CBI ਵੱਲੋਂ ਬਰਨਾਲਾ ’ਚ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਘਰ ’ਚ ਰੇਡ

ਚੱਲ ਰਹੇ ਇੱਕ ਕੇਸ ਚ ਪੜਤਾਲ ਕੀਤੇ ਜਾਣ ਦੀ ਚਰਚਾ

(ਜਸਵੀਰ ਸਿੰਘ ਗਹਿਲ) ਬਰਨਾਲਾ। ਸੀ ਬੀ ਆਈ ਜਾਂਚ ਏਜੰਸੀ ਵੱਲੋਂ ਇਥੇ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਘਰ ਰੇਡ ਕੀਤੀ ਗਈ। ਜਾਂਚ ਦੌਰਾਨ ਜਾਂਚ ਕਰਤਾ ਅਧਿਕਾਰੀਆਂ ਵੱਲੋਂ ਕਿਸੇ ਨੂੰ ਵੀ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਸੀ ਬੀ ਆਈ ਦੀ ਰੇਡ ਦੀ ਭਿਣਕ ਪੈਂਦਿਆਂ ਹੀ ਚਹੇਤਿਆਂ ਵੱਲੋ ਪ੍ਰਧਾਨ ਦੇ ਘਰ ਅੱਗੇ ਡੇਰੇ ਲਗਾ ਲਏ ਗਏ।

ਪ੍ਰਾਪਤ ਜਾਣਕਾਰੀ ਮੁਤਾਬਕ ਦੁਪਹਿਰ 2 ਵਜੇ ਇੱਕ ਹਰਿਆਣਾ ਨਬਰ ਗੱਡੀ ’ਚ ਸ਼ੈੱਲਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਸੰਜੀਵ ਕੁਮਾਰ ਸ਼ੈਲੀ ਦੇ ਘਰ ਪਹੁੰਚੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸੇ ਨੂੰ ਵੀ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਸ਼ਹਿਰ ਅੰਦਰ ਚੱਲ ਰਹੀਆਂ ਚਰਚਾਵਾਂ ਮੁਤਾਬਕ ਇਸ ਰੇਡ ਨੂੰ ਪਿਛਲੇ ਦਿਨੀਂ ਸੀ ਬੀ ਆਈ ਵਲੋਂ ਗਿਰਫ਼ਤਾਰ ਕੀਤੇ ਐਫ਼ ਸੀ ਆਈ ਦੇ ਡੀ ਜੀ ਐਮ ਸਬੰਧੀ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਟੀਮ ’ਚ ਲੋਕਲ ਸਮੇਤ ਕੁਲ 4 ਮੈਂਬਰ ਸ਼ਾਮਲ ਹਨ। ਜਿਨ੍ਹਾਂ ਵੱਲੋ ਖ਼ਬਰ ਲਿਖੇ ਜਾਣ ਤੱਕ ਜਾਂਚ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here