Bathinda Bus Accident: ਟੋਹਾਣਾ ਕਿਸਾਨ ਮਹਾਂ ਪੰਚਾਇਤ ‘ਚ ਜਾਂਦੀ ਕਿਸਾਨਾਂ ਦੀ ਬੱਸ ਪਲਟੀ

Bathinda Bus Accident
Bathinda Bus Accident: ਟੋਹਾਣਾ ਕਿਸਾਨ ਮਹਾਂ ਪੰਚਾਇਤ 'ਚ ਜਾਂਦੀ ਕਿਸਾਨਾਂ ਦੀ ਬੱਸ ਪਲਟੀ

Bathinda Bus Accident: ਕਈ ਕਿਸਾਨ ਹੋਏ ਜਖ਼ਮੀ

Bathinda Bus Accident: ਬਠਿੰਡਾ (ਸੁਖਜੀਤ ਮਾਨ)। ਹਰਿਆਣਾ ਦੇ ਟੋਹਾਣਾ ਵਿਖੇ ਅੱਜ ਹੋ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ ਬਠਿੰਡਾ-ਮਾਨਸਾ ਰੋਡ ‘ਤੇ ਸੁਸ਼ਾਂਤ ਸਿਟੀ ਕੋਲ ਪਲਟ ਗਈ। ਬੱਸ ਪਲਟਣ ਕਰਕੇ ਅੱਧੀ ਦਰਜ਼ਨ ਤੋਂ ਵੱਧ ਕਿਸਾਨ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ।

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਬਠਿੰਡਾ ਜ਼ਿਲ੍ਹੇ ‘ਚ ਪੈਂਦੇ ਪਿੰਡ ਦਿਉਣ ਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਸਬੰਧਿਤ ਕਿਸਾਨ ਟੋਹਾਣਾ ਵਿਖੇ ਹੋ ਰਹੀ ਕਿਸਾਨ ਮਹਾਂ ਪੰਚਾਇਤ ‘ਚ ਸ਼ਾਮਿਲ ਹੋਣ ਲਈ ਜਾ ਰਹੇ ਸੀ। ਬੱਸ ਵਿੱਚ 20 ਤੋਂ ਵੱਧ ਕਿਸਾਨ ਸ਼ਾਮਿਲ ਸੀ । ਜਦੋਂ ਬੱਸ ਬਠਿੰਡਾ ਸ਼ਹਿਰ ਲੰਘ ਕੇ ਮਾਨਸਾ ਰੋਡ ‘ਤੇ ਸਥਿਤ ਸੁਸ਼ਾਂਤ ਸਿਟੀ ਕਲੋਨੀ ਕੋਲ ਪੁੱਜੀ ਤਾਂ ਧੁੰਦ ਕਾਰਨ ਸੜਕ ‘ਤੇ ਬਣੇ ਸਪੀਡ ਬ੍ਰੇਕਰ ਦਾ ਪਤਾ ਨਾ ਲੱਗਣ ਤੇ ਬੱਸ ਇੱਕ ਦਮ ਉਛਾਲ ਖਾ ਗਈ, ਜਿਸ ਮਗਰੋਂ ਸੰਤੁਲਨ ਵਿਗੜਨ ਕਰਕੇ ਡਿਵਾਇਡਰ ‘ਤੇ ਚੜ ਕੇ ਪਲਟ ਗਈ।

Read Also : Weather Update: ਜੰਮੂ-ਕਸ਼ਮੀਰ ਤੋਂ ਦਿੱਲੀ ਤੱਕ ਪੂਰਾ ਉੱਤਰ ਭਾਰਤ ਸੰਘਣੀ ਧੁੰਦ ਦੀ ਲਪੇਟ ਵਿੱਚ

ਘਟਨਾ ਦਾ ਪਤਾ ਲੱਗਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨ ਮੌਕੇ ‘ਤੇ ਪੁੱਜੇ, ਜਿੰਨ੍ਹਾਂ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਕਰੇਨ ਨਾਲ ਬੱਸ ਸਿੱਧੀ ਕਰਕੇ ਸਾਈਡ ‘ਤੇ ਕਰਵਾਈ ਤਾਂ ਜੋ ਧੁੰਦ ‘ਚ ਕੋਈ ਹੋਰ ਹਾਦਸਾ ਨਾ ਵਾਪਰ ਜਾਵੇ। Bathinda Bus Accident