Gangsters: ਪੁਲਿਸ ਵੱਲੋਂ ਗੈਂਗਸਟਰਾਂ ਦੇ ਕਰੀਬੀ ਸਾਥੀ 4 ਪਿਸਟਲਾਂ ਸਮੇਤ ਕਾਬੂ

Gangsters
ਪਟਿਆਲਾ : ਕਾਬੂ ਕੀਤੇ ਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਯੋਗੇਸ਼ ਸ਼ਰਮਾ।

ਲਾਰੈਂਸ ਬਿਸ਼ਨੋਈ ਤੇ ਰਾਜੀਵ ਰਾਜਾ ਗੈਂਗ ਦੇ ਮੈਂਬਰਾਂ ਨਾਲ ਨੇੜਲੇ ਸਬੰਧ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Gangsters: ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਚਾਰ ਪਿਸਟਲਾਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਅਤੇ ਰਾਜੀਵ ਰਾਜਾ ਗਿਰੋਹ ਦੇ ਗੈਂਗ ਮੈਂਬਰਾਂ ਦੇ ਕਰੀਬੀ ਸਾਥੀ ਹਨ। ਇਸ ਸਬੰਧੀ ਜਾਣਕਰੀ ਦਿੰਦਿਆਂ ਐੱਸਪੀ ਡੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਡੀਐੱਸਪੀ ਡੀ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਪਟਿਆਲਾ ਦੀ ਟੀਮ ਵੱਲੋਂ ਪਿਛਲੇ ਦਿਨੀਂ ਕਤਲ ਹੋਏ ਤੇਜਪਾਲ ਦੇ ਕਰੀਬੀ ਸਾਥੀ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਨਿਊ ਮਾਲਵਾ ਕਲੋਨੀ ਸਨੌਰੀ ਅੱਡਾ, ਸੁਖਪਾਲ ਸਿੰਘ ਪੁੱਤਰ ਲੇਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਓੁ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਨੂੰ ਸਨੌਰ ਦੀ ਰਿਸੀ ਕਲੋਨੀ ਮੋੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ 2 ਪਿਸਟਲ 32 ਬੋਰ ਸਮੇਤ 12 ਰੋਦ ਬਰਾਮਦ ਹੋਏ ਹਨ।

ਐਂਟੀ ਗੈਂਗ ਦੇ ਮੈਂਬਰਾਂ ਦੇ ਕਰਨੀ ਸੀ ਫਾਇਰਿੰਗ, ਪੁਲਿਸ ਨੇ ਵੱਡੀ ਵਾਰਦਾਤ ਟਾਲੀ

ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਯਸ਼ਰਾਜ ਉਰਫ ਕਾਕਾ ਪੁੱਤਰ ਰਛਪਾਲ ਛੰਮਾ ਵਾਸੀ ਮੁਹੱਲਾ ਸਮਸ਼ੇਰ ਸਿੰਘ ਨੇੜੇ ਕਿਤਾਬਾਂ ਵਾਲਾ ਬਜ਼ਾਰ ਥਾਣਾ ਕੋਤਵਾਲੀ ਪਟਿਆਲਾ ਨੂੰ ਡਕਾਲਾ ਰੋਡ ਨੇੜੇ ਡੀਅਰ ਪਾਰਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਯਸ਼ਰਾਜ ਉਰਫ ਕਾਕਾ ਜੋ ਕਿ ਪਿਛਲੇ ਦਿਨੀਂ ਕਤਲ ਹੋਏ ਅਵਤਾਰ ਤਾਰੀ ਦੇ ਕੇਸ ਵਿੱਚ ਲੋੜੀਂਦਾ ਸੀ। ਗ੍ਰਿਫਤਾਰੀ ਦੌਰਾਨ ਉਸ ਕੋਲੋਂ 2 ਪਿਸਟਲ 32 ਬੋਰ ਸਮੇਤ 14 ਰੌਂਦ ਬਰਾਮਦ ਹੋਏ ਹਨ। ਗ੍ਰਿਫਤਾਰ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ ਸਬੰਧੀ ਦੱਸਿਆ ਕਿ ਮੁਲਜ਼ਮ ਰੋਹਿਤ ਕਮਾਰ ਖਿਲਾਫ 7 ਮੁਕੱਦਮੇ ਅਤੇ ਸੁਖਪਾਲ ਸਿੰਘ ਖਿਲਾਫ 3 ਮੁਕੱਦਮੇ ਕਤਲ, ਇਰਾਦਾ ਕਤਲ ਆਦਿ ਦੇ ਪਹਿਲਾਂ ਹੀ ਦਰਜ ਹਨ।

ਇਹ ਵੀ ਪੜ੍ਹੋ: Crime: ਰੰਜਿਸ਼ ਤਹਿਤ ਕੀਤਾ ਗਿਆ ‘ਆਪ’ ਦੇ ਕਿਸਾਨ ਵਿੰਗ ਦੇ ਪ੍ਰਧਾਨ ਦਾ ਕਤਲ

ਰੋਹਿਤ ਕੁਮਾਰ ਅਤੇ ਸੁਖਪਾਲ ਸਿੰਘ ਦੀ ਆਪਸ ਵਿੱਚ ਜਾਣ ਪਛਾਣ ਜੇਲ੍ਹ ਵਿੱਚ ਹੋਈ ਹੈ। ਰੋਹਿਤ ਕੁਮਾਰ ਸਾਲ 2020 ਤੋਂ ਸਾਲ 2023 ਤੱਕ ਵੱਖ-ਵੱਖ ਜੇਲ੍ਹਾਂ ਵਿੱਚ ਰਿਹਾ ਹੈ, ਜਿਸ ਦੌਰਾਨ ਇਸ ਦੀ ਨਜ਼ਦੀਕੀ ਸਾਲ 2022 ਵਿੱਚ ਲੋਰੈਂਸ ਬਿਸ਼ਨੋਈ ਗੈਂਗ ਦੇ ਨਵਪ੍ਰੀਤ ਸਿੰਘ ਉਰਫ ਨਵ ਲਾਹੋਰੀਆਂ ਨਾਲ ਹੋ ਗਈ ਸੀ। ਰੋਹਿਤ ਕੁਮਾਰ ਤੇਜਪਾਲ ਦਾ ਪੁਰਾਣਾ ਸਾਥੀ ਰਿਹਾ ਹੈ। ਤੇਜਪਾਲ ਦਾ 3 ਅਪਰੈਲ 2024 ਨੂੰ ਐਂਟੀ ਗੈਂਗ ਪੁਨੀਤ ਸਿੰਘ ਗੋਲਾ ਵਗੈਰਾ ਨੇ ਸਨੋਰੀ ਅੱਡਾ ਵਿਖੇ ਕਤਲ ਕੀਤਾ ਸੀ। Gangsters

ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਹੁਣ ਇਨ੍ਹਾਂ ਵੱਲੋਂ ਤੇਜਪਾਲ ਕਤਲ ਕੇਸ ਦਾ ਬਦਲਾ ਲੈਣ ਲਈ ਆਪਣੇ ਐਂਟੀ ਗਰੁੱਪ ਦੇ ਕਿਸੇ ਮੈਂਬਰ ’ਤੇ ਫਾਇਰਿੰਗ ਕਰਨੀ ਸੀ ਅਤੇ ਪੁਲਿਸ ਨੇ ਵੱਡੀ ਵਾਰਦਾਤ ਨੂੰ ਟਾਲ ਦਿੱਤਾ ਹੈ। ਯਸ਼ਰਾਜ ਉਰਫ ਕਾਕਾ ਜੋ ਕਿ ਪੁਨੀਤ ਸਿੰਘ ਗੋਲਾ ਦਾ ਕਰੀਬੀ ਸਾਥੀ ਹੈ। ਪੁਨੀਤ ਸਿੰਘ ਗੋਲਾ ਅੱਗੇ ਰਜੀਵ ਰਾਜਾ ਗਿਰੋਹ ਦੇ ਸਰਗਰਮ ਮੈਂਬਰ ਤਰੁਨ ਦਾ ਕਰੀਬੀ ਸਾਥੀ ਹੈ। ਪੁਨੀਤ ਸਿੰਘ ਗੋਲਾ ਨੂੰ ਪਿਛਲੀ ਦਿਨੀਂ ਹੀ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਯਸ਼ਰਾਜ ਉਰਫ ਕਾਕਾ ਨੇ ਆਪਣੇ ਸਾਥੀਆਂ ਨਾਲ ਰਲਕੇ ਅਵਤਾਰ ਤਾਰੀ ਦਾ 12 ਜੂਨ 2024 ਵਿੱਚ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ। Gangsters