ਇੱਕ ਮਹੀਨੇ ਦੀ ਬੱਚੀ ਦੀ ਲਾਸ਼ ਖੂਹ ’ਚ ਮਿਲੀ, ਆਖਰ ਬੱਚੀ ਖੂਹ ਤੱਕ ਕਿਵੇਂ ਪਹੁੰਚੀ

Crime News

ਇੱਕ ਮਹੀਨੇ ਦੀ ਬੱਚੀ ਦੀ ਲਾਸ਼ ਘਰ ਦੇ ਖੂਹ ਵਿੱਚੋਂ ਮਿਲੀ

ਭਿੰਡ (ਏਜੰਸੀ)। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਤੋਂ ਲਾਪਤਾ ਇੱਕ ਛੋਟੀ ਜਿਹੀ ਬੱਚੀ ਦੀ ਲਾਸ਼ ਉਸ ਦੇ ਹੀ ਘਰ ਦੇ ਖੂਹ ਵਿੱਚੋਂ ਬਰਾਮਦ ਹੋਈ ਹੈ। ਰੌਣ ਪੁਲਿਸ ਸੂਤਰਾਂ ਨੇ ਦੱਸਿਆ ਕਿ ਹੁਣ ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਇਸ ਇਕ ਮਹੀਨੇ ਦੀ ਬੱਚੀ ਦਾ ਕਤਲ ਹੋਇਆ ਹੈ ਜਾਂ ਇਹ ਹਾਦਸਾ ਸੀ।

ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਰੌਣ ਥਾਣਾ ਇਲਾਕੇ ਦੇ ਖੁਰਤਲਾ ਦੇ ਰਹਿਣ ਵਾਲੇ ਬਬਲੂ ਕੁਸ਼ਵਾਹ ਨੇ ਕੱਲ੍ਹ ਪੁਲਿਸ ਥਾਣੇ ਆ ਕੇ ਸ਼ਿਕਾਇਤ ਕੀਤੀ ਸੀ ਕਿ ਅੱਠ ਮਾਰਚ ਦੀ ਸਵੇਰੇ ਘਰ ਦੇ ਵਿਹਡ਼ੇ ਦੇ ਝੂਲੇ ’ਚ ਸੌਂ ਰਹੀ ਉਸ ਦੀ ਇੱਕ ਮਹੀਨੇ ਦੀ ਬੱਚੀ ਪ੍ਰੀਸ਼ੀ ਨੂੰ ਕੋਈ ਚੁੱਕ ਕੇ ਲੈ ਗਿਆ ਹੈ। ਦਿਨ ਭਰ ਭਾਲਣ ਤੋਂ ਬਾਅਦ ਫਰਿਆਦੀ ਨੇ ਕੱਲ੍ਹ ਸ਼ਾਮ ੬ ਵਜੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਬੱਚੀ ਦਾ ਲਾਸ਼ ਘਰ ਦੇ ਅੰਦਰ ਹੀ ਬਣੇ ਖੂਹ ’ਚ ਮਿਲੀ ਹੈ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟ ਲਈ ਭੇਜਿਆ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here