ਪਿੰਡ ਚੰਨਣਵਾਲ ਦੇ ਨਹਿਰ ‘ਚ ਡੁੱਬੇ ਨੌਜਵਾਨ ਦੀ ਲਾਸ਼ ਮਿਲੀ

ਪਿੰਡ ਚੰਨਣਵਾਲ ਦੇ ਨਹਿਰ ‘ਚ ਡੁੱਬੇ ਨੌਜਵਾਨ ਦੀ ਲਾਸ਼ ਮਿਲੀ

ਬਰਨਾਲਾ, (ਜਸਵੀਰ ਸਿੰਘ) ਪਿੰਡ ਬੀਹਲਾ ਵਿਖੇ ਬਠਿੰਡਾ ਬ੍ਰਾਂਚ ਦੀ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬਣ ਵਾਲੇ ਪਿੰਡ ਚੰਨਣਵਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਿਕ ਬੀਤੇ ਕੱਲ ਪਿੰਡ ਚੰਨਣਵਾਲ ਦਾ ਬੇਅੰਤ ਸਿੰਘ (22) ਪੁੱਤਰ ਸੁਖਪਾਲ ਸਿੰਘ ਨਹਾਉਂਦੇ ਸਮੇਂ ਨਹਿਰ ‘ਚ ਡੁੱਬ ਗਿਆ ਸੀ। ਜਿਸਦੀ ਪਰਿਵਾਰਕ ਮੈਂਬਰਾਂ ਤੇ ਬੁਲਾਏ ਗਏ ਗੋਤਾਖੋਰਾਂ ਦੁਆਰਾ ਭਾਲ ਕੀਤੀ ਜਾ ਰਹੀ ਸੀ, ਪਰ ਕੋਈ ਪਤਾ ਨਹੀਂ ਲੱਗਿਆ ਸੀ। ਸਵੇਰੇ 6 ਵਜੇ ਦੇ ਕਰੀਬ ਪਿੰਡ ਬੀਹਲਾ ਦੇ ਲੋਕਾਂ ਨੇ ਉਕਤ ਨੌਜਵਾਨ ਦੀ ਲਾਸ਼ ਨਹਿਰ ਵਿੱਚ ਤੈਰਦੀ ਦੇਖੀ। ਜਿਸ ਦਾ ਪਤਾ ਲਗਦਿਆਂ ਹੀ ਲਾਸ਼ ਨੂੰ ਨਹਿਰ ‘ਚੋਂ ਕੱਢ ਲਿਆ ਗਿਆ।

ਜਿਸਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਮੈਂਬਰਾਂ ਨੂੰ ਬੁਲਾਇਆ ਗਿਆ ਤੇ ਥਾਣਾ ਟੱਲੇਵਾਲ ਦੀ ਪੁਲੀਸ ਨੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲਾਸ਼  ਦਾ ਪੋਸਟਮਾਰਟਮ ਕਰਵਾਉਣ ਪਿੱਛੋਂ ਪਰਿਵਾਰ ਨੂੰ ਸੌਂਪ ਦਿੱਤੀ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਖਪਾਲ ਸਿੰਘ ਦੇ ਬਿਆਨ ‘ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਬੇਅੰਤ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਨਾਲ ਵੀਰਵਾਰ ਦੁਪਹਿਰ ਸਮੇਂ ਬੀਹਲਾ ਵਿਖੇ ਨਹਿਰ ‘ਤੇ ਨਹਾਉਣ ਆਇਆ ਸੀ। ਜਿੱਥੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਅਤੇ ਉਸਦੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here