Accident: ਕਾਰ ਦਰੱਖਤ ਨਾਲ ਟਕਰਾਈ, ਅੱਗ ਲੱਗਣ ਕਾਰਨ ਸੜ ਕੇ ਹੋਈ ਸੁਆਹ

Accident
ਹਾਦਸੇ ਵਿਚ ਲੱਗੀ ਅੱਗ ਤੋਂ ਬਾਅਦ ਸੜ ਰਹੀ ਕਾਰ ਦਾ ਦਿ੍ਰਸ।

ਚਾਰ ਨੌਜਵਾਨ ਹੋਏ ਜਖ਼ਮੀ | Accident

Accident: (ਰਵੀ ਗੁਰਮਾ) ਸ਼ੇਰਪੁਰ। ਕਸਬਾ ਸੇਰਪੁਰ ਦੇ ਨੇੜਲੇ ਪਿੰਡ ਕਾਲਾਬੂਲਾ ਅਤੇ ਘਨੌਰੀ ਕਲਾਂ ਦੇ ਵਿਚਕਾਰ ਲੰਘੀ ਦੇਰ ਰਾਤ ਇੱਕ ਕਾਰ ਦੇ ਅਚਾਨਕ ਦਰਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਾਰ ਸੜ ਕੇ ਸਵਾਹ ਹੋ ਗਈ ਇਸ ਹਾਦਸੇ ਵਿੱਚ ਚਾਰ ਨੌਜਵਾਨ ਜਖਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਉਣਾ ਪਿਆ।

ਇਹ ਵੀ ਪੜ੍ਹੋ: Welfare Work: ਲਾਵਾਰਸ ਘੁੰਮਦੇ ਮੰਦਬੁੱਧੀ ਨੂੰ ਹਾਵੜਾ ਜਾ ਕੇ ਪਰਿਵਾਰ ਨੂੰ ਮਿਲਾਇਆ

ਪਿੰਡ ਦੀਦਾਰਗੜ੍ਹ ਦੇ ‘ਆਪ’ ਆਗੂ ਗੁਰਧਿਆਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਨੌਜਵਾਨ ਘਨੌਰੀ ਕਲਾਂ ਤੋਂ ਪਿੰਡ ਕਾਲਾਬੂਲਾ ਹੋ ਕੇ ਦੀਦਾਰਗੜ੍ਹ ਵੱਲ ਨੂੰ ਆ ਰਹੇ ਸਨ ਕਿ ਸੜਕ ਤੇ ਪੈਂਦੇ ਖਤਰਨਾਕ ਮੋੜ ਕਾਰਨ ਇਹ ਹਾਦਸਾ ਵਾਪਰ ਗਿਆ। ਜਿਸ ਵਿਚ ਧਰਮ ਸਿੰਘ ਲਾਡੀ ਪਿੰਡ ਦੀਦਾਰਗੜ੍ਹ ਦੇ ਜੀਭ ਉੱਪਰ ਕੱਟ ਲੱਗ ਗਿਆ, ਗੁਰਚਰਨ ਸਿੰਘ ਚਰਨੀ ਵਾਸੀ ਘਨੌਰੀ ਕਲਾਂ ਦੇ ਸਿਰ ਵਿਚ ਸੱਟ ਲੱਗੀ, ਗੁਰਦੀਪ ਸਿੰਘ ਦੀਪਾ ਵਾਸੀ ਘਨੌਰੀ ਕਲਾਂ ਪੱਟ ਉੱਪਰ ਗੰਭੀਰ ਸੱਟ ਲੱਗੀ ਅਤੇ ਧਰਮ ਸਿੰਘ ਵਾਸੀ ਸਾਰੋੰ ਦੇ ਸਿਰ ਵਿਚ ਗੰਭੀਰ ਸੱਟ ਲੱਗੀ। ਜਿਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ, ਮਲੇਰਕੋਟਲਾ, ਅਤੇ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿੱਥੇ ਇਹਨਾਂ ਨੌਜਵਾਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। Accident