ਬੱਸ ਤੇ ਟਰੈਕਟਰ ਡਰਾਈਵਰ ਜਖ਼ਮੀ, ਇੱਕ ਸਵਾਰੀ ਨੂੰ ਮਾਮੂਲੀ ਸੱਟ, ਜਾਨੀ ਨੁਕਸਾਨ ਤੋਂ ਬਚਾਅ Road Accident
(ਮੇਵਾ ਸਿੰਘ) ਅਬੋਹਰ। Road Accident ਅਪਰੈਲ ਅਬੋਹਰ ਤੋਂ ਮਲੋਟ ਰੋਡ ’ਤੇ ਪਿੰਡ ਗੋਬਿੰਦਗੜ੍ਹ ਨੇੜੇ ਪੀਆਰਟੀਸੀ ਦੀ ਇੱਕ ਬੱਸ ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਓਵਰਬਰਿਜ ਦੀ ਰੇਲਿੰਗ ਤੋੜ ਕੇ ਪੁਲ ਤੋਂ ਥੱਲੇ ਡਿੱਗ ਪਈ। ਇਸ ਘਟਨਾ ਵਿਚ ਬੱਸ ਅਤੇ ਟਰੈਕਟਰ ਡਰਾਈਵਰ ਜ਼ਖ਼ਮੀ ਹੋ ਗਏ। ਜਦੋਂਕਿ ਬੱਸ ਵਿੱਚ ਸਵਾਰ ਇੱਕ ਔਰਤ ਨੂੰ ਮਾਮੂਲੀ ਜਿਹੀ ਸੱਟ ਲੱਗੀ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ: Earthquake In Sirsa: ਹਰਿਆਣਾ-ਪੰਜਾਬ ‘ਚ ਭੂਚਾਲ ਦੇ ਝਟਕੇ, ਸਰਸਾ ਰਿਹਾ ਕੇਂਦਰ ਬਿੰਦੂ
ਜਾਣਕਾਰੀ ਅਨੁਸਾਰ ਬੱਸ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5-15 ਵਜੇ ਉਹ ਅਬੋਹਰ ਤੋਂ ਮਲੋਟ ਵੱਲ ਜਾ ਰਹੇ ਸਨ, ਜਦੋਂ ਉਹ ਗੋਬਿੰਦਗੜ੍ਹ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਹੀ ਬੱਸ ਦੀਆਂ ਲਾਈਟਾਂ ਬੰਦ ਹੋ ਗਈਆਂ ਤੇ ਓਵਰਬ੍ਰਿਜ ਦੀਆਂ ਲਾਈਟਾਂ ਵੀ ਬੰਦ ਸਨ, ਜਿਸ ਕਾਰਨ ਉਸ ਨੂੰ ਬੱਸ ਦੇ ਅੱਗੇ ਜਾ ਰਿਹਾ ਟਰੈਕਟਰ-ਟਰਾਲੀ ਨਜ਼ਰ ਨਹੀਂ ਆਏ, ਜਿਸ ਕਰਕੇ ਬੱਸ ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਦੋਵੇਂ ਵਾਹਨ ਬੁਰੀ ਨੁਕਸਾਨੇ ਗਏ ਅਤੇ ਬੱਸ ਓਵਰਬ੍ਰਿਜ ਤੋਂ 4 ਫੁੱਟ ਥੱਲੇ ਵਾਲੇ ਪਾਸੇ ਪਲਟ ਗਈ। Road Accident
ਬੱਸ ਵਿੱਚ ਸਵਾਰ ਸਨ ਕਰੀਬ 15 ਸਵਾਰੀਆਂ
ਬੱਸ ਡਰਾਈਵਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਸਮੇਤ ਟਰੈਕਟਰ ਡਰਾਈਵਰ ਭਗਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਗਦਰਖੇੜਾ (ਰਾਜਸਥਾਨ), ਸੁਖਪਾਲ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਦੋਦਾ ਜਖ਼ਮੀ ਹੋ ਗਏ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਭਗਤ ਸਿੰਘ ਤੇ ਸੁਖਪਾਲ ਸਿੰਘ ਦੀਆਂ ਸੱਟਾਂ ਨੂੰ ਦੇਖਦਿਆਂ ਡਾਕਟਰਾਂ ਨੇ ਦੋਵਾਂ ਨੂੰ ਰੈਫਰ ਕਰ ਦਿੱਤਾ। ਬੱਸ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਬੱਸ ਵਿੱਚ ਕਰੀਬ 15 ਸਵਾਰੀਆਂ ਸਵਾਰ ਸਨ, ਇਨ੍ਹਾਂ ਵਿੱਚ ਇਕ ਔਰਤ ਨੂੰ ਮਾਮੂਲੀ ਸੱਟ ਲੱਗੀ ਹੈ, ਜਿਸ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਬੱਸ ਡਰਾਈਵਰ ਨੇ ਦੱਸਿਆ ਕਿ ਇਸ ਘਟਨਾ ਕਾਰਨ ਟਰੈਕਟਰ-ਟਰਾਲੀ ਦੇ ਤਿੰਨ ਟੁਕੜੇ ਹੋ ਗਏ ਅਤੇ ਬੱਸ ਦਾ ਭਾਰੀ ਨੁਕਸਾਨ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ, ਪੁਲਿਸ ਇਸ ਘਟਨਾ ਦੀ ਜਾਂਚ ਪੜਤਾਲ ਵਿੱਚ ਲੱਗ ਗਈ ਹੈ।