ਸਤਲੁਜ ਦਰਿਆ ‘ਚ ਕਿਸ਼ਤੀ ਪਲਟਣ ਨਾਲ ਦੋ ਜਣੇ ਪਾਣੀ ’ਚ ਰੂਡ਼੍ਹੇ, 1 ਦੀ ਲਾਸ਼ ਬਰਾਮਦ

River Sutlej
ਰੋਪੜ : ਹਾਦਸੇ ਤੋਂ ਬਾਅਦ ਸਤੁਲਜ ਦਰਿਆ ’ਤੇ ਇਕੱਠੇ ਹੋਏ ਲੋਕ।

(ਸੱਚ ਕੰਹੂ ਨਿਊਜ਼) ਰੂਪਨਗਰ। ਜ਼ਿਲ੍ਹਾ ਰੂਪਨਗਰ ’ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਪਿੰਡ ਚੌਂਤਾ ਦੇ ਨਾਲ ਲੱਗਦੀ ਸਤਲੁਜ ਦਰਿਆ ਵਿੱਚ ਕਿਸ਼ਤੀ ਪਲਟ ਗਈ। ਕਿਸ਼ਤੀ ‘ਚ 6 ਜਣੇ ਸਵਾਰ ਸਨ। (River Sutlej) ਜਿਨਾਂ ’ਚੋਂ 2 ਜਣੇ ਪਾਈ ’ਚ ਵਹਿ ਗਏ ਅਤੇ ਚਾਰ ਲੋਕਾਂ ਨੂੰ ਬਚਾਅ ਲਿਆ ਗਿਆ। ਪਾਣੀ ’ਚ ਵਹਿ ਗਏ ਦੋਵਾਂ ’ਚ ਇੱਕ ਦੀ ਲਾਸ਼ ਬਰਾਮਦ ਕਰ ਲਈ ਹੈ ਤੇ ਦੂਜੇ ਦੀ ਭਾਲ ਜਾਰੀ ਹੈ। ਹਾਲਾਂਕਿ ਕਿਸ਼ਤੀ ‘ਚ ਸਵਾਰ 4 ਲੋਕਾਂ ਨੂੰ ਮਲਾਹ ਅਤੇ ਉਸ ਦੇ ਸਾਥੀ ਨੇ ਕਾਫੀ ਮਿਹਨਤ ਨਾਲ ਬਚਾ ਲਿਆ।

ਇਹ ਵੀ ਪੜ੍ਹੋ : ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਕਰ ਦਿੱਤਾ ਵੱਡੀ ਕਾਮਯਾਬੀ ਦਾ ਦਾਅਵਾ, ਤੁਸੀਂ ਵੀ ਪੜ੍ਹੋ

ਜਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਦਰਿਆ ਪਾਰ ਤੋਂ ਕੁਝ ਲੋਕ ਖੇਤੀਬਾੜੀ ਦਾ ਕੰਮ ਕਰਕੇ ਘਰ ਪਰਤ ਰਹੇ ਸਨ। ਕਿਸ਼ਤੀ ਵਿੱਚ ਕਰੀਬ 6 ਲੋਕ ਸਵਾਰ ਸਨ। ਡਰਾਈਵਰ ਨੇ ਦੱਸਿਆ ਕਿ ਜਦੋਂ ਕਿਸ਼ਤੀ ਕੰਢੇ ਤੋਂ ਕਰੀਬ 50 ਫੁੱਟ ਦੂਰ ਸੀ ਤਾਂ ਕਿਸ਼ਤੀ ਵਿੱਚ ਸਵਾਰ ਲੋਕਾਂ ਦੇ ਬੈਠਣ ਵਿੱਚ ਅਸੰਤੁਲਨ ਹੋਣ ਕਾਰਨ ਕਿਸ਼ਤੀ ’ਚ ਪਾਣੀ ਭਰਨ ਲੱਗਾ। ਡਰ ਦੇ ਮਾਰੇ ਕਿਸ਼ਤੀ ਵਿੱਚ ਸਵਾਰ ਸਾਰੇ ਲੋਕ ਨਦੀ ਵਿੱਚ ਛਾਲ ਮਾਰ ਗਏ। ਸਤਲੁਜ ਦਰਿਆ ਵਿੱਚ ਪਾਣੀ ਦਾ ਕਰੰਟ ਥੋੜਾ ਤੇਜ਼ ਸੀ, ਜਿਸ ਕਾਰਨ ਕਿਸ਼ਤੀ ਚਾਲਕ ਅਤੇ ਆਸਪਾਸ ਖੜੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ 4 ਲੋਕਾਂ ਨੂੰ ਬਚਾਇਆ ਪਰ 2 ਲੋਕ ਪਾਣੀ ਵਿੱਚ ਵਹਿ ਗਏ। (River Sutlej)

ਗੋਤਾਖੋਰਾਂ ਵੱਲੋਂ ਭਾਲ ਜਾਰੀ (River Sutlej)

ਜਿਸ ਵਿੱਚੋਂ ਇੱਕ ਵਿਅਕਤੀ ਰਾਮ ਲੁਭਾਇਆ (32) ਪੁੱਤਰ ਹਰਦੇਵ ਚੰਦ ਦੀ ਲਾਸ਼ ਨੂੰ ਮੌਕੇ ’ਤੇ ਹੀ ਬਾਹਰ ਕੱਢ ਲਿਆ ਗਿਆ। ਅਤੇ ਦੂਜਾ ਵਿਅਕਤੀ ਭਗਤਰਾਮ (45) ਪੁੱਤਰ ਸਦਾਰਾਮ ਦਰਿਆ ਵਿੱਚ ਰੁੜ੍ਹ ਗਿਆ, ਜਿਸ ਦੀ ਭਾਲ ਅੱਜ ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏਐਸਆਈ ਹਰੀਪੁਰ ਚੌਕੀ ਇੰਚਾਰਜ ਸੋਹਣ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।