ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home ਸੂਬੇ ਪੰਜਾਬ ਕਸਬਾ ਸੇਰਪੁਰ ਦ...

    ਕਸਬਾ ਸੇਰਪੁਰ ਦੇ ਬੜੀ ਰੋਡ ਤੋਂ ਨੌਜਵਾਨ ਦੀ ਲਾਸ਼ ਮਿਲੀ

    ਕਸਬਾ ਸੇਰਪੁਰ ਦੇ ਬੜੀ ਰੋਡ ਤੋਂ ਨੌਜਵਾਨ ਦੀ ਲਾਸ਼ ਮਿਲੀ

    ਸ਼ੇਰਪੁਰ ਜੂਨ (ਰਵੀ ਗੁਰਮਾ ) ਅੱਜ ਬਾਅਦ ਦੁਪਹਿਰ ਕਸਬਾ ਸ਼ੇਰਪੁਰ ਦੇ ਬੜੀ ਰੋਡ ਤੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਦੁਖਦਈ ਖਬਰ ਮਿਲੀ । ਜਾਣਕਾਰੀ ਅਨੁਸਾਰ ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਬਲਵੰਤ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜਾਇਜਾ ਲੈਣ ਉਪਰੰਤ ਥਾਣਾ ਸੇਰਪੁਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਹਿਚਾਣ ਨੌਜਵਾਨ ਕਿਸਾਨ ਜਸਬੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕੁਰੜ ਵਜੋਂ ਹੋਈ। ਜੋ ਕਿ ਆਰਥਕ ਤੰਗੀ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਉਹ ਕਿਸੇ ਕੰਮ ਲਈ ਧੂਰੀ ਗਿਆ ਸੀ। ਰਸਤੇ ਵਿੱਚ ਆਉਂਦਿਆਂ ਬੜੀ ਰੋਡ ਸ਼ੇਰਪੁਰ ਵਿਖੇ ਅਣਪਛਾਤੀ ਲਾਸ਼ ਮਿਲਣ ਦੀ ਪੁਲਸ ਨੂੰ ਸੂਚਨਾ ਮਿਲੀ ਸੀ। ਮ੍ਰਿਤਕ ਦੀ ਮਾਤਾ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।