੇ ਲੱਛਣ ਕੋਰੋਨਾ ਵਾਇਰਸ ਵਰਗੇ ਹੀ ਹਨ। ਜੇਕਰ ਮਾਪੇ ਉਕਤ ਵਾਇਰਸ ਨੂੰ ਹਲਕੇ ਨਾਲ ਲੈਂਦੇ ਹਨ, ਤਾਂ ਕਈ ਵਾਰ ਇਹ ਵਾਇਰਸ ਬੱਚਿਆਂ ਲਈ ਘਾਤਕ ਸਾਬਤ ਹੋ ਸਕਦਾ ਹੈ। ਇਨਫਲੂਐਂਜ਼ਾ ਏ ਤੇ ਬੀ ਮੌਸਮੀ ਹਨ, (ਜ਼ਿਆਦਾਤਰ ਲੋਕਾਂ ਨੂੰ ਇਹ ਸਰਦੀਆਂ ’ਚ ਲੱਗਦੇ ਹਨ) ਤੇ ਇਸ ਦੇ ਲੱਛਣ ਗੰਭੀਰ ਹੁੰਦੇ ਹਨ। ਇਨਫਲੂਐਂਜ਼ਾ ਸੀ ਗੰਭੀਰ ਲੱਛਣਾਂ ਦਾ ਕਾਰਨ ਨਹੀਂ ਬਣਦਾ ਤੇ ਇਹ ਮੌਸਮੀ ਨਹੀਂ ਹੈ, ਪੂਰੇ ਸਾਲ ਭਰ ਇਸ ਦੇ ਕੇਸਾਂ ਦੀ ਗਿਣਤੀ ਆਮ ਰਹਿੰਦੀ ਹੈ। Punjab Weather