ਕੇਂਦਰ ਸਰਕਾਰ ਨੇ ਇੱਕ ਸਾਲ ਦੌਰਾਨ ਬਹੁਤ ਵੱਡੇ-ਵੱਡੇ ਫੈਸਲੇ ਲਏ : ਡਾ. ਉਪਲ

ਡਾ. ਉਪਲ ਨੇ ਆਲ ਇੰਡੀਆ ਰੇਡੀਓ ਜਲੰਧਰ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ

ਮਲੋਟ, (ਮਨੋਜ)। ਸਥਾਨਕ ਡੀ.ਏ.ਵੀ. ਕਾਲਜ ਮਲੋਟ ਦੇ ਅਰਥਸ਼ਾਸਤਰ ਵਿਭਾਗ ਦੇ ਮੁਖੀ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਆਰ.ਕੇ. ਉਪਲ ਨੇ ਕੇਂਦਰ ਸਰਕਾਰ ਦਾ ਇੱਕ ਸਾਲ ਪੂਰਾ ਹੋਣ ‘ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਆਲ ਇੰਡੀਆ ਰੇਡੀਓ ਜਲੰਧਰ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਸਾਲ ਦੌਰਾਨ ਬਹੁਤ ਵੱਡੇ-ਵੱਡੇ ਫੈਸਲੇ ਲਏ ਜਿਵੇਂ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਅਤੇ 35-ਏ ਨੂੰ ਖ਼ਤਮ ਕਰਨਾ, ਤੀਹਰੇ ਤਲਾਕ ਨੂੰ ਖ਼ਤਮ ਕਰਨਾ, ਨਾਗਰਿਕਤਾ ਸ਼ੋਧ ਕਾਨੂੰਨ ਨੂੰ ਲਾਗੂ ਕਰਨਾ, ਗਰੀਬਾਂ ਲਈ ਬੀਮਾ ਯੋਜਨਾ ਲਾਗੂ ਕਰਨਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਅਤੇ ਇੱਕ ਨਵੇਂ ਭਾਰਤ ਦੀ ਸਿਰਜਨਾ ਕਰਨ ਲਈ ਵਿਰੋਧਤਾ ਹੋਣ ਦੇ ਬਾਵਜੂਦ ਕਈ ਤਰ੍ਹਾਂ ਦੇ ਸੁਧਾਰ ਲਾਗੂ ਕੀਤੇ।

ਕੋਰੋਨਾ ਵਾਇਰਸ ਆਉਣ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਨੇ ਆਪਣੀ ਸੂਝ ਬੂਝ ਰਾਹੀਂ ਲੋਕਾਂ ਨੂੰ ਮਰਨ ਤੋਂ ਬਚਾਇਆ ਅਤੇ ਭਾਰਤ ਸਿਹਤ ਖੇਤਰ ਵਿੱਚ ਵਿਕਸਿਤ ਦੇਸ਼ਾਂ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 20 ਲੱਖ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇ ਕੇ ਉਦਯੋਗਾਂ ਅਤੇ ਖੇਤੀਬਾੜੀ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸਹਾਇਤਾ ਕਰਕੇ ਬਹੁਤ ਹੀ ਚੰਗਾ ਕੰਮ ਕੀਤਾ ਹੈ।

ਡਾ. ਉਪਲ ਨੇ ਕਿਹਾ ਕਿ ਭਾਰਤ ਆਤਮਨਿਰਭਰ ਹੋਣ ਲੱਗ ਪਿਆ ਹੈ ਅਤੇ ਬਹੁਤ ਹੀ ਜਲਦ ਮੋਦੀ ਸਰਕਾਰ ਦੇ ਸੁਪਨੇ ਸਾਕਾਰ ਹੋਣਗੇ ਅਤੇ ਇੱਕ ਨਵਾਂ ਭਾਰਤ ਸਾਡੇ ਸਾਹਮਣੇ ਆਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here