Bhakra Canal News: ਭਾਖੜਾ ਨਹਿਰ ਦਾ ਪਾੜ ਵੀ ਸਿਆਸਤ ਦੀ ਭੇਂਟ ਚੜ੍ਹਿਆ, ਪਹਿਲੀਆਂ ਸਰਕਾਰਾਂ ਸਿਰ ਭੰਨ੍ਹਿਆ ਠੀਕਰਾ

Bhakra Canal News
Bhakra Canal News: ਭਾਖੜਾ ਨਹਿਰ ਦਾ ਪਾੜ ਵੀ ਸਿਆਸਤ ਦੀ ਭੇਂਟ ਚੜ੍ਹਿਆ, ਪਹਿਲੀਆਂ ਸਰਕਾਰਾਂ ਸਿਰ ਭੰਨ੍ਹਿਆ ਠੀਕਰਾ

Bhakra Canal News: ਭਾਖੜਾ ਨਹਿਰ ਦੇ ਕਈ ਥਾਈਂ ਕਿਨਾਰੇ ਅਜੇ ਵੀ ਖਸਤਾ ਹਾਲਤ ’ਚ

  • ਸਿਹਤ ਮੰਤਰੀ ਡਾ. ਬਲਬੀਰ ਬੋਲੇ, ਪਹਿਲਾਂ ਵਾਲੇ ਸਾਡੇ ਪੱਲੇ ਨਹਿਰਾਂ ਤੇ ਹਸਪਤਾਲਾਂ ’ਚ ਚੂਹੇ ਹੀ ਛੱਡ ਕੇ ਗਏ

Bhakra Canal News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਾਖੜਾ ਨਹਿਰ ’ਚ ਹੋਈ ਲੀਕੇਜ਼ (ਪਾੜ) ਵੀ ਸਿਆਸਤ ਦੀ ਭੇਂਟ ਚੜ੍ਹ ਗਿਆ ਤੇ ਸਿਹਤ ਮੰਤਰੀ ਵੱਲੋਂ ਇਹ ਪਾੜ ਵੀ ਪਿਛਲੀਆਂ ਸਰਕਾਰਾਂ ਦੇ ਮੱਥੇ ਮੜ੍ਹ ਦਿੱਤਾ ਗਿਆ। ਇਹ ਵੀ ਕਹਿ ਦਿੱਤਾ ਗਿਆ ਕਿ ਪਹਿਲਾਂ ਵਾਲੇ ਤਾਂ ਸਾਡੇ ਪੱਲੇ ਨਹਿਰਾਂ, ਹਸਪਤਾਲਾਂ ਆਦਿ ਥਾਂਵਾਂ ਤੇ ਚੂਹੇ ਹੀ ਛੱਡ ਕੇ ਗਏ ਹਨ, ਪਰ ਸਾਡੇ ਵੱਲੋਂ ਇਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।

ਇੱਧਰ ਪਤਾ ਲੱਗਾ ਹੈ ਕਿ ਭਾਖੜਾ ਨਹਿਰ ਵਿੱਚ 11000 ਕਿਊਸਿਕ ਪਾਣੀ ਵਗ ਰਿਹਾ ਹੈ। ਦੱਸਣਯੋਗ ਹੈ ਕਿ ਅੱਜ ਸਵੇਰੇ 6 ਵਜੇ ਭਾਖੜਾ ਨਹਿਰ ’ਚ ਅੰਦਰੂਨੀ ਲੀਕੇਜ਼ ਹੋ ਗਈ ਸੀ, ਜਿਸ ਦਾ ਸਮੇਂ ਸਿਰ ਪਤਾ ਲੱਗਣ ’ਤੇ ਉਸ ਦਾ ਹੱਲ ਕਰ ਦਿੱਤਾ ਗਿਆ ਤੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਵੱਡੀ ਗੱਲ ਇਹ ਰਹੀ ਕਿ ਇਸ ਭਾਖੜਾ ਨਹਿਰ ’ਤੇ ਦੋ-ਦੋ ਕੈਬਨਿਟ ਮੰਤਰੀ ਪੁੱਜੇ ਤੇ ਉਨ੍ਹਾਂ ਵੱਲੋਂ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਭਾਖੜਾ ਨਹਿਰ ਵਿੱਚ ਪਏ ਇਸ ਪਾੜ ਨੂੰ ਵੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿਛਲੀਆਂ ਸਰਕਾਰਾਂ ਦੀ ਦੇਣ ਕਰਾਰ ਦੇ ਦਿੱਤਾ।

Bhakra Canal News

ਉਨ੍ਹਾਂ ਕਿਹਾ ਕਿ ਚੂਹਿਆਂ ਦੀਆਂ ਖੱਡਾਂ ਹੋਣ ਕਾਰਨ ਇੱਥੇ ਅੰਦਰੂਨੀ ਲੀਕੇਜ਼ ਹੋਈ ਸੀ, ਜਿਸ ਨੂੰ ਸਮਾਂ ਰਹਿੰਦਿਆਂ ਸਬੰਧਿਤ ਵਿਭਾਗਾਂ ਦੇ ਕਰਮਚਾਰੀਆਂ ਆਦਿ ਵੱਲੋਂ ਸਮੇਂ ਸਿਰ ਠੀਕ ਕਰ ਦਿੱਤਾ ਗਿਆ ਤੇ ਇਸ ਦੌਰਾਨ ਉਨ੍ਹਾਂ ਭਾਖੜਾ ਨਹਿਰ ਨਾਲ ਸਬੰਧਿਤ ਪੁੱਜੇ ਵੱਖ-ਵੱਖ ਅਧਿਕਾਰੀਆਂ ਦੀ ਪਿੱਠ ਥਾਪੜੀ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਸਾਡੇ ਪੱਲੇ ਨਹਿਰਾਂ, ਹਸਪਤਾਲਾਂ ਆਦਿ ਥਾਵਾਂ ’ਤੇ ਇਹੋਂ ਕੁਝ ਚੂਹੇ ਆਦਿ ਛੱਡ ਕੇ ਗਏ ਹਨ ਤੇ ਇਨ੍ਹਾਂ ਵੱਲੋਂ ਕੁਝ ਨਹੀਂ ਕੀਤਾ ਗਿਆ। ਸਾਡੇ ਵੱਲੋਂ ਪਹਿਲਾਂ ਰਜਿੰਦਰਾ ਹਸਪਤਾਲ, ਜਲੰਧਰ ਦੇ ਹਸਪਤਾਲ ’ਚੋਂ ਚੂਹਿਆਂ ਦਾ ਫਾਹਾ ਵੱਡਿਆ ਹੈ ਤੇ ਹੁਣ ਨਹਿਰਾਂ ਆਦਿ ਪਟੜੀਆਂ ’ਚੋਂ ਚੂਹਿਆਂ ਨੂੰ ਖਤਮ ਕੀਤਾ ਜਾਵੇਗਾ ਤਾਂ ਜੋ ਇਹ ਕਿਨਾਰਿਆਂ ਨੂੰ ਖੋਖਲਾ ਨਾ ਕਰਨ ਤੇ ਅਜਿਹੀਆਂ ਲੀਕੇਜ਼ਾਂ ਨੂੰ ਖਤਮ ਕੀਤਾ ਜਾਵੇ।

Read Also : New Transfer Policy: ਸਰਕਾਰ ਨੇ ਨਵੀਂ ਟਰਾਂਸਫਰ ਨੀਤੀ ਕੀਤੀ ਲਾਗੂ, ਹੁਣ ਇਹ ਸਰਟੀਫਿਕੇਟ ਹੋਏ ਜ਼ਰੂਰੀ

ਇੱਧਰ ਭਾਖੜਾ ਨਹਿਰ ਦੀ ਪਟੜੀ ਦਾ ਜ਼ਿਆਦਾਤਾਰ ਹਾਲਤ ਖਸਤਾ ਹੈ ਤੇ ਕਈ ਥਾਈਂ ਪਾਣੀ ਦੀਆਂ ਛੱਲਾਂ ਨਾਲ ਖੁਰੇ ਨਜ਼ਰ ਆਏ। ਸਬੰਧਿਤ ਵਿਭਾਗ ਵੱਲੋਂ ਦਰੁਸਤ ਕਰਕੇ ਜਾਬਤਾ ਕਰ ਦਿੱਤਾ ਜਾਂਦਾ ਹੈ। ਭਾਖੜਾ ਨਹਿਰ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਸਬੰਧਿਤ ਵਿਭਾਗ ਪਟਿਆਲਾ ਜ਼ਿਲ੍ਹੇ ’ਚ ਪੈਂਦੀ ਇਸ ਨਹਿਰ ਦੀ ਜਾਂਚ ਕਰਕੇ ਖੁਰੇ ਹੋਏ ਕਿਨਾਰਿਆਂ ਨੂੰ ਠੀਕ ਕਰੇ।

ਭਾਖੜਾ ਨਹਿਰ ਲਈ ਬੋਰੀਆਂ ਲਾਉਣ ਦਾ ਹੀ ਫੰਡ ਆਉਂਦਾ

ਇਸ ਮਾਮਲੇ ਸਬੰਧੀ ਜਦੋਂ ਭਾਖੜਾ ਮੇਨ ਲਾਈਨ ਦੇ ਐਕਸੀਅਨ ਗੁਰਚਰਨ ਸਿੰਘ ਵਿਰਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਖੜਾ ਨਹਿਰ ਦੇ ਕਿਨਾਰਿਆਂ ਦੀ ਚੈਕਿੰਗ ਹੁੰਦੀ ਹੈ ਤੇ ਜਿੱਥੇ ਕਿਤੇ ਕੋਈ ਕਿਨਾਰਾ ਖੁਰਿਆ ਹੁੰਦਾ ਹੈ, ਉੱਥੇ ਬੋਰੀਆਂ ਤੇ ਮਿੱਟੀ ਨਾਲ ਦਰੁਸਤ ਕਰ ਦਿੱਤਾ ਜਾਂਦਾ ਹੈ। ਜਦੋਂ ਉਨ੍ਹਾਂ ਤੋਂ ਆਏ ਸਾਲ ਇਸ ਭਾਖੜਾ ਨਹਿਰ ਦੀ ਸਾਂਭ-ਸੰਭਾਲ ਲਈ ਆਉਣ ਵਾਲੇ ਫੰਡਾਂ ਬਾਰੇ ਪੁੱਛਿਆ ਤਾ ਉਨ੍ਹਾਂ ਦੱਸਿਆ ਕਿ ਇਹ ਨਹਿਰ ਇੰਟਰ ਸਟੇਟ ਜੁੜੀ ਹੋਣ ਕਾਰਨ ਇਸ ਸਬੰਧੀ ਸਿਰਫ਼ ਬੋਰੀਆਂ ਹੀ ਆਉਂਦੀਆਂ ਹਨ ਤੇ ਜਿੱਥੇ ਕਿਨਾਰੇ ਕਮਜ਼ੋਰ ਹੁੰਦੇ ਹਨ, ਉੱਥੇ ਬੋਰੀਆਂ ਲਾ ਕੇ ਇਸ ਨੂੰ ਠੀਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੋਰ ਇਸ ਦਾ ਕੋਈ ਫੰਡ ਨਹੀਂ ਆਉਂਦਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਇਸ ਅੰਦਰ ਪਾਣੀ ਘੱਟ ਛੱਡਿਆ ਹੋਇਆ ਸੀ ਤੇ ਦੋ ਦਿਨ ਪਹਿਲਾਂ ਹੀ ਜ਼ਿਆਦਾ ਪਾਣੀ ਛੱਡਿਆ ਗਿਆ ਹੈ।