ਰੈਲੀ ਦੌਰਾਨ ਮੁੱਖ ਮੰਤਰੀ ਨੂੰ ਕਰਨਾ ਪਿਆ ਵੱਖ-ਵੱਖ ਜੱਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕੋਵਿਡ ਸਟਾਫ਼ ਰਜਿੰਦਰਾ,ਹਸਪਤਾਲ ਅਤੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਨੇ ਕੀਤਾ ਰੋਸ ਪ੍ਰਦਰਸ਼ਨ
(ਸੁਨੀਲ ਚਾਵਲਾ) ਸਮਾਣਾ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕੋਵਿਡ ਸਟਾਫ਼ ਰਜਿੰਦਰਾ ਹਸਪਤਾਲ ਅਤੇ ਠੇਕਾ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਮਾਣਾ ਰੈਲੀ ’ਚ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ, ਜਿਨ੍ਹਾਂ ਨੂੰ ਤੁਰੰਤ ਰੈਲੀ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਦਲਿਤਾਂ ਦੀਆਂ ਮੰਗਾਂ ਨਾ ਮੰਨਣ ਅਤੇ ਵਾਰ ਵਾਰ ਮੀਟਿੰਗ ਰੱਦ ਕਰਨ ਦੇ ਰੋਸ ਕਾਰਨ ਧਰਮਵੀਰ ਹਰੀਗੜ ਅਤੇ ਗੁਰਪ੍ਰੀਤ ਛੰਨਾ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਰੈਲੀ ਵਿੱਚ ਸੈੰਕੜੇ ਮਰਦ ਔਰਤਾਂ ਵੱਲੋਂ ਪੰਡਾਲ ਅੰਦਰ ਨਾਅਰੇਬਾਜੀ ਕਰਕੇ ਜਬਰਦਸਤ ਵਿਰੋਧ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਪਣੇ-ਆਪ ਨੂੰ ਆਮ ਆਦਮੀ ਦਰਸਾਉਣ ਵਾਲਾ ਤੇ ਐੱਸ ਸੀ ਭਾਈਚਾਰੇ ਵਿੱਚੋਂ ਕਹਾਉਣ ਵਾਲੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਐੱਸਸੀ ਭਾਈਚਾਰੇ ਨੂੰ ਲਗਾਤਾਰ ਲਾਰਿਆਂ ਦੀ ਪੰਡ ਚੁਕਾਈ ਹੈ ਅਤੇ ਹਕੀਕੀ ਪੱਧਰ ਉੱਪਰ ਕੋਈ ਮਸਲਾ ਸਿਰੇ ਨਹੀਂ ਚਾੜਿਆ ਗਿਆ ਨਾਅਰੇਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਜਦੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਬੱਸ ਵਿੱਚ ਬਿਠਾ ਕੇ ਲੈ ਕੇ ਜਾਣ ਲੱਗੇ ਤਾਂ ਔਰਤ ਕਾਰਕੁਨਾਂ ਵੱਲੋਂ ਬੱਸ ਨੂੰ ਘੇਰ ਕੇ ਮੌਕੇ ਉੱਪਰ ਹੀ ਸਾਰੇ ਵਰਕਰਾਂ ਨੂੰ ਛੁਡਵਾਇਆ ਗਿਆ ਅਤੇ ਦੁਬਾਰਾ ਪੰਡਾਲ ਦੇ ਬਾਹਰ ਮੁੱਖ ਮੰਤਰੀ ਦੇ ਜਾਣ ਤਕ ਨਾਅਰੇਬਾਜ਼ੀ ਜਾਰੀ ਰੱਖੀ ਕੋਵਿਡ ਸਟਾਫ਼ ਰਜਿੰਦਰਾ ਹਸਪਤਾਲ ਦੀਆਂ ਕਾਰਕੁੰਨਾਂ ਨੇ ਦੋਸ਼ ਲਗਾਇਆ ਕਿ ਚੰਨੀ ਸਰਕਾਰ ਸਾਡੇ ਨਾਲ ਵੱਡਾ ਧੱਕਾ ਕਰ ਰਹੀ ਹੈ,ਲੜਕੀਆਂ ਨੂੰ ਸੜਕਾਂ ’ਤੇ ਰੋਲਿਆ ਜਾ ਰਿਹਾ ਹੈ ਜਦੋਂਕਿ ਸਾਡੀਆਂ ਮੰਗਾਂ ਵੀ ਸੁਨਣ ਨੂੰ ਮੁੱਖ ਮੰਤਰੀ ਚੰਨੀ ਤਿਆਰ ਨਹੀਂ ਤੇ ਹੱਕ ਮੰਗਦੀਆਂ ਸਾਡੀਆਂ ਕਾਰਕੁੰਨਾਂ ’ਤੇ ਡੰਡੇ ਬਰਸਾਏ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ