Barnala Kisan News: ਧੁੰਦ ਦਾ ਕਹਿਰ : ਬੱਸ ਪਲਟੀ, 3 ਔਰਤ ਕਿਸਾਨਾਂ ਦੀ ਮੌਤ, 35 ਦੇ ਕਰੀਬ ਜ਼ਖਮੀ

Barnala Kisan News
Barnala Kisan News: ਧੁੰਦ ਦਾ ਕਹਿਰ : ਬੱਸ ਪਲਟੀ, 3 ਔਰਤ ਕਿਸਾਨਾਂ ਦੀ ਮੌਤ, 35 ਦੇ ਕਰੀਬ ਜ਼ਖਮੀ

ਭਾਕਿਯੂ (ਉਗਰਾਹਾਂ) ਦੀ ਬਠਿੰਡਾ ਤੋਂ ਟੋਹਾਣਾ ਮਹਾਂਪੰਚਾਇਤ ’ਚ ਸ਼ਾਮਿਲ ਹੋਣ ਜਾ ਰਹੀ ਬੱਸ ਬਰਨਾਲਾ ਨੇੜੇ ਪਲਟੀ  Barnala Kisan News

Barnala Kisan News: ਬਰਨਾਲਾ (ਗੁਰਪ੍ਰੀਤ ਸਿੰਘ)। ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਕਈ ਸੜਕ ਹਾਦਸੇ ਵਾਪਰ ਗਏ। ਪਹਿਲਾ ਹਾਦਸਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬੱਸ ਨਾਲ ਵਾਪਰਿਆ। ਇਹ ਬੱਸ ਬਠਿੰਡਾ ਤੋਂ ਕਿਸਾਨਾਂ ਨੂੰ ਲੈ ਕੇ ਟੋਹਾਣਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਟੋਹਾਣਾ ਵਿਖੇ ਹੋ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਇਹ ਹਾਦਸਾ ਬਰਨਾਲਾ ਦੇ ਮੋਗਾ ਪੁਲ ਤੇ ਵਾਪਰਿਆ ਜਿਸ ਵਿੱਚ 3 ਕਿਸਾਨ ਔਰਤਾਂ ਦੀ ਮੌਤ ਹੋ ਗਈ ਅਤੇ 35 ਜਣੇ ਜ਼ਖਮੀ ਹੋ ਗਏ। ਜਿਨਾਂ ਵਿੱਚ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲੇ ਦੇ ਭਾਕਿਯੂ ਉਗਰਾਹਾਂ ਜਥੇਬੰਦੀ ਦੇ ਕਿਸਾਨ ਕਿਸਾਨ ਮਹਾਂਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਟੋਹਾਣਾ ਜਾ ਰਹੇ ਸਨ ਕਿ ਜਦੋਂ ਇਨਾਂ ਦੀ ਬੱਸ ਬਰਨਾਲਾ ਮੋਗਾ ਪੁਲ਼ ਤੇ ਪਹੁੰਚੀ ਤਾਂ ਧੁੰਦ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਗਈ। ਬੱਸ ਵਿੱਚ ਵੱਡੀ ਗਿਣਤੀ ਕਿਸਾਨ ਸਵਾਰ ਸਨ। ਬੱਸ ਏਨੇ ਖ਼ਤਰਨਾਕ ਤਰੀਕੇ ਨਾਲ ਪਲਟੀ ਕਿ ਬੱਸ ਵਿੱਚ ਸਵਾਰ ਕੋਠਾ ਗੁਰੂ ਕਾ ਪਿੰਡ ਦੀਆਂ ਤਿੰਨ ਔਰਤਾਂ ਬਲਵੀਰ ਕੌਰ, ਸਰਬਜੀਤ ਕੌਰ ਅਤੇ ਜਸਵੀਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ ਸਾਰੇ ਕਿਸਾਨਾਂ ਦੇ ਸੱਟਾਂ ਲੱਗੀਆਂ।

Barnala Kisan News

ਇਸ ਬਾਰੇ ਨੇੜੇ ਤੇੜੇ ਦੇ ਲੋਕਾਂ ਨੂੰ ਪਤਾ ਲੱਗਣ ਤੇ ਉਨਾਂ ਤੁਰੰਤ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਜਿਨਾਂ ਵਿੱਚੋਂ ਡਾਕਟਰਾਂ ਨੇ ਗੁਰਜੀਤ ਕੌਰ, ਬਸੰਤ ਸਿੰਘ ਤੇ ਸੱਤਪਾਲ ਸਿੰਘ ਨੂੰ ਜ਼ਿਆਦਾ ਜ਼ਖਮੀ ਹੋਣ ਕਾਰਨ ਰੈਫਰ ਕਰ ਦਿੱਤਾ ਹੈੇ। ਬਾਕੀ ਜ਼ਖਮੀਆਂ ਜਿਨਾਂ ਵਿੱਚ ਮਹਿੰਦਰ ਸਿੰਘ, ਬਸੰਤ ਸਿੰਘ, ਅਜਮੇਰ ਸਿੰਘ, ਕੁਲਵਿੰਦਰ ਕੌਰ, ਲਵਪ੍ਰੀਤ ਸਿੰਘ, ਰਣਜੀਤ ਸਿੰਘ, ਧਰਮ ਸਿੰਘ, ਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਦੋ ਦਰਜ਼ਨ ਦੇ ਕਰੀਬ ਕਿਸਾਨਾਂ ਦਾ ਹਸਪਤਾਲ ਵਿੱਚ ਮੁਢਲਾ ਇਲਾਜ ਕੀਤਾ ਜਾ ਰਿਹਾ ਸੀ। ਡਾਕਟਰਾਂ ਮੁਤਾਬਕ ਇਨਾਂ ਦੀ ਹਾਲਤ ਸਥਿਰ ਹੈ ਜਿਨਾਂ ਵਿੱਚੋਂ ਕਈਆਂ ਨੂੰ ਮੱਲਮ ਪੱਟੀ ਕਰਨ ਪਿਛੋਂ ਛੁੱਟੀ ਵੀ ਦੇ ਦਿੱਤੀ ਹੈ।

Read Also : Tamil Nadu: ਤਾਮਿਲਨਾਡੂ ’ਚ ਵੱਡਾ ਹਾਦਸਾ, ਪਟਾਕਾ ਫੈਕਟਰੀ ’ਚ ਧਮਾਕਾ, 6 ਦੀ ਮੌਤ

ਉੱਧਰ ਘਟਨਾ ਦਾ ਪਤਾ ਲੱਗਣ ਤੇ ਡੀ.ਐਸ.ਪੀ. ਸਤਵੀਰ ਸਿੰਘ, ਥਾਣਾ 2 ਦੇ ਇੰਚਾਰਜ ਕੁਲਵਿੰਦਰ ਸਿੰਘ, ਹੰਡਿਆਇਆ ਪੁਲਿਸ ਚੌਕੀ ਦੇ ਇੰਚਾਰਜ ਤਰਸੇਮ ਸਿੰਘ ਆਦਿ ਵੀ ਪੁਲਿਸ ਟੀਮਾਂ ਲੈ ਕੇ ਘਟਨਾ ਵਾਲੀ ਥਾਂ ਤੇ ਪੁੱਜ ਗਏ ਅਤੇ ਜ਼ਖਮੀਆਂ ਨੂੰ ਸੰਭਾਲ ਵਿੱਚ ਮੱਦਦ ਕਰਵਾਉਣ ਲੱਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਸਾਧਨਾਂ ਤੇ ਵੀ ਜ਼ਖਮੀਆਂ ਨੂੰ ਫੌਰੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।

ਭਾਕਿਯੂ ਸਿੱਧੂਪੁਰ ਜਥੇਬੰਦੀ ਦੀ ਬੱਸ ਧੁੰਦ ਕਾਰਨ ਹਾਦਸਾਗ੍ਰਸਤ, 5-6 ਕਿਸਾਨ ਹੋਏ ਜ਼ਖਮੀ
ਬਰਨਾਲਾ (ਗੁਰਪ੍ਰੀਤ ਸਿੰਘ)। ਅੱਜ ਭਾਰੀ ਧੁੰਦ ਕਾਰਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬੱਸ ਬਰਨਾਲਾ ਜੇਲ ਲਾਗੇ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ 5-6 ਕਿਸਾਨਾਂ ਦੇ ਜ਼ਖਮੀ ਹੋਣ ਦਾ ਪਤਾ ਲੱਗਿਆ ਹੈ। ਜ਼ਖਮੀਆਂ ਨੂੰ ਨੇੜਲੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਧੜੇ ਦੀ ਬੱਸ ਡੱਲੇਵਾਲ ਤੋਂ ਖਨੌਰੀ ਜਾ ਰਹੀ ਸੀ ਕਿ ਅਚਾਨਕ ਧੰੁਦ ਕਾਰਨ ਬਰਨਾਲਾ ਜੇਲ ਲਾਗੇ ਹਾਦਸਾ ਗ੍ਰਸਤ ਹੋ ਗਈ। ਬੱਸ ਵਿੱਚ ਸਵਾਰ 6 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਜਿਨਾ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਨਾਂ ਦੀਆਂ ਸੱਟਾਂ ਗੰਭੀਰ ਨਾ ਹੋਣ ਕਾਰਨ ਮੁਢਲੇ ਉਪਚਾਰ ਪਿੱਛੋਂ ਉਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

LEAVE A REPLY

Please enter your comment!
Please enter your name here