Murder: ਨੌਜਵਾਨ ਦਾ ਬੇਰਹਿਮੀ ਨਾਲ ਕਤਲ

Murder
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਜ਼ਿਲ੍ਹੇ ਦੇ ਪਿੰਡ ਰਣਜੀਤਗੜ ਵਿਖੇ ਇੱਕ ਕਰੀਬ 28 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀਪਕ ਕੁਮਾਰ ਬੀਤੀਂ ਰਾਤ ਕਰੀਬ 8:15 ਵਜੇ ਪਿੰਡ ਵਿੱਚ ਹੀ ਕਿਸੇ ਕੰਮ ਲਈ ਗਿਆ ਸੀ, ਤੇ ਜਦੋਂ ਦੇਰ ਰਾਤ 10 ਵਜੇ ਤੱਕ ਉਹ ਘਰ ਨਾ ਪਰਤਿਆ ਤਾਂ ਸਾਡੇ ਵੱਲੋਂ ਪਿੰਡ ’ਚ ਅਨਾਊਸਮੈਂਟ ਵੀ ਕਰਵਾਈ ਗਈ।

ਇਹ ਵੀ ਪੜ੍ਹੋ: ਚੋਰ ਲੱਖਾਂ ਰੁਪਏ ਦੇ ਸੋਨਾ ਤੇ ਚਾਂਦੀ ਦੇ ਗਹਿਣ ਲੈ ਕੇ ਫਰਾਰ

ਜਿਸ ਤੋਂ ਬਾਅਦ ਅਸੀਂ ਆਪਣੇ ਪੱਧਰ ’ਤੇ ਭਾਲ ਵੀ ਕਰਦੇ ਰਹੇ, ਜਿਸ ਦੌਰਾਨ ਸਾਨੂੰ ਦੀਪਕ ਕੁਮਾਰ ਮ੍ਰਿਤਕ ਹਾਲਤ ’ਚ ਪਿੰਡ ਦੇ ਛੱਪੜ ਦੇ ਲਾਗੇ ਮਿਲਿਆ। ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਿਕ ਦੀਪਕ ਕੁਮਾਰ ਦਾ ਨਾ ਮਾਲੂਮ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ। ਜਿਸ ਦੀ ਜਾਣਕਾਰੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। Murder

LEAVE A REPLY

Please enter your comment!
Please enter your name here