Barnala News: ਜ਼ਿਲ੍ਹਾ ਚੋਣ ਅਫ਼ਸਰ ਟੀ. ਬੈਨਿਥ ਖੁਦ ਰੱਖ ਕਰ ਰਹੇ ਨੇ ਗਿਣਤੀ ਕੇਂਦਰਾਂ ’ਚ ਗਿਣਤੀ ਦੀ ਨਿਗਰਾਨੀ
Barnala News: ਬਰਨਾਲਾ (ਜਸਵੀਰ ਗਹਿਲ)। ਜ਼ਿਲ੍ਹਾ ਬਰਨਾਲਾ ਦੇ ਤਿੰਨ ਬਲਾਕਾਂ ਵਿੱਚ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਜ਼ਿਲ੍ਹੇ ਵਿੱਚ ਦੋ ਥਾਈਂ ਸਥਾਪਿਤ ਕੀਤੇ ਗਿਣਤੀ ਕੇਂਦਰਾਂ ਵਿੱਚ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਗਿਣਤੀ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਟੀ. ਬੈਨਿਥ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
Read Also : ਜ਼ਿਲ੍ਹਾ ਪਰਿਸ਼ਦ ਅਤੇ ਸੰਮਤੀਆਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
ਬਲਾਕ ਮਹਿਲ ਕਲਾਂ, ਬਰਨਾਲਾ ਤੇ ਸ਼ਹਿਣਾਂ ਦੇ ਵੱਖ- ਵੱਖ ਪਿੰਡਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਲਈ ਪੋਲ ਹੋਈਆਂ ਵੋਟਾਂ ਦੀ ਗਿਣਤੀ ਲਈ ਐਸ.ਡੀ. ਕਾਲਜ ਬਰਨਾਲਾ ਅਤੇ ਤਪਾ ਵਿਖੇ ਉੱਪ ਮੰਡਲ ਮਜਿਸਟਰੇਟ ਵਿਖੇ ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਐਸ.ਡੀ. ਕਾਲਜ ਬਰਨਾਲਾ ਵਿਖੇ ਮਹਿਲ ਕਲਾਂ ਤੇ ਬਰਨਾਲਾ ਦੀਆਂ ਵੋਟਾਂ ਗਿਣੀਆਂ ਜਾਣਗੀਆਂ। ਜਦਕਿ ਤਪਾ ਵਿਖੇ ਸ਼ਹਿਣਾ ਬਲਾਕ ਅਧੀਨ ਪੋਲ ਹੋਈਆਂ ਵੋਟਾਂ ਦੀ ਗਿਣਤੀ ਹੋਵੇਗੀ। ਜਾਣਕਾਰੀ ਅਨੁਸਾਰ ਹਰੇਕ ਰਿਟਰਨਿੰਗ ਅਫ਼ਸਰ ਨੂੰ ਗਿਣਤੀ ਲਈ ਪ੍ਰਤੀ ਟੇਬਲ ਤਿੰਨ ਸਟਾਫ ਮੈਂਬਰ ਦਿੱਤੇ ਗਏ ਹਨ, ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਪਣੇ ਪੱਧਰ ਉੱਤੇ ਲੋੜੀਂਦੀ ਗਿਣਤੀ ਵਿੱਚ ਸਟਾਫ ਨੂੰ ਰਿਜ਼ਰਵ ਵੀ ਰੱਖਿਆ ਗਿਆ ਹੈ।
ਜਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿੱਚ 10 ਜ਼ਿਲ੍ਹਾ ਪ੍ਰੀਸ਼ਦ ਹਲਕਿਆਂ ਤੋਂ ਇਲਾਵਾ ਬਰਨਾਲਾ ਬਲਾਕ ਦੀਆਂ 15 ਪੰਚਾਇਤ ਸੰਮਤੀਆਂ ਅਤੇ ਮਹਿਲ ਕਲਾਂ ਤੇ ਸ਼ਹਿਣਾ ਦੀਆਂ 25- 25 ਪੰਚਾਇਤ ਸੰਮਤੀਆਂ ਸ਼ਾਮਲ ਹਨ। ਇੰਨ੍ਹਾਂ ਵੱਖ- ਵੱਖ ਸੰਮਤੀਆਂ ਵਿੱਚ ਸ਼ਾਮਲ ਹੋਣ ਲਈ ਕੁੱਲ 209 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਿੰਨ੍ਹਾਂ ਵਿੱਚੋਂ 5 ਉਮੀਦਵਾਰਾਂ ਨੂੰ ਬਿਨਾਂ ਕਿਸੇ ਮੁਕਾਬਲੇ ਦੇ ਜਿੱਤ ਨਸੀਬ ਹੋ ਚੁੱਕੀ ਹੈ। ਬਾਕੀ 70 ਉਮੀਦਵਾਰਾਂ ਦੀ ਜਿੱਤ ਦਾ ਐਲਾਨ ਸ਼ਾਮ ਤੱਕ ਘੋਸ਼ਿਤ ਕਰ ਦਿੱਤਾ ਜਾਵੇਗਾ। Barnala News














