ਪਿੰਡ ਦਿਆਗੜ੍ਹ ਵਿਖੇ ਕਬਜ਼ਾ ਕਰਨ ਆਈ ਟੀਮ ਨੂੰ ਕਿਸਾਨਾਂ (Farmers) ਵੱਲੋਂ ਬੇਰੰਗ ਵਾਪਸ ਮੋੜਿਆ
(ਸੱਚ ਕਹੂੰ ਨਿਊਜ) ਪਟਿਆਲਾ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਲਗਭਗ 1933-34 ਤੋਂ ਆਵਾਦ ਕੀਤੀਆਂ ਗਈਆਂ ਜ਼ਮੀਨਾਂ (ਜੋ ਕਿਸਾਨਾਂ (Farmers) ਦੀਆਂ ਤਿੰਨ ਚਾਰ ਪੀੜ੍ਹੀਆਂ ਆਪਣੇ ਘਰ ਬਣਾ ਕੇ ਬੈਠੇ ਹਨ ਪਾਣੀ ਵਾਲੀਆਂ ਮੋਟਰਾਂ ਵੀ ਇਨ੍ਹਾਂ ਦੇ ਪੁਰਖਿਆਂ ਦੇ ਨਾਂਅ ’ਤੇ ਲੱਗੀਆਂ ਹੋਈਆਂ ਹਨ। ਉਸ ਜ਼ਮੀਨ ਨੂੰ ਸ਼ਾਮਲਾਟ ਕਹਿ ਕੇ ਸਰਕਾਰ ਉਨ੍ਹਾਂ ਤੋਂ ਖੋਹ ਕੇ ਆਪਣੇ ਚਹੇਤਿਆਂ ਜਾਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾ ਰਹੀ ਸੀ।
ਇਹ ਜ਼ਮੀਨ ਜੋ ਪਟਿਆਲੇ ਜਿਲ੍ਹੇ ਦੇ ਪਿੰਡ ਦਿਆਗੜ੍ਹ ਵਿੱਚ ਲਗਭਗ 35 ਏਕੜ ਦੇ ਕਰੀਬ ਹੈ। ਅੱਜ ਲਗਭਗ ਸੈਂਕੜੇ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਵਿੱਚ ਲੇਡੀ ਪੁਲਿਸ ਤੋਂ ਇਲਾਵਾ ਹੋਰ ਸਿਵਲ ਅਧਿਕਾਰੀ ਜਦੋਂ ਕਬਜ਼ਾ ਕਰਨ ਆਏ ਤਾਂ ਪਿੰਡ ਦੇ ਕਿਸਾਨ ਮਰਦ ਔਰਤਾਂ ਇਕੱਠੇ ਹੋ ਕੇ ਕਬਜ਼ਾ ਕਰਨ ਵਾਲੀ ਟੀਮ ਨੂੰ ਬਰੰਗ ਪਰਤਨ ਲਈ ਮਜਬੂਰ ਕਰ ਦਿੱਤਾ।
ਅੱਜ ਦੀ ਇਸ ਕਬਜਾ ਕਾਰਵਾਈ ਨੂੰ ਰੋਕਣ ਲਈ ਵਿਸ਼ੇਸ਼ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਨੀਅਤ ਕੀਤੀ। ਇਨ੍ਹਾਂ ਵਿੱਚ ਸੂਬਾ ਪੱਧਰ ਦੇ ਆਗੂ ਗੁਰਮੀਤ ਸਿੰਘ ਦਿੱਤੂਪੁਰ, ਰਣਜੀਤ ਸਿੰਘ ਸਵਾਜਪੁਰ, ਗੁਰਮੀਤ ਸਿੰਘ ਢਾਡੀ ਦਿਆਗੜ੍ਹ, ਰਨੇਕ ਸਿੰਘ ਭੱਲ ਮਾਜਰਾ, ਗੁਰਨਾਮ ਸਿੰਘ ਢੈਂਠਲ, ਅਵਤਾਰ ਸਿੰਘ ਕੌਰਜੀਵਾਲਾ, ਰਣਜੀਤ ਸਿੰਘ ਚਰਨਾਥਲ ਅਜੈਬ ਸਿੰਘ ਲੋਟ, ਭਗਵਾਨ ਸਿੰਘ ਕਨਸਹਾ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਏ। ਕਿਸਾਨਾਂ ਵੱਲੋਂ ਸਰਕਾਰ ਅਤੇ ਪ੍ਰੇਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ