ਬੱਸ ਚਾਲਕ ਨੂੰ ਅਚਾਨਕ ਪਿਆ ਦਿਲ ਦਾ ਦੌਰਾ, ਕਾਰ ਨਾਲ ਹੋਈ ਭਿਆਨਕ ਟੱਕਰ

Road Accident

ਮੋਹਾਲੀ (ਐੱਮ ਕੇ ਸ਼ਾਇਨਾ)। ਫੇਜ਼-4 ਸਥਿਤ ਮਦਨਪੁਰਾ ਚੌਕ ਵਿਖੇ ਸੋਮਵਾਰ ਸ਼ਾਮ ਕਰੀਬ 6 ਵਜੇ ਕਾਲਜ ਦੀ ਬੱਸ ਬੇਕਾਬੂ ਹੋ ਕੇ ਹੋਰ ਵਾਹਨਾਂ ਨਾਲ ਟਕਰਾ ਗਈ। (Road Accident) ਬੱਸ ਚਾਲਕ ਨੇ ਫੇਜ਼-5 ਤੋਂ ਚੰਡੀਗੜ੍ਹ ਵੱਲ ਜਾ ਰਹੀ ਚੰਡੀਗੜ੍ਹ ਨੰਬਰ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਬੱਸ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਹ ਹਾਦਸਾ ਵਾਪਰਿਆ। ਸ਼ੁਕਰ ਹੈ ਕਿ ਕਾਰ ਚਾਲਕ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਪਰ ਕਾਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਦੋਆਬਾ ਕਾਲਜ ਦਾ ਬੱਸ ਡਰਾਈਵਰ ਰੋਜ਼ਾਨਾ ਦੀ ਤਰ੍ਹਾਂ ਬੱਸ ਵਿੱਚ ਕਾਲਜ ਸਟਾਫ਼ ਨਾਲ ਮੁਹਾਲੀ ਆ ਰਿਹਾ ਸੀ।

ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਕਸਾਨਿਆ

ਉਨ੍ਹਾਂ ਨੇ ਮਦਨਪੁਰਾ ਚੌਕ ਨੇੜੇ ਇਕ ਹੀ ਲੇਡੀ ਸਟਾਫ਼ ਨੂੰ ਉਤਾਰਨਾ ਸੀ। ਇਸ ਦੌਰਾਨ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਕਾਰਨ ਬੱਸ ਬੇਕਾਬੂ ਹੋ ਕੇ ਚੌਕ ਨੇੜਿਓਂ ਲੰਘ ਰਹੀ ਇਕ ਕਾਰ ਨਾਲ ਟਕਰਾ ਗਈ ਅਤੇ ਕਾਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਪਹਿਲਾਂ ਹੀ ਡਰਾਈਵਰ ਹੱਥ ਹਿਲਾ ਕੇ ਲੋਕਾਂ ਨੂੰ ਬੱਸ ਦੇ ਅੱਗੇ ਤੋਂ ਹਟਣ ਦਾ ਇਸ਼ਾਰਾ ਕਰ ਰਿਹਾ ਸੀ। ਚੌਕ ’ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਚੌਕ ’ਚ ਆਉਣ ਤੋਂ ਪਹਿਲਾਂ ਬੱਸ ਚਾਲਕ ਬੱਸ ’ਚੋਂ ਹੱਥ ਕੱਢ ਕੇ ਲੋਕਾਂ ਨੂੰ ਸੜਕ ਤੋਂ ਜਾਣ ਲਈ ਕਹਿ ਰਿਹਾ ਸੀ, ਇਸੇ ਦੌਰਾਨ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਬੱਸ ਵਿੱਚ ਸਵਾਰ ਜੋਤੀ ਸ਼ਰਮਾ ਨੇ ਦੱਸਿਆ ਕਿ ਉਸ ਨੇ ਫੇਜ਼ ਚਾਰ ਤੋਂ ਅੱਗੇ ਉਤਰਨਾ ਸੀ ਪਰ ਅਚਾਨਕ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ।

ਇਸ ਤੋਂ ਬਾਅਦ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਬੱਸ ਤੋਂ ਹੇਠਾਂ ਉਤਰੀ ਕਿਰਨਜੀਤ ਕੌਰ ਨੇ ਦੱਸਿਆ ਕਿ ਬੱਸ ਤੋਂ ਉਤਰਨ ਤੋਂ ਕੁਝ ਦੇਰ ਬਾਅਦ ਹੀ ਉਸ ਨੂੰ ਜੋਤੀ ਦਾ ਫੋਨ ਆਇਆ ਕਿ ਡਰਾਈਵਰ ਨੂੰ ਅਟੈਕ ਹੋ ਗਿਆ ਹੈ ਅਤੇ ਬੱਸ ਹਾਦਸਾਗ੍ਰਸਤ ਹੋ ਗਈ ਹੈ। ਘਟਨਾ ਤੋਂ ਬਾਅਦ ਪੀਸੀਆਰ ਮੌਕੇ ‘ਤੇ ਪਹੁੰਚੀ ਅਤੇ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਮਦਨਪੁਰਾ ਚੌਂਕ ਵਿਖੇ ਜਾਮ ਦੀ ਸਥਿਤੀ ਪੈਦਾ ਹੋ ਗਈ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਚੌਕ ਵਿੱਚੋਂ ਹਟਾ ਕੇ ਜਾਮ ਖੁਲਵਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here