ਸਿਵਲ ਸਰਜਨ ਨੇ ਪਟਿਆਲਵੀਆਂ ਨੂੰ ਗਰੀਨ ਦਿਵਾਲ਼ੀ ਮਨਾਉਣ ਦਾ ਦਿੱਤਾ ਸੰਦੇਸ਼

Green Diwali
ਪਟਿਆਲਾ: ਸਿਵਲ ਸਰਜਨ ਡਾ.ਰਮਿੰਦਰ ਕੌਰ ਗਰੀਨ ਦਿਵਾਲ਼ੀ ਮਨਾਉਣ ਦਾ ਸੁਨੇਹਾ ਦਿੰਦੇ ਹੋਏ।

ਦੀਵਾਲੀ ਵਾਲੇ ਦਿਨ ਅਣਸੁਖਾਵੀਂ ਘਟਨਾਂ ਦਾ ਸਾਹਮਣਾਂ ਕਰਨ ਲਈ 24 ਘੰਟੇ ਖੁੱਲੀਆਂ ਰਹਿਣਗੀਆਂ ਐਮਰਜੈਸੀਂ ਸੇਵਾਵਾਂ-ਸਿਵਲ ਸਰਜਨ ਡਾ.ਰਮਿੰਦਰ ਕੌਰ

(ਸੱਚ ਕਹੂੰ ਨਿਊਜ) ਪਟਿਆਲਾ। ਸਿਵਲ ਸਰਜਨ ਪਟਿਆਲਾ ਡਾ.ਰਮਿੰਦਰ ਕੌਰ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਵਧਾਈ ਦਿੰਦੇ ਹੋਏ ਕਿਹਾ ਕਿ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਣ ਅਤੇ ਪ੍ਰਦੁਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਪਟਾਕਿਆਂ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਟਾਖੇ ਚਲਾਉਣ ਨਾਲ ਜਿਥੇ ਵਾਤਾਵਰਣ ਪ੍ਰਦੁਸ਼ਣ ਵੱਧਦਾ ਹੈ ਉਥੇ ਹੀ ਇਸ ਦਾ ਮਨੁੱਖੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। (Green Diwali)

ਹਵਾ ਦੇ ਪ੍ਰਦੂਸ਼ਨ ਦਾ ਪੱਧਰ ਪਹਿਲਾਂ ਤੋਂ ਹੀ ਮਾੜਾ ਚੱਲ ਰਿਹਾ ਹੈ। ਇਸ ਲਈ ਸਮੂਹ ਜ਼ਿਲ੍ਹਾ ਨਿਵਾਸੀ ਦੀਵਾਲੀ ਦੇ ਪਵਿੱਤਰ ਤਿਓਹਾਰ ਨੂੰ ਪਟਾਕਿਆਂ ਰਹਿਤ ਮਨਾਉਣ ਨੂੰ ਤਰਜੀਹ ਦੇਣ, ਫਿਰ ਵੀ ਜੇਕਰ ਬੱਚਿਆਂ ਨੇ ਪਟਾਕੇ ਚਲਾਉਣੇ ਹੀ ਹਨ ਤਾਂ ਗਰੀਨ ਪਟਾਕੇ ਚਲਾਉਣ ਅਤੇ ਪ੍ਰਸ਼ਾਸ਼ਨ ਵੱਲੋਂ ਦਿੱਤੇ ਨਿਰਧਾਰਤ ਸਮੇਂ ਦੀ ਪਾਲਣਾ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਪਟਾਕੇ ਹਮੇਸ਼ਾ ਵੱਡਿਆਂ ਦੀ ਨਿਗਰਾਨੀ ਵਿਚ ਖੁੱਲੀ ਥਾਂ ਵਿਚ ਚਲਾਏ ਜਾਣ। ਮੋਮਬੱਤੀਆਂ ਜਲਾਉਣ / ਦੀਵੇ ਬਾਲਣ ਅਤੇ ਪਟਾਕੇ ਚਲਾਉਣ ਸਮੇਂ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਹਿਨੇ ਜਾਣ ਅਤੇੇ ਨਾ ਹੀ ਹੱਥ ਵਿਚ ਪਟਾਕੇ ਫੜ ਕੇ ਚਲਾਏ ਜਾਣ। Green Diwali

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਨਾਭਾ ’ਚ ਪਟਾਕਿਆਂ ਦਾ ਵੱਡਾ ਜਖੀਰਾ ਬਰਾਮਦ

ਉਨ੍ਹਾਂ ਕਿਹਾ ਕਿ ਜੇਕਰ ਪਟਾਕਿਆਂ ਕਾਰਨ ਅੱਖ ਵਿਚ ਸੱਟ ਲੱਗ ਜਾਵੇ ਤਾਂ ਅੱਖਾਂ ਨੂੰ ਨਾ ਹੀ ਮੱਲੋ ਅਤੇ ਨਾ ਹੀ ਰਗੜੋ, ਸਗੋਂ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਅੱਖਾਂ ਨਿਆਮਤ ਹਨ ਅਤੇ ਥੋੜੀ ਜਿਹੀ ਲਾਪਰਵਾਹੀ ਨਾਲ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਦਿਵਾਲੀ ਦੇ ਦਿਨ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਦਾ ਸਾਹਮਣਾ ਕਰਨ ਲਈ ਜਿਲੇ ਦੇ ਸਾਰੇ ਸਰਕਾਰੀ ਹਸਪਤਾਲ 24 ਘੰਟੇ ਲਈ ਐਮਰਜੈਸੀਂ ਸੇਵਾਵਾਂ ਲਈ ਖੁੱਲੇ ਰਹਿਣਗੇ। ਸਿਹਤ ਵਿਭਾਗ ਹਵਾ ਦੇ ਪ੍ਰਦੂਸ਼ਣ ਕਾਰਨ ਸਾਹ ਦੇ ਰੋਗੀਆਂ ਦੀ ਨਿਗਰਾਨੀ ਵਾਤਾਵਰਨ ਵਿੱਚ ਮੌਸਮੀ ਤਬਦੀਲੀ ਦੇ ਮਨੁੱਖੀ ਸਿਹਤ ਤੇ ਪ੍ਰਭਾਵ ਲਈ ਚਲਾਏ ਜਾ ਰਹੇ ਨੈਸ਼ਨਲ ਪ੍ਰੋਗਰਾਮ ਅਧੀਨ ਕਰ ਰਿਹਾ ਹੈ।

LEAVE A REPLY

Please enter your comment!
Please enter your name here