ਨਹਿਰੀ ਪਾਣੀ ਦੇ ਨੱਕੇ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Dhuri News

(ਲਾਲੀ ਧਨੌਲਾ) ਧਨੌਲਾ। ਸਥਾਨਕ ਧਨੌਲਾ ਮੰਡੀ ਦੇ ਕੋਠੇ ਅਕਾਲਗੜ੍ਹ ਨੇੜੇ ਮਹਾਂਵੀਰ ਮੰਦਿਰ ਕੋਲ ਖੇਤਾਂ ਦੇ ਗੁਆਂਢੀਆਂ ਦਾ ਆਪਸ ਵਿੱਚ ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ ਨੇ ਖੂਨੀ ਰੂਪ ਧਾਰਨ ਕਰ (Murder) ਲਿਆ। ਇਹ ਲੜਾਈ ਐਨੀ ਵਧ ਗਈ ਕਿ ਤੇਜ਼ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਹਿਰੀ ਪਾਣੀ ਦਾ ਨੱਕਾ ਬੰਦ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ ਜੋ ਕਿ ਕਤਲ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ : ਟਾਂਗਰੀ ਨਦੀ ’ਚ ਪਏ 100 ਫੁੱਟ ਚੌੜੇ ਪਾੜ ਨੂੰ ਪੂਰਿਆ

ਭੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਉਰਫ ਭੋਲਾ ਪੁੱਤਰ ਗੁਰਨਾਮ ਸਿੰਘ ਨੇ ਬਿੱਟੂ ਸਿੰਘ ’ਤੇ ਕਿਰਚ ਨੁਮਾ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਨੌਜਵਾਨ ਬਿੱਟੂ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਨੌਜਵਾਨ ਬਿੱਟੂ ਸਿੰਘ (35) ਦੇ ਭਰਾ ਬਲਜਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਮੁਖੀ ਲਖਵਿੰਦਰ ਨੇ ਭੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਉਰਫ ਭੋਲਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕੋਠੇ ਅਕਾਲਗੜ੍ਹ ,ਧਨੌਲਾ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।

LEAVE A REPLY

Please enter your comment!
Please enter your name here