ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Reduced Essen...

    Reduced Essential Medicine Prices: ਦਵਾਈ ਸਸਤੀ ਚੰਗੀ ਗੱਲ, ਪਰ ਸਿਹਤ ਸਹੂਲਤਾਂ ਮੁਫ਼ਤ ਹੋਣ

    Reduced Essential Medicine Prices

    ਕੇਂਦਰ ਸਰਕਾਰ ਨੇ ਦਿਲ, ਲੀਵਰ ਤੇ ਸ਼ੂਗਰ ਦੇ ਰੋਗ ਸਬੰਧੀ 41 ਦਵਾਈਆਂ ਸਸਤੀਆਂ ਕਰਨ ਦਾ ਫੈਸਲਾ ਲਿਆ ਹੈ ਦਵਾਈਆਂ ਦਾ ਭਾਅ ਤੈਅ ਕਰਨ ਵਾਲੀ ਏਜੰਸੀ ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਨ ਅਥਾਰਟੀ ਨੇ ਆਪਣੀ 123ਵੀਂ ਬੈਠਕ ’ਚ ਇਹ ਫੈਸਲਾ ਲਿਆ ਹੈ ਇਸ ਪਿੱਛੇ ਵਜ਼ਨਦਾਰ ਤਰਕ ਇਹ ਰਿਹਾ ਹੋਵੇਗਾ ਕਿ ਉਕਤ ਰੋਗ ਦੁਰਲੱਭ ਨਹੀਂ ਰਹੇ ਤੇ 30 ਕਰੋੜ ਤੋਂ ਵੱਧ ਲੋਕ ਇਨ੍ਹਾਂ ਬਿਮਾਰੀਆਂ ਨਾਲ ਪੀੜਤ ਹਨ ਉਂਜ ਵੀ ਇਹ ਵੀ ਤੱਥ ਹਨ ਕਿ ਹੋਰ ਵੀ ਕਰੋੜਾਂ ਲੋਕ ਇਹਨਾਂ ਬਿਮਾਰੀਆਂ ਨਾਲ ਜਿਉਂ ਰਹੇ ਹਨ। (Reduced Essential Medicine Prices)

    ਕਿ ਫਰਕ ਸਿਰਫ ਇੰਨਾ ਹੈ ਕਿ ਸਿਹਤ ਜਾਂਚ ਨਾ ਕਰਵਾਉਣ ਕਰਕੇ ਉਹਨਾਂ ਨੂੰ ਆਪਣੇ ਰੋਗਾਂ ਬਾਰੇ ਪਤਾ ਹੀ ਨਹੀਂ ਭਾਵੇਂ ਸਰਕਾਰ ਨੇ ਇਹ ਫੈਸਲਾ ਲੋਕਹਿੱਤ ’ਚ ਲਿਆ ਹੈ। ਪਰ ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਸਿਹਤ ਸਹੂਲਤਾਂ ਬਿਲਕੁੱਲ ਮੁਫ਼ਤ ਉਪਲੱਬਧ ਕਰਵਾਈਆਂ ਜਾਣ। ਨਾਗਰਿਕਾਂ ਨੂੰ ਸਿਹਤ ਸਹੂਲਤ ਲਈ ਬੀਮਾ ਸਕੀਮਾਂ ਦੀ ਪ੍ਰਕਿਰਿਆ ’ਚੋਂ ਲੰਘਣਾ ਜਾਂ ਫਿਰ ਪ੍ਰਾਈਵੇਟ ਕੰਪਨੀਆਂ ਤੋਂ ਬੀਮਾ ਕਰਵਾਉਣ ਦੇ ਵਿੱਤੀ ਬੋਝ ਦਾ ਸਾਮਹਣਾ ਨਾ ਕਰਨਾ ਪਵੇ ਘੱਟੋ-ਘੱਟ ਕੈਂਸਰ, ਦਿਲ, ਗੁਰਦੇ ਤੇ ਲੀਵਰ ਦੇ ਰੋਗਾਂ ਦਾ ਇਲਾਜ ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਸਰਕਾਰੀ ਬੀਮਾ ਯੋਜਨਾਵਾਂ ਵੀ ਇੰਨਾ ਭਿਆਨਕ ਰੋਗ ਦੇ ਵੱਡੇ ਖਰਚ ਸਾਹਮਣੇ ਛੋਟੀਆਂ ਪੈ ਜਾਂਦੀਆਂ ਹਨ। (Reduced Essential Medicine Prices)

    ਇਹ ਵੀ ਪੜ੍ਹੋ : Lok Sabha Seat Ludhiana: ਗਠਜੋੜ ਦੀ ਟੁੱਟ ਭੱਜ ਤੇ ਦਲ ਬਦਲੀ ’ਚ ਉਲਝਿਆ ਵੋਟਰ

    ਵਧਦੇ ਪ੍ਰਦੂਸ਼ਨ ਤੇ ਕੁਝ ਹੋਰ ਕਾਰਨ ਕਰਕੇ ਬਿਮਾਰੀਆਂ ਵੱਡੇ ਪੱਧਰ ’ਤੇ ਵਧੀਆਂ ਹਨ ਦਿਲ ਨੂੰ ਸਟੰਟ ਪਾਉਣਾ, ਲੀਵਰ ਟਰਾਂਸਪਲਾਂਟ ਤੇ ਗੋਡੇ ਆਮ ਗੱਲ ਹੋ ਗਈ ਹੈ ਲੀਵਰ ਬਦਲਣ ਦਾ ਖਰਚਾ 20 ਲੱਖ ਤੋਂ ਵੀ ਟੱਪ ਜਾਂਦਾ ਹੈ ਇਸੇ ਤਰ੍ਹਾਂ ਗੁਰਦਾ ਬਦਲੀ ’ਤੇ ਵੀ 10 ਲੱਖ ਦੇ ਕਰੀਬ ਖਰਚਾ ਹੋ ਰਿਹਾ ਹੈ ਉਂਜ ਵੀ ਭਾਰਤ ਦੀ ਅਰਥਵਿਵਸਥਾ ਦੁਨੀਆ ਦੀਆਂ ਚਾਰ ਵੱਡੀਆਂ ਅਰਥਵਿਵਸਥਾਵਾਂ ’ਚ ਸੁਮਾਰ ਹੈ ਤੇ ਤੀਜੀ ਅਰਥਵਿਵਸਥਾ ਬਣਨ ਲਈ ਤਿਆਰ ਹੈ ਤਾਂ ਅਜਿਹੇ ਮੁਲਕ ’ਚ ਸਿਹਤ ਸਹੂਲਤਾਂ ਆਮ ਆਦਮੀ ਦੀ ਪਹੁੰਚ ਹੋਣੀਆਂ ਜ਼ਰੂਰੀ ਹਨ। (Reduced Essential Medicine Prices)

    LEAVE A REPLY

    Please enter your comment!
    Please enter your name here