Car Accident : ਜਾਨੀ ਨੁਕਸਾਨ ਤੋਂ ਬਚਾਅ
(ਸੱਚ ਕਹੂੰ ਨਿਊਜ਼) ਅਬੋਹਰ। ਅਬੋਹਰ ਵਿੱਚ ਇੱਕ ਇੱਕ ਇਨੋਵਾ ਗੱਡੀ ਬੇਕਾਬੂ ਹੋ ਕੇ ਮਾਰਕੀਟ ਵਿੱਚ ਦੁਕਾਨ ਵਿੱਚ ਜਾ ਵੜੀ। ਜਿਸ ਕਾਰਨ ਜਿੱਥੇ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਅਤੇ ਕਾਰ ਵੀ ਕਾਫੀ ਨੁਕਸਾਨੀ ਗਈ। ਦੱਸਿਆ ਗਿਆ ਹੈ ਕਿ ਇਨੋਵਾ ਕਾਰ ਨੇ ਪਹਿਲਾਂ ਇੱਕ ਕੋਠੀ ਅਤੇ ਵਾਹਨ ਨੂੰ ਟੱਕਰ ਮਾਰ ਦਿੱਤੀ, ਫਿਰ ਦੁਕਾਨ ਦੇ ਅੰਦਰ ਵੜ ਗਈ। ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। (Car Accident)
ਜਾਣਕਾਰੀ ਅਨੁਸਾਰ ਜਲੰਧਰ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੀ ਇਨੋਵਾ ਵਿੱਚ ਡਾਕਟਰ ਕੋਲ ਆਇਆ ਅਤੇ ਆਪਣੀ ਗੱਡੀ ਬਾਜ਼ਾਰ ਨੰਬਰ 4 ਵਿੱਚ ਲੈ ਕੇ ਕਿਤੇ ਚਲਾ ਗਿਆ। ਇਸ ਦੌਰਾਨ ਉਸ ਦੇ ਨਾਬਾਲਗ ਪੁੱਤਰ ਨੇ ਕਾਰ ਨੂੰ ਸਾਈਡ ‘ਤੇ ਲਗਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਨੇ ਬਰੇਕ ‘ਤੇ ਪੈਰ ਰੱਖਣ ਦੀ ਬਜਾਏ ਰੇਸ ‘ਤੇ ਪੈਰ ਰੱਖ ਦਿੱਤਾ। (Car Accident) ਜਿਸ ਕਾਰਨ ਗੱਡੀ ਦੀ ਸਪੀਡ ਵੱਧ ਗਈ ਤੇ ਉਸ ਕੋਲੋਂ ਗੱਡੀ ਸੰਭਾਲੀ ਨਾ ਗਈ ਤੇ ਸਿੱਧੀ ਦੁਕਾਨ ’ਚ ਜਾ ਵੜੀ। ਕਾਰ ਨੇ ਪਹਿਲਾ ਉੱਥੇ ਖੜੀ ਇੱਕ ਕਾਰ ਨੂੰ ਟੱਕਰ ਮਾਰੀ ਤੇ ਫਿਰ ਉਸ ਤੋਂ ਬਾਅਦ ਦੁਕਾਨ ਵਿੱਚ ਜਾ ਵੜੀ। ਉਥੇ ਦੋ ਸਾਈਕਲਾਂ ਦਾ ਨੁਕਸਾਨ ਹੋ ਗਿਆ ਅਤੇ ਦੁਕਾਨ ਦਾ ਗੇਟ ਵੀ ਟੁੱਟ ਗਿਆ। ਸ਼ੁਕਰ ਹੈ ਕਿ ਕਾਰ ਦੇ ਅੱਗੇ ਕੋਈ ਨਹੀਂ ਆਇਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।