Punjab News: ਬੀਤੇ ਦਿਨੀਂ ਪੰਜਾਬ ਦੇ ਹੁਸ਼ਿਆਰਪੁਰ ’ਚ ਜਿਸ ਤਰ੍ਹਾਂ ਇੱਕਦਮ ਆਈ ਭਾਰੀ ਵਰਖਾ ਨੇ ਤਬਾਹੀ ਮਚਾਈ ਹੈ ਉਹ ਮੈਦਾਨੀ ਖੇਤਰ ਦੇ ਲੋਕ ਲਈ ਅਚੰਭਾ ਸੀ ਹੜ੍ਹਾਂ ਵਰਗੇ ਹਾਲਾਤ ਬਣਨ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਮੁਹਾਲੀ ਦੇ ਇੱਕ ਹਸਪਤਾਲ ’ਚ ਪਾਣੀ ਦਾਖ਼ਲ ਹੋ ਗਿਆ ਤੇ ਮਰੀਜ਼ਾਂ ਨੂੰ ਭਾਜੜ ਪੈ ਗਈ ਇਸੇ ਤਰ੍ਹਾਂ ਹਰਿਆਣਾ ਅੰਦਰ ਭਾਰੀ ਵਰਖਾ ਕਾਰਨ ਸਮੱਸਿਆਵਾਂ ਪੈਦਾ ਹੋਈਆਂ ਹਨ ਸ਼ਹਿਰੀ ਖੇਤਰਾਂ ਲਈ ਤਾਂ ਬਰਸਾਤ ਮੁਸੀਬਤ ਬਣ ਜਾਂਦੀ ਹੈ ਵਿਰਲੇ ਸ਼ਹਿਰ ਹਨ ਜਿੱਥੇ ਨਿਕਾਸੀ ਪ੍ਰਬੰਧ ਵਰਖਾ ਦੇ ਪਾਣੀ ਲਈ ਢੁੱਕਵੇਂ ਹਨ ਲਗਭਗ ਸਾਰੇ ਸ਼ਹਿਰਾਂ ’ਚ ਸਮੁੰਦਰ ਜਿਹੇ ਹਾਲਾਤ ਹੀ ਬਣੇ ਹਨ। ਸਰਕਾਰਾਂ ਨੂੰ ਮੌਸਮ ’ਚ ਆ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਨਵੀਂ ਰਣਨੀਤੀ ਤੇ ਪ੍ਰੋਗਰਾਮ ਬਣਾਉਣੇ ਪੈਣੇ ਹਨ ਵਧ ਰਹੀ ਅਬਾਦੀ ਦੇ ਮੁਤਾਬਿਕ ਵੀ ਨਿਕਾਸੀ ਪ੍ਰਬੰਧਾਂ ’ਚ ਭਾਵੇਂ ਵਾਧਾ ਕੀਤਾ ਗਿਆ ਹੈ।
Read This : Punjab News: ਮੀਂਹ ਦਾ ਕਹਿਰ, ਚੋਅ ’ਚ ਰੁੜੀ ਇਨੋਵਾ, ਇੱਕੋ ਪਰਿਵਾਰ ਦੇ 10 ਮੈਂਬਰ ਸਨ ਸਵਾਰ
ਫਿਰ ਵੀ ਜਿਸ ਤਰ੍ਹਾਂ ਮੌਸਮ ’ਚ ਤਬਦੀਲੀ ਆਈ ਹੈ ਉਸ ਮੁਤਾਬਿਕ ਪ੍ਰਬੰਧ ਨਾ ਹੋ ਸਕਣ ਕਾਰਨ ਮੁਸ਼ਕਲਾਂ ਆਉਂਦੀਆਂ ਹਨ ਇਸੇ ਤਰ੍ਹਾਂ ਗਲਤ ਉਸਾਰੀਆਂ ਕਾਰਨ ਜੰਗਲਾਂ, ਪਹਾੜਾਂ ਤੇ ਦਰਿਆਵਾਂ ਵਰਗੇ ਕੁਦਰਤੀ ਸਰੋਤਾਂ ਦੇ ਪ੍ਰਵਾਹ ਨਾਲ ਛੇੜਛਾੜ ਹੋਈ ਹੈ ਜਿਸ ਨਾਲ ਹੜ੍ਹਾਂ ਦੀ ਸਮੱਸਿਆ ਵਧੀ ਹੈ ਹੜ੍ਹਾਂ ਨਾਲ ਨਜਿੱਠਣ ਲਈ ਜਿੱਥੇ ਸਰਕਾਰਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ, ਉੱਥੇ ਆਮ ਆਦਮੀ ਨੂੰ ਮਨੁੱਖ ਤੇ ਕੁਦਰਤ ਦੇ ਸਬੰਧਾਂ ’ਚ ਆਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ ਨਜਾਇਜ਼ ਉਸਾਰੀਆਂ ਤੇ ਨਜਾਇਜ਼ ਕਬਜ਼ਿਆਂ ਨੇ ਵੀ ਕਈ ਸਮੱਸਿਆਵਾਂ ਪੈਦਾ ਕੀਤੀਆਂ ਹਨ ਇਮਾਨਦਾਰੀ ਤੇ ਵਚਨਬੱਧਤਾ ਹੀ ਸੁਧਾਰ ਦਾ ਆਧਾਰ ਹੈ। Punjab News