ਸਾਡੇ ਨਾਲ ਸ਼ਾਮਲ

Follow us

20.8 C
Chandigarh
Sunday, January 18, 2026
More
    Home Breaking News ਮੁੱਖ ਮੰਤਰੀ ਨੇ...

    ਮੁੱਖ ਮੰਤਰੀ ਨੇ ਜਗਰਾਓਂ ’ਚ ‘ਆਪ’ ਉਮੀਦਵਾਰ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ

    Election campaign
    ਮੁੱਖ ਮੰਤਰੀ ਨੇ ਜਗਰਾਓਂ ’ਚ ‘ਆਪ’ ਉਮੀਦਵਾਰ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ

    ‘ਬਿੱਟੂ, ਰਾਜਾ ਗੱਪੀ, ਜਿੱਤੇਗਾ ਸਾਡਾ ਪੱਪੀ’ : ਮਾਨ

    (ਜਸਵੰਤ ਰਾਏ) ਜਗਰਾਓਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜਗਰਾਓਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਵਿੱਚ ਰੋਡ ਸ਼ੋਅ ਕੱਢ ਕੇ ਚੋਣ ਪ੍ਰਚਾਰ ਕੀਤਾ ਗਿਆ। ਸਥਾਨਕ ਝਾਂਸੀ ਰਾਣੀ ਚੌਂਕ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਰੋਡ ਸ਼ੋਅ ਨਹਿਰੂ ਮਾਰਕੀਟ ਵਿਖੇ ਸਮਾਪਤ ਹੋਇਆ। ਜਿੱਥੇ ਮੁੱਖ ਮੰਤਰੀ ਨੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ। Election campaign

    ਇਹ ਵੀ ਪੜ੍ਹੋ: ਮੋਹਾਲੀ ’ਚ ਗੈਂਗਸਟਰਾਂ ਦੇ ਐਨਕਾਊਂਟਰ ’ਤੇ ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ, ਜਾਣੋ ਕੀ ਆਖਿਆ…

    ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਾਂਗਰਸੀਆਂ, ਅਕਾਲੀਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇੰਨ੍ਹਾਂ ਪਾਰਟੀਆਂ ਦੇ ਲੀਡਰ ਆਪਣੀ ਹੀ ਪਾਰਟੀ ਦੇ ਇੱਕ-ਦੂਜੇ ਲੀਡਰਾਂ ਨੂੰ ਹਰਾਉਣ ’ਚ ਲੱਗੇ ਹੋਏ ਹਨ। ਤੁਸੀਂ ਇਨ੍ਹਾਂ ਨੂੰ ਲੜਦੇ ਰਹਿਣ ਦਿਓ ਅਤੇ ਆਓ ਆਪਾਂ ਰਲਕੇ ਸੋਹਣੇ ਪੰਜਾਬ ਨੂੰ ਇੱਕ ਵਾਰ ਫੇਰ ਸੋਨੇ ਦੀ ਚਿੜੀ ਬਣਾਈਏ। ਮਾਨ ਨੇ ‘ਪੰਜਾਬ ਬਣੇਗਾ ਹੀਰੋ, ਕਰਦੋ 13- 0’ ਦਾ ਨਾਅਰਾ ਦਿੰਦਿਆਂ ਕਿਹਾ ਕਿ ਜਗਰਾਓਂ ਦੇ ਲੋਕਾਂ ਨੇ ਇੱਕ ਨਵਾਂ ਨਾਅਰਾ ਦੇ ਦਿੱਤਾ ਕਿ ‘ਬਿੱਟੂ-ਰਾਜਾ ਗੱਪੀ ਜਿੱਤੇਗਾ ਸਾਡਾ ਪੱਪੀ’।

    Election campaign
    ਜਗਰਾਓਂ ਰੋਡ ਸ਼ੌਅ ਦੋਰਾਨ ਭਗਵੰਤ ਮਾਨ, ਉਮੀਦਵਾਰ ਪੱਪੀ ਅਤੇ ਪੱਪੀ ਨੂੰ ਲੱਡੂਆਂ ਨਾਲ ਤੋਲਦੇ ਹੋਏ ਦੁਕਾਨਦਾਰ।

    ਮੁੱਖ ਮੰਤਰੀ ਨੇ ਲੋਕਾਂ ਨੂੰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ

    ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਬੋਲਣ ਦੀ ਲੋੜ ਨਹੀਂ ਸਗੋਂ ਲੋਕ ਬੋਲਣ ਲੱਗ ਗਏ ਹਨ, ਜਗਰਾਓਂ ਵਾਲਿਆਂ ਤੋਂ ਜਿੰਨੀ ਉੱਚੀ ਆਵਾਜ਼ ਦੀ ਉਹ ਮੰਗ ਕਰਦੇ ਸੀ ਉਨਾਂ ਨੂੰ ਉਸ ਤੋਂ ਵੀ ਚਾਰ ਗੁਣਾ ਉੱਚੀ ਅਵਾਜ਼ ‘ਆਪ’ ਦੇ ਹੱਕ ’ਚ ਮਿਲੀ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਉਨਾਂ ਲੋਕਾਂ ਨੂੰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਉਪਰੰਤ ਉਮੀਦਵਾਰ ਪਰਾਸ਼ਰ ਨੂੰ ਸਥਾਨਕ ਨਹਿਰੂ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਲੱਡੂਆਂ ਨਾਲ ਤੋਲ ਕੇ ਉਨਾਂ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੋਰ ਮਾਣੂੰਕੇ, ਪ੍ਰੋ. ਸੁਖਵਿੰਦਰ ਸੁੱਖੀ, ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਆਦਿ ਆਗੂ ਤੇ ਪਾਰਟੀ ਦੇ ਵਲੰਟੀਅਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। Election campaign

    LEAVE A REPLY

    Please enter your comment!
    Please enter your name here