ਬਲਾਕ ਪੱਧਰੀ ਨਾਮ ਚਰਚਾ ਧੂੰਮ-ਧਾਮ ਨਾਲ ਹੋਈ

Talwandi Bhai News
Talwandi Bhai News: ਬਲਾਕ ਪੱਧਰੀ ਨਾਮ ਚਰਚਾ ਧੂੰਮ-ਧਾਮ ਨਾਲ ਹੋਈ

Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਬਲਾਕ ਤਲਵੰਡੀ ਭਾਈ ਦੀ ਸਮੁੱਚੀ ਸਾਧ-ਸੰਗਤ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਜਨਵਰੀ ਨੂੰ ਸਮਰਪਿਤ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਤਲਵੰਡੀ ਭਾਈ ਵਿਖੇ ਕੀਤੀ ਗਈ। ਜਿਸ ਵਿੱਚ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਨਾਮ ਚਰਚਾ ਦੀ ਕਾਰਵਾਈ ਮੁਰਲੀਧਰ ਇੰਸਾਂ ਪ੍ਰੇਮੀ ਸੇਵਕ ਨੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਬੋਲ ਕੇ ਸ਼ੁਰੂ ਕਰਵਾਈ। ਇਸ ਮੌਕੇ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਸ਼ਰਧਾਪੂਰਵਕ ਤੇ ਇਕਾਗਰਚਿਤ ਹੋ ਕੇ ਸਰਵਣ ਕੀਤਾ। Talwandi Bhai News

Read Also : Punjab Kisan News: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਮਹਾਂਪੰਚਾਇਤ ਲਈ ਦਿੱਤਾ ਵੱਡਾ ਬਿਆਨ, ਹੁਣੇ ਪੜ੍ਹੋ

ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅੱਛਰ ਸਿੰਘ ਇੰਸਾਂ 85 ਮੈਂਬਰ ਵੱਲੋਂ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕੀਤੇ ਜਾ ਰਹੇ 167 ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਤੇ ਉਨ੍ਹਾਂ ਮਾਨਵਤਾ ਭਲਾਈ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ, ਪੰਦਰਾਂ ਮੈਂਬਰ ਸਮੁੱਚੀਆਂ ਕਮੇਟੀਆਂ ਦੇ ਸੇਵਾਦਾਰ ਤੇ ਸਾਧ-ਸੰਗਤ ਮੌਜ਼ੂਦ ਸੀ।

LEAVE A REPLY

Please enter your comment!
Please enter your name here