ਚੰਡੀਗੜ੍ਹ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਲਈ ਨਿੱਤ ਨਵੀਆਂ ਸਕੀਮਾਂ ਲੈ ਕੇ ਆ ਰਹੀ ਹੈ। ਇਸੇ ਤਹਿਤ ਅੱਜ ਦਿਨ ਚੜ੍ਹਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ (Chief Minister) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਵੀਡੀਓ ਅਪਲੋਡ ਕਰਕੇ ਪੰਜਾਬ ਲਈ ਇੱਕ ਹੋਰ ਸਕੀਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਦੀ ਵਿਰਾਸਤ ਬਹੁਤ ਹੀ ਅਮੀਰ ਹੈ।
ਭਾਰਤ ਦੇ ਪੁਰਾਤਣ ਲੋਕ ਯੋਗ ਆਸਣਾਂ ਨਾਲ ਤੰਦਰੁਸਤ ਰਹਿੰਦੇ ਸਨ। ਇਸ ਲਈ ਅਸੀਂ ਪੰਜਾਬੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿੱਚ ‘ਸੀਐੱਮ ਦੀ ਯੋਗਸ਼ਾਲਾ’ ਸ਼ੁਰੂ ਕਰਨ ਜਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਹ ਯੋਗਸ਼ਾਲਾਵਾਂ ਪੰਜਾਬ ਦੇ ਚਾਰ ਸ਼ਹਿਰਾਂ ਵਿੱਚ ਕਈ ਥਾਵਾਂ ’ਤੇ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਸ਼ਹਿਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅੰਮਿ੍ਰਤਸਰ, ਲੁਧਿਆਣਾ, ਫਗਵਾੜਾ ਤੇ ਪਟਿਆਲਾ ਵਿੱਚ ਖੋਲ੍ਹੀਆਂ ਜਾ ਰਹੀਆਂ ਹਨ। (Chief Minister)
ਇਹ ਵੀ ਪੜ੍ਹੋ : ਇਕ ਹੋਰ ਹਾ+ਦਸਾ : ਅਧਿਆਪਕਾਂ ਦੀ ਗੱਡੀ ਤੇ ਸਫ਼ੈਦਾ ਡਿੱਗਿਆ
ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਸ਼ਹਿਰਾਂ ਵਿੱਚ ਤੁਸੀਂ ਜਦੋਂ ਮਰਜੀ ਯੋਗਾ ਦੀ ਟਰੇਨਿੰਗ ਲੈ ਸਕਦੇ ਹੋ। ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਹੀ ਜਲਦ ਯੋਗਾ ਦੀ ਟਰੇਨਿੰਗ ਪੰਜਾਬ ਦੇ ਹਰ ਗਲੀ ਮੁਹੱਲੇ ਵਿੱਚ ਮਿਲਣ ਲੱਗ ਜਾਵੇਗੀ। ਤੇ ਹਰ ਮੁਹੱਲੇ ਵਿੱਚ ਸੀਐੱਮ ਦੀ ਯੋਗਸ਼ਾਲਾ ਸਥਾਪਿਤ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ