ਲੁਧਿਆਣਾ ਦੇ ਸਮਰਾਲਾ ਚੌਂਕ, ਦੁੱਗਰੀ ਪੁੱਲ, ਪਿੰਡ ਲੁਹਾਰਾ ਸਮੇਤ ਹੋਰ ਕਾਫੀ ਜਗਾ ‘ਤੇ ਕਿਸਾਨਾਂ ਨਾਲ ਸਿਆਸੀ ਆਗੂਆਂ ਨੇ ਵੀ ਵੱਡੀ ਗਿਣਤੀ ‘ਚ ਲਿਆ ਰੋਸ ਮੁਜ਼ਾਹਰੇ ‘ਚ ਹਿੱਸਾ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ/ਰਾਮ ਗੋਪਾਲ ਰਾਏਕੋਟੀ) । ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਲੁਧਿਆਣਾ ਸ਼ਹਿਰ ‘ਤੇ ਨਾਲ ਲੱਗਦੇ ਪਿੰਡਾਂ ਦੇ ਹਰ ਇੱਕ ਵਿਅਕਤੀ ਨੇ ਆਪਣੇ ਕੰਮ ਕਾਰ ਬੰਦ ਕਰਕੇ ਭਾਰਤ ਬੰਦ ਕਿਸਾਨੀ ਅੰਦੋਲਨ ਨੂੰ ਸਮਰਥਨ ਕੀਤਾ, ਹਰ ਵਰਗ ਦੇ ਲੋਕਾਂÎ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਕਰਕੇ ਦੇਸ਼ ਦੇ ਵਿੱਚ ਅਮਨ ਚੈਨ ਨੂੰ ਕਾਇਮ ਰੱਖਿਆ ਜਾ ਸਕੇ। ਕਿਸਾਨਾਂ ਦੇ ਸੱਦੇ ਭਾਰਤ ਬੰਦ ਅੰਦੋਲਨ ਨੂੰ ਸਮਰਥਨ ਕਰਦੇ ਹੋਏ ਅੱਜ ਸ਼ਹਿਰ ਦੇ ਕਾਫੀ ਇਲਾਕਿਆਂ ਵਿੱਚ ਕਿਸਾਨਾਂ ਦੇ ਨਾਲ ਨਾਲ ਸਿਆਸੀ ਆਗੂਆਂ ਨੇ ਵੀ ਵੱਡੀ ਗਿਣਤੀ ‘ਚ ਵੱਖ-ਵੱਖ ਥਾਵਾਂ ‘ਤੇ ਰੋਸ ਮੁਜ਼ਾਹਰੇ ‘ਚ ਹਿੱਸਾ ਲਿਆ।
ਸਮਰਾਲਾ ਚੌਂਕ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂਆਂ ਜਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਜਗਬੀਰ ਸੋਖੀ ਸਮੇਤ ਹੋਰ ਕਾਫੀ ਗਿਣਤੀ ‘ਚ ਮੌਜੂਦ ਲੋਕਾਂ ਨੇ ਕਿਸਾਨਾਂ ਨੂੰ ਸਮਰਥਨ ਕਰਦਿਆਂ ਰੋਡ ਜਾਮ ਕਰਕੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ।
ਗੁਰਦੀਪ ਗੋਸ਼ਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਵੇਰੇ 11 ਵਜੇ ਦੇ ਕਰੀਬ ਧਰਨਾ ਲਾ ਕੇ ਰੋਸ਼ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਜਿਸ ਨੂੰ ਭਰਵਾ ਹੁੰਗਾਰਾ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਕਿਸਾਨਾਂ ਦੇ ਨਾਲ ਉਹਨਾਂ ਦੇ ਸੰਘਰਸ਼ ‘ਚ ਸਾਥ ਦੇ ਰਹੇ ਹਨ। ਉਹਨਾਂ ਦੱਸਿਆ ਕਿ ਪਿੱਛਲੇ ਕਾਫੀ ਦਿਨ ਦਿੱਲੀ ‘ਚ ਕਿਸਾਨਾਂ ਦੇ ਹਿੱਤ ਵਿੱਚ ਫ੍ਰੀ ਮੈਡੀਕਲ ਕੈਪ ਲਗਾ ਕੇ ਰੱਖਿਆ। ਲੁਧਿਆਣਾ ਦੇ ਦੁੱਗਰੀ ਪੁੱਲ ‘ਤੇ ਲੱਗੇ ਧਰਨੇ ‘ਚ ਕਾਂਗਰਸ ਪਾਰਟੀ ਦੇ ਆਗੂ ਕਮਲਜੀਤ ਸਿੰਘ ਕੜਵਲ ਸਮੇਤ ਲੋਕਾਂ ਦੇ ਭਾਰੀ ਇੱਕਠ ਨੇ ਰੋਸ਼ ਮੁਜ਼ਾਹਰਾ ਕਰਕੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ।
ਕੜਵਲ ਨੇ ਕਿਹਾ ਕਿ ਮੈਂ ਰਾਜਨੀਤੀ ਤੋਂ ਉਪਰ ਉਠ ਕੇ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ ਹਾਂ, ‘ਤੇ ਹਮੇਸ਼ਾ ਖੜਾ ਹੀ ਰਹਾਂਗਾ। ਜੇਕਰ ਕਿਸਾਨੀ ਨੂੰ ਖਤਮ ਕੀਤਾ ਜਾਦਾ ਹੈ ਤਾਂ ਬਾਕੀ ਦਾ ਹਰ ਵਰਗ ਆਪਣੇ ਆਪ ਖਤਮ ਹੋ ਜਾਵੇਗਾ। ਸਾਡੇ ਦੇਸ਼ ਵਿੱਚ ਸਭ ਕਾਰੋਬਾਰ ਕਿਸਾਨੀ ਨਾਲ ਹੀ ਚੱਲਦੇ ਹਨ। ਇਸ ਮੌਕੇ ਕਰਨਲ ਡਾ. ਡੀ ਐਸ ਗਰੇਵਾਲ ਨੇ ਕਿਹਾ ਕਿ ਹਰ ਵਰਗ ਕਿਸਾਨੀ ਦੇ ਸਿਰ ਤੇ ਹੀ ਚੱਲਦਾ ਹੈ, ਅੱਜ ਇਸ ਧਰਨੇ ਵਿੱਚ ਬਹੁਤ ਸਾਰੇ ਏਸੇ ਲੋਕਾਂ ਦਾ ਇੱਕਠ ਸੀ ਜਿਨਾਂ ਕੋਲ ਕੋਈ ਵੀ ਜਮੀਨ ਜਾਇਦਾਦ ਭਾਵੇ ਨਹੀ ਹੈ, ਪਰ ਸਾਰੇ ਵਰਗ ਕਿਸਾਨੀ ਨਾਲ ਹੀ ਜੁੱੜੇ ਹੋਏ ਹਨ। ਇਸ ਕਰਕੇ ਹੀ ਸਾਰੇ ਆਪਣੇ ਆਪ ਕਿਸਾਨਾਂ ਦੀ ਹਿਮਾਇਤ ਵਿੱਚ ਆ ਖੜੇ ਹਨ। ਇਸ ਤੋਂ ਇਲਾਵਾ ਲੁਧਿਆਣਾ ਦੇ ਗਿੱਲ ਚੌਂਕ, ਭਾਰਤ ਨਗਰ ਚੌਂਕ, ਢੰਡਾਰੀ ਪਿੰਡ ਲੁਹਾਰੇ ਸਮੇਤ ਕਾਫੀ ਹੋਰ ਇਲਾਕਿਆ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.