ਸਾਡੇ ਨਾਲ ਸ਼ਾਮਲ

Follow us

23.3 C
Chandigarh
Tuesday, February 10, 2026
More
    Home ਸੂਬੇ ਪੰਜਾਬ ਨਹਿਰ ‘ਚ...

    ਨਹਿਰ ‘ਚ ਰੁੜ੍ਹੇ ਨੌਜਵਾਨ ਦੀ ਲਾਸ਼ ਗਹਿਲ ਪੁਲ ਲਾਗਿਓਂ ਮਿਲੀ

    Body Young Man Lying, Canal Found, Deep Bridge

    ਪਰਿਵਾਰ ਵੱਲੋਂ ਸ਼ਨਾਖ਼ਤ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ

    ਬਰਨਾਲਾ (ਜਸਵੀਰ ਸਿੰਘ)। ਲੰਘੇ ਦਿਨੀਂ ਚੱਕ ਦੇ ਪੁਲ ‘ਤੇ ਨਹਾਉਣ ਸਮੇਂ ਨਹਿਰ ‘ਚ ਰੁੜ੍ਹੇ ਮਹਿਲ ਕਲਾਂ ਦੇ ਨੌਜਵਾਨ ਇੰਦਰਜੀਤ ਸਿੰਘ ਦੀ ਲਾਸ਼ ਅੱਜ ਤੜਕਸਾਰ ਪਿੰਡ ਗਹਿਲ ਨੇੜਿਓਂ ਨਹਿਰ ‘ਚੋਂ ਮਿਲੀ। ਪਰਿਵਾਰਕ ਮੈਂਬਰਾਂ ਵੱਲੋਂ ਸ਼ਨਾਖ਼ਤ ਕੀਤੇ ਜਾਣ ਪਿੱਛੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ। ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਇੰਦਰਜੀਤ ਸਿੰਘ 15 ਅਗਸਤ ਨੂੰ ਆਪਣੇ ਸਾਥੀ ਨੌਜਵਾਨਾਂ ਸਮੇਤ ਧਾਰਮਿਕ ਸਥਾਨ ਨਾਨਕਸਰ ਕਲੇਰਾਂ ਵਿਖੇ ਨਤਮਸਤਕ ਹੋਣ ਗਿਆ ਸੀ। ਜਿੱਥੋਂ ਵਾਪਸੀ ਮੌਕੇ ਚੱਕ ਦੇ ਪੁਲ ‘ਤੇ ਬਠਿੰਡਾ ਬ੍ਰਾਂਚ ਨਹਿਰ ‘ਚ ਨਹਾਉਣ ਸਮੇਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ ਸੀ। (Barnala News)

    ਉਸ ਦਿਨ ਤੋਂ ਹੀ ਇੰਦਰਜੀਤ ਦੀ ਮ੍ਰਿਤਕ ਦੇਹ ਦੀ ਐਨਡੀਆਰਐਫ, ਪੁਲਿਸ ਪ੍ਰਸ਼ਾਸਨ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਭਾਲ ਜਾਰੀ ਸੀ। ਜੋ ਅੱਜ ਤਿੰਨ ਦਿਨਾਂ ਪਿੱਛੋਂ ਪਿੰਡ ਗਹਿਲ ਦੇ ਲਾਗੇ ਦੀ ਲੰਘਦੀ ਨਹਿਰ ‘ਚੋਂ ਤੜਕਸਾਰ ਤੈਰਦੀ ਮਿਲ ਗਈ। ਥਾਣਾ ਮਹਿਲ ਕਲਾਂ ਦੇ ਐੈੱਸਐੱਚਓ ਮੋਹਰ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਨਹਿਰ ‘ਚ ਨਹਾਉਣ ਸਮੇਂ ਰੁੜ੍ਹੇ ਨੌਜਵਾਨ ਇੰਦਰਜੀਤ ਸਿੰਘ ਦੀ ਲਾਸ਼ ਦੀ ਉਸਦੇ ਪਿਤਾ ਬਲਦੇਵ ਸਿੰਘ ਵਾਸੀ ਮਹਿਲ ਕਲਾਂ ਵੱਲੋਂ ਪੰਚਾਇਤ ਦੀ ਹਾਜ਼ਰੀ ‘ਚ ਸ਼ਨਾਖ਼ਤ ਕੀਤੇ ਜਾਣ ਪਿੱਛੋਂ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ। ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਪਿਤਾ ਬਲਦੇਵ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਸੀਪੀਆਰਸੀ ਦੀ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। (Barnala News)

    LEAVE A REPLY

    Please enter your comment!
    Please enter your name here