ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਜਾਂਦੇ ਸਨ ਮਹੀਨਾਵਾਰ ਪੰਜ ਹਜ਼ਾਰ ਰੁਪਏ | Chief Minister
- ਸੈਂਪਲ ਪਾਸ ਕਰਵਾਉਣ ਬਦਲੇ ਦਿੱਤੇ ਜਾਂਦੇ ਸਨ 10 ਹਜ਼ਾਰ ਰੁਪਏ | Chief Minister
- ਮੁਲਜ਼ਮ ਦੀ ਪੁੱਛਗਿਛ ਦੌਰਾਨ ਹੋਏ ਖੁਲਾਸੇ | Chief Minister
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੁਲਿਸ ਵੱਲੋਂ ਦੇਵੀਗੜ੍ਹ ਵਿਖੇ ਸਿੰਗਲਾ ਮਿਲਕ ਚੀਲਿੰਗ ਸੈਂਟਰ ਤੋਂ ਨਕਲੀ ਦੁੱਧ, ਪਨੀਰ, ਘਿਓ ਸਮੇਤ ਵੱਡੀ ਪੱਧਰ ‘ਤੇ ਹੋਰ ਸਾਜੋ ਸਮਾਨ ਬਰਾਮਦ ਹੋਣ ਤੋਂ ਬਾਅਦ ਹੈਰਾਨੀਜਨਕ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ। ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਇਹ ਸਾਰਾ ਗੋਰਖਧੰਦਾ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਹੀ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ। (Chief Minister)
ਸਿਹਤ ਵਿਭਾਗ ਦੇ ਮੁਲਾਜ਼ਮ ਇਸ ਫੈਕਟਰੀ ਦੇ ਮਾਲਕ ਤੋਂ ਮਹੀਨਾ ਵਸੂਲਦੇ ਸਨ ਤੇ ਇੱਥੋਂ ਤੱਕ ਕਿ ਸੈਂਪਲ ਪਾਸ ਕਰਵਾਉਣ ਬਦਲੇ ਵੀ ਚੜ੍ਹਾਵਾ ਲਿਆ ਜਾ ਰਿਹਾ ਸੀ। ਇਹ ਖੁਲਾਸਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਫੈਕਟਰੀ ਦੇ ਮਾਲਕ ਅਨਿਲ ਕੁਮਾਰ ਤੋਂ ਕੀਤੀ ਜਾ ਰਹੀ ਪੁੱਛਗਿਛ ਦੌਰਾਨ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸਮੇਤ ਸਿਹਤ ਮੰਤਰੀ ਦੇ ਜ਼ਿਲ੍ਹੇ ਅੰਦਰ ਚੀਲਿੰਗ ਸੈਂਟਰ ਅਨਿਲ ਕੁਮਾਰ ਦਾ ਇਹ ਕਾਰੋਬਾਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਛਤਰ ਛਾਇਆ ਹੇਠ ਹੀ ਵਧ ਫੁੱਲ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਕੇਸਰ ਸਿੰਘ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਲੇ ਕਾਰੋਬਾਰ ਤੋਂ ਅੱਖਾਂ ਮੀਚਣ ਲਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨਾਲ ਇਹ ਸੌਦਾ ਪਹਿਲਾਂ ਘੁਮਾਣ ਡੇਅਰੀ ਦੇ ਮਾਲਕ ਸੁਖਵਿੰਦਰ ਸਿੰਘ ਰਾਹੀਂ ਤੇ ਹੁਣ ਬਲਦੇਵ ਸ਼ਰਮਾ ਡੇਅਰੀ ਰਾਹੀਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੱਕ ਪੈਸੇ ਪੁੱਜਦੇ ਕੀਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸੈਂਪਲ ਪਾਸ ਕਰਵਾਉਣ ਦੀ ਖੇਡ ਵੀ ਇਨ੍ਹਾਂ ਡੇਅਰੀ ਵਾਲਿਆਂ ਦੀ ਵਿਚੋਲਗੀ ਰਾਹੀਂ ਸਿਹਤ ਮਹਿਕਮੇ ਮੁਲਾਜ਼ਮਾਂ ਰਾਹੀਂ ਖੇਡੀ ਜਾ ਰਹੀ ਸੀ। 10 ਹਜ਼ਾਰ ਰੁਪਏ ਪ੍ਰਤੀ ਸੈਂਪਲ ਪਾਸ ਕਰਵਾਉਣ ਲਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੱਕ ਪੁੱਜ ਰਹੇ ਸਨ, ਜੋ ਕਿ ਅੱਗੋਂ ਸੈਂਪਲ ਸਟੇਟ ਫੂਡ ਲੈਬ ਖਰੜ ਪਾਸੋਂ ਪਾਸ ਕਰਵਾਉਂਦੇ ਸਨ। ਕਦੇ ਇੱਕ ਅੱਧਾ ਸੈਂਪਲ ਫੇਲ੍ਹ ਵੀ ਕਰਵਾ ਲੈਂਦੇ ਸਨ।
ਉਂਜ ਪੁਲਿਸ ਵੱਲੋਂ ਅਜੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਨਾਂਅ ਨਸ਼ਰ ਕਰਨ ਤੋਂ ਬਚਿਆ ਜਾ ਰਿਹਾ ਹੈ। ਕੇਸਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ। ਇਸ ਫੈਕਟਰੀ ‘ਚ ਤਿਆਰ ਕੀਤਾ ਮਾਲ ਪੰਜਾਬ ਤੇ ਹਰਿਆਣਾ ‘ਚ ਸਪਲਾਈ ਕੀਤਾ ਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿਛ ਦੌਰਾਨ ਹੋਰ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅਨਿਲ ਕੁਮਾਰ ਪਹਿਲਾਂ ਸਿਰਫ਼ ਇੱਕ ਦੋਧੀ ਦੇ ਤੌਰ ‘ਤੇ ਹੀ ਕੰਮ ਕਰਦਾ ਸੀ, ਪਰ ਉਸ ਨੂੰ ਇਸ ਧੰਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਇਹ ਸਮਾਨ ਤਿਆਰ ਕਰਨ ਦੀ ਸਿਖਲਾਈ ਲਈ ਤੇ ਫਿਰ ਇਸ ਕੰਮ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।
ਹੋਵੇਗੀ ਸਖਤ ਕਾਰਵਾਈ : ਸਿਵਲ ਸਰਜ਼ਨ | Chief Minister
ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਪੁਲਿਸ ਵੱਲੋਂ ਉਨ੍ਹਾਂ ਕੋਲ ਕਿਸੇ ਮੁਲਾਜ਼ਮ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਪਰ ਉਨ੍ਹਾਂ ਨੂੰ ਸੁਣਨ ‘ਚ ਜ਼ਰੂਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਸਾਹਮਣੇ ਆ ਰਹੀ ਹੈ, ਤਾਂ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾਵੇਗਾ। (Chief Minister)