ਲੱਦਾਖ ’ਚ ਬੱਸ ਪਲਟੀ, 12 ਸਵਾਰੀਆਂ ਨੂੰ ਫੌਜ ਨੇ ਸੁਰੱਖਿਅਤ ਬਚਾਇਆ

Bus Overturned

ਲੱਦਾਖ ’ਚ ਬੱਸ ਪਲਟੀ, 12 ਸਵਾਰੀਆਂ ਨੂੰ ਫੌਜ ਨੇ ਸੁਰੱਖਿਅਤ ਬਚਾਇਆ

(ਏਜੰਸੀ)
ਲੇਹ l  ਲੇਹ ’ਚ ਇੱਕ ਹਾਦਸੇ ਤੋਂ ਬਾਅਦ ਬੱਸ ਪਲਟਣ ਕਾਰਨ ਉਸ ’ਚ ਫਸੇ 12 ਸਵਾਰੀਆਂ ਨੂੰ ਫੌਜ ਨੇ ਸੁਰੱਖਿਅਤ ਬਚਾਇਆ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕਰਵਾਈ। ਇੱਕ ਰੱਖਿਆ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸਯੋਕ-ਦੁਰਬੁਕ ਰੋਡ ’ਤੇ 2 ਬੱਸਾਂ ਆਪਸ ’ਚ ਟਕਰਾ ਗਈਆਂ, ਜਿਸ ਤੋਂ ਬਾਅਦ ਇੱਕ ਵਾਹਨ ਪਲਟ ਗਿਆ। ਬੁਲਾਰੇ ਨੇ ਦੱਸਿਆ ਕਿ ਦੁਰਬੁਕ ਤੋਂ ਪਰਤ ਰਹੇ ਜੰਮੂ-ਕਸਮੀਰ ਲਾਈਟ ਇਨਫੈਂਟਰੀ (ਜੇਏਕੇਐੱਲਆਈ) ਦੇ 12 ਜਵਾਨਾਂ ਦੀ ਟੀਮ ਨੇ ਇਹ ਹਾਦਸਾ ਦੇਖਿਆ ਅਤੇ ਮਦਦ ਲਈ ਅੱਗੇ ਆਏ। ਉਨ੍ਹਾਂ ਕਿਹਾ, ਬਚਾਅ ਟੀਮ ਤੁਰੰਤ ਹਰਕਤ ’ਚ ਆਈ, ਬੱਸ ’ਚ ਫਸੇ ਹੋਏ ਨਾਗਰਿਕਾਂ ਨੂੰ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਵੀ ਪ੍ਰਦਾਨ ਕੀਤੀ। ਬੁਲਾਰੇ ਨੇ ਕਿਹਾ ਕਿ ਬਟਾਲੀਅਨ ਹੈੱਡ ਕੁਆਰਟਰ ਤੋਂ ਐਂਬੂਲੈਂਸ ਨਾਲ ਤੁਰੰਤ ਕਾਰਵਾਈ ਫੋਰਸ ਵੀ ਭੇਜੀ ਗਈ, ਜਿਸ ਨੇ ਜ਼ਖ਼ਮੀਆਂ ਨੂੰ ਮੈਡੀਕਲ ਮਦਦ ਪ੍ਰਦਾਨ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here