ਮਿ੍ਰਤਕ ਵਿਦਿਆਰਥਣ ਦੇ ਮਾਪੇ ਅਤੇ ਪਿੰਡ ਦੇ ਲੋਕ ਪੁੱਜੇ | Punjabi University
- ਪ੍ਰੋਫੈਸਰ ਨੂੰ ਬਰਖਾਸਤ ਕਰਨ ਦੀ ਮੰਗ | Punjabi University
ਪਟਿਆਲਾ (ਖੁਸਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਖੇ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਜੇ ਵੀ ਸੰਘਰਸ ਲਗਾਤਾਰ ਜਾਰੀ ਹੈ । ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਦਫਤਰ ਅੱਗੇ ਧਰਨਾ ਜਾਰੀ ਰੱਖਿਆ ਜਿਸ ਵਿੱਚ ਅੱਜ ਮਿ੍ਰਤਕ ਲੜਕੀ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਲੇ ਪੁੱਜੇ, ਜਿਨ੍ਹਾਂ ਨੇ ਪ੍ਰੋਫੈਸਰ ਨੂੰ ਬਰਖਾਸਤ ਕਰ ਕੇ ਉਸ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਵਰਸਿਟੀ ਪ੍ਰਸਾਸਨ ਵਲੋਂ ਸੁੱਕਰਵਾਰ ਨੂੰ ਅਕਾਦਮਿਕ ਕੰਮ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਮਿ੍ਰਤਕ ਵਿਦਿਆਰਥਣ ਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜਸਨਦੀਪ ਕੌਰ ਲਈ ਸਾਥੀ ਵਿਦਿਆਰਥੀਆਂ ਦੇ ਸੰਘਰਸ ਨੂੰ ਦੇਖ ਕੇ ਉਹ ਅੱਜ ਇਥੇ ਪੁੱਜੇ ਹਨ ਤੇ ਉਨ੍ਹਾਂ ਦਾ ਪੂਰਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਕੱਲ ਵਾਪਰੀ ਘਟਨਾ ਲਈ ਯੂਨੀਵਰਸਿਟੀ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ। ‘ਵਰਸਿਟੀ ਚਾਹੁੰਦੀ ਤਾਂ ਪ੍ਰੋਫੈਸਰ ਨੂੰ ਵਿਦਿਆਰਥੀਆਂ ਸਾਹਮਣੇ ਨਾ ਲਿਆ ਕੇ ਇਸ ਘਟਨਾ ਨੂੰ ਟਾਲ ਸਕਦੀ ਸੀ ਪਰ ਅਜਿਹਾ ਨੇ ਕਰ ਕੇ ਵੱਡੀ ਗਲਤੀ ਕੀਤੀ ਹੈ। ਇਸ ਘਟਨਾ ਲਈ ਕੋਈ ਵੀ ਵਿਦਿਆਰਥੀ ਜ਼ਿੰਮੇਵਾਰ ਨਹੀਂ ਹੈ ਤੇ ਨਾ ਹੀ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਧਰਨੇ ’ਚ ਪੁੱਜੇ ਪਰ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। (Punjabi University)