ਬੱਸ ਬੇਕਾਬੂ ਹੋ ਕੇ ਖਤਾਨਾ ’ਚ ਉਤਰੀ, ਡਰਾਈਵਰ ਦੀ ਮੌਤ

ਬੱਸ ਬੇਕਾਬੂ ਹੋ ਕੇ ਖਤਾਨਾ ’ਚ ਉਤਰੀ, ਡਰਾਈਵਰ ਦੀ ਮੌਤ

(ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਦੇਵੀਗੜ੍ਹ ਰੋਡ ਸਨੀਇੰੰਨਕਲੇੇਵ ਦੇ ਸਾਹਮਣੇ ਪੀਆਰਟੀਸੀ ਦੀ ਬੱਸ ਜੋ ਕਿ ਦੇਵੀਗੜ ਨਨਿਉਲਾ ਵਾਇਆ ਅੰਬਾਲੇ ਜਾ ਰਹੀ ਸੀ। ਬੇਕਾਬੂ ਹੋ ਕੇ ਸੜਕ ਨੇੜੇ ਖਤਾਨਾ ਵਿਚ ਉਤਰ ਗਈ। ਜਿਸ ਵਿਚ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਅਤੇ ਇਸ ਬੱਸ ਦੇ ਡਰਾਈਵਰ ਦੀ ਹੇਠਾਂ ਡਿਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਬੱਸ ਵਿੱਚ 16-17 ਦੇ ਕਰੀਬ ਸਵਾਰੀਆਂ ਸਨ ਜਦੋਂ ਇਹ ਦੇਵੀਗੜ ਰੋਡ ’ਤੇ ਸਨੀ ਇਨਕਲੇਵ ਨੇੜੇ ਪੁਜੀ ਤਾਂ ਬੱਸ ਬੇਕਾਬੂ ਹੋ ਗਈ।

ਸਨੌਰ : ਦੇਵੀਗੜ ਰੋਡ ’ਤੇ ਸਨੀ ਇਨਕਲੇਵ ਨੇੜੇ ਖਤਾਨਾ ’ਚ ਉਤਰੀ ਬੱਸ।

ਇਸ ਬੱਸ ਨੂੰ ਜਸਵਿੰਦਰ ਸਿੰਘ ਵਾਸੀ ਮੀਰਾਪੁਰ ਉਮਰ ਤਕਰੀਬਨ 45 ਸਾਲ ਚਲਾ ਰਿਹਾ ਸੀ ਜੋ ਕਿ ਡਰਾਈਵਰ ਵਾਲੀ ਸਾਇਡ ’ਤੇ ਜਾ ਕੇ ਡਿੱਗ ਗਿਆ ਜਿਸ ਦੇ ਸਿਰ ਵਿਚ ਸੱਟ ਵਜੀ ’ਤੇ ਮੌਤ ਹੋ ਗਈ। ਮ੍ਰਿਤਕ ਡਰਾਈਵਰ 17-18 ਸਾਲ ਤੋਂ ਪੀਆਰਟੀਸੀ ’ਚ ਕੰਮ ਕਰਦਾ ਆ ਰਿਹਾ ਸੀ। ਦੱਸਿਆ ਜਾਂਦਾ ਹੈ। ਮ੍ਰਿਤਕ ਦੇ ਦੋ ਬਚੇ ਹਨ ਸੂਚਨਾ ਮਿਲਣ ਤੇ ਕਈ ਪੁਲਿਸ ਅਧਿਕਾਰੀ , ਪੀ ਆਰ ਟੀ ਸੀ ਦੇ ਅਧਿਕਾਰੀ ਵੀ ਪੁੱਜ ਗਏ ਸਨ। ਜਿਹਨਾਂ ਦੱਸਿਆ ਕਿ ਸਵਾਰੀਆਂ ਦਾ ਬਚਾ ਰਿਹਾ ਹੈ। ਅਧਿਕਾਰੀਆਂ ਨੇ ਮਸ਼ੀਨਾਂ ਆਦਿ ਮੰਗਵਾ ਕੇ ਬੱਸ ਨੂੰ ਕੱਢ ਲਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ