ਮਾਝੇ ਦੇ ਪਿੰਡਾਂ ‘ਚ ਚੱਲ ਰਿਹੈ ਦੇਸੀ ਸ਼ਰਾਬ ਦੀ ਵਿੱਕਰੀ ਦਾ ਧੰਦਾ

ਐਕਸਾਈਜ਼ ਵਿਭਾਗ ਤੇ ਪੁਲੀਸ ਵਿਭਾਗ ਦਾ ਨਹੀਂ ਡਰ

ਅੰਮ੍ਰਿਤਸਰ, (ਰਾਜਨ ਮਾਨ) ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੰਜਾਬ ਵਿੱਚ ਵੱਧ ਰਹੀ ਮੌਤਾਂ ਦੀ ਗਿਣਤੀ ਕਾਰਨ ਮੋਤੀਆਂ ਵਾਲੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ ਅਤੇ ਇਸ ਤਰਾਸਦੀ ਦੇ ਬਾਵਜ਼ੂਦ ਮਾਝੇ ਦੇ ਪਿੰਡਾਂ ਵਿੱਚ ਗੈਰ ਕਾਨੂੰਨੀ ਸ਼ਰਾਬ ਦੀ ਵਿੱਕਰੀ ਧੜਾ-ਧੜ ਜਾਰੀ ਹੈ

ਮਾਝੇ ਦੇ ਪਿੰਡ ਮੁੱਛਲ ਵਿਚ 12 ਦੇ ਕਰੀਬ ਸ਼ਰਾਬ ਪੀਣ ਨਾਲ ਮੌਤਾਂ ਹੋਣ ਦੇ ਬਾਵਜ਼ੂਦ ਲੋਕ ਸਬਕ ਨਹੀਂ ਲੈ ਰਹੇ ਐਕਸਾਈਜ਼ ਵਿਭਾਗ ਅਤੇ ਪੁਲਿਸ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਹੋਰ ਹਾਦਸੇ ਵਾਪਰਨ ਦਾ ਡਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਬਕਾਲਾ ਸਬ ਡਿਵੀਜ਼ਨ, ਤਰਨਤਾਰਨ, ਬਟਾਲਾ ਵਿਚ ਸੈਂਕੜੇ ਦੇ ਕਰੀਬ ਮੌਤਾਂ ਦੇਸੀ ਸ਼ਰਾਬ ਪੀਣ ਕਾਰਨ ਹੋ ਚੁੱਕੀਆਂ ਹਨ ਅਤੇ ਇਹ ਕਾਰੋਬਾਰ ਵੱਡੀ ਗਿਣਤੀ ਪਿੰਡਾਂ ਵਿੱਚ ਲਗਾਤਾਰ ਜਾਰੀ ਹੈ ਕਈ ਪਿੰਡਾਂ ਦਾ ਦੌਰਾ ਕਰਨ ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡਾਂ ਵਿਚ ਪਿੰਡਾਂ ਦੇ ਚੌਧਰੀ ਸਿਆਸੀ ਆਗੂ ਰੂੜੀ ਮਾਰਕਾ ਦੇਸੀ ਸ਼ਰਾਬ ਅਤੇ ਪੈਕਟਾਂ ਵਾਲੀ ਸ਼ਰਾਬ ਦੀ ਵਿੱਕਰੀ ਆਮ ਬੇਖ਼ੌਫ ਹੋ ਕੇ ਕਰ ਰਹੇ ਹਨ ਕਿਸੇ ਨੂੰ ਵੀ ਪੁਲਿਸ ਜਾ ਐਕਸਾਈਜ਼ ਵਿਭਾਗ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ  ਇਲਾਕੇ ਵਿੱਚ ਘੁੰਮਣ ‘ਤੇ ਪਤਾ ਲੱਗਿਆ ਕਿ ਔਰਤਾਂ ਵੀ ਵੱਡੀ ਗਿਣਤੀ ਵਿਚ ਇਸ ਧੰਦੇ ਵਿਚ ਜੁੜੀਆਂ ਹੋਈਆ ਹਨ ਇੱਥੇ ਹੀ ਬੱਸ ਨਹੀਂ ਪਿੰਡਾਂ ਦੇ ਚੁਣੇ ਹੋਏ

ਨੁਮਾਇੰਦੇ ਆਪਣੇ ਅਹੁਦਿਆਂ ਦੀ ਆੜ ਹੇਠ ਮਾੜੀ ਰੂੜੀ ਮਾਰਕਾ ਸ਼ਰਾਬ ਆਮ ਵੇਚ ਰਹੇ ਹਨ ਸ਼ਾਮ ਨੂੰ ਕੁਝ ਪਿੰਡਾਂ ਵਿਚ ਜਾ ਕੇ ਦੇਖਿਆ ਕਿ ਘਰਾਂ ਵਿਚ ਕੁਝ ਲੋਕ 20 ਰੁਪਏ,30 ਰੁਪਏ ਅਤੇ 40 ਰੁਪਏ ਪ੍ਰਤੀ ਗਲਾਸੀ ਦੇਸੀ ਸ਼ਰਾਬ ਬੇਖ਼ੌਫ ਵੇਚ ਰਹੇ ਸਨ ਜਿਸ ਸਬੰਧੀ ਪੁਲਿਸ ਵਿਭਾਗ ਨੇ ਕਦੇ ਚੈਕਿੰਗ ਨਹੀਂ ਕੀਤੀ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਪੁਲਿਸ ਦੀ ਸਰਪ੍ਰਸਤੀ ਹੇਠ ਸਰਕਾਰੀ ਸ਼ਹਿ ਹੇਠ ਹੋ ਰਿਹਾ ਹੈ ਤੇ ਪੁਲਿਸ ਹਿੱਸਾ ਲੈ ਕੇ ਨਸ਼ੇ ਅਤੇ ਜ਼ਹਿਰੀਲੀ ਸ਼ਰਾਬ ਵਿਕਾਉਣ ਵਿੱਚ ਭਾਈਵਾਲ ਹੈ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ ‘ਤੇ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ ਬਿਨਾ ਸਰਕਾਰੀ ਸਰਪ੍ਰਸਤੀ ਕੋਈ ਵੀ ਗੈਰ ਕਾਨੂੰਨੀ ਧੰਦਾ ਨਹੀਂ ਹੋ ਸਕਦਾ

ਜੰਡਿਆਲਾ ਗੁਰੂ ਵਿੱਚ ਦੋ ਹੋਰ ਮੌਤਾਂ

ਉਧਰ ਅੱਜ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜੰਡਿਆਲਾ ਗੁਰੂ ਵਿੱਚ ਵੀ ਦੋ ਮੌਤਾਂ ਹੋ ਗਈਆਂ ਹਨ ਬੀਤੇ ਕੁਝ ਦਿਨਾਂ ਤੋਂ ਇੱਥੋਂ ਨਜ਼ਦੀਕੀ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਜ਼ਹਿਰੀਲੀ ਸ਼ਰਾਬ ਨੇ ਹੁਣ ਜੰਡਿਆਲਾ ਗੁਰੂ ਵਿੱਚ ਵੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਬੀਤੇ ਸ਼ਨੀਵਾਰ ਨੂੰ ਇੱਥੋਂ ਦੇ ਵਸਨੀਕ ਕਾਰਜ ਸਿੰਘ ਕਾਰੀ ਅਤੇ ਹਰਜਿੰਦਰ ਸਿੰਘ ਜੋ ਇਹ ਸ਼ਰਾਬ ਸਥਾਨਕ ਮੁਹੱਲਾ ਸ਼ੇਖੂਪੁਰਾ ਵਿੱਚੋਂ ਪੀ ਕੇ ਆਏ ਸਨ ਇਨ੍ਹਾਂ ਵਿੱਚੋਂ ਕਾਰਜ ਸਿੰਘ ਨੂੰ ਉਸੇ ਰਾਤ ਕਰੀਬ ਦਸ ਵਜੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਬੀਅਤ ਵਿਗੜਦੀ ਵੇਖ ਕੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ

alcohol bAN

ਫਿਰ ਉਸ ਨੂੰ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਲੈ ਕੇ ਜਾਇਆ ਗਿਆਉੱਥੋਂ ਵੀ ਉਸ ਨੂੰ ਗੁਰੂ ਨਾਨਕ ਦੇ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਅੱਜ ਅੱਜ ਸਵੇਰੇ ਕਰੀਬ ਚਾਰ ਵਜੇ ਮੌਤ ਹੋ ਗਈ ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਜੰਡਿਆਲਾ ਗੁਰੂ ਦੀ ਵੈਰੋਵਾਲ ਰੋਡ ਉੱਪਰ ਰਹਿਣ ਵਾਲੇ ਹਰਜਿੰਦਰ ਸਿੰਘ ਦੀ ਮੌਤ ਵੀ ਸ਼ੇਖੂਪੁਰਾ ਮੁਹੱਲੇ ‘ਚ ਸ਼ਰਾਬ ਪੀਣ ਨਾਲ ਹੋਈ ਹੈ ਇਸ ਮੌਕੇ ਸਾਬਕਾ ਈਟੀਓ ਹਰਭਜਨ ਸਿੰਘ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਕਰਨ ਵਾਲੇ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਆਰਥਿਕ ਮੱਦਦ ਦਿੱਤੀ ਜਾਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ