ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News ਫਰਜ਼ੀ ਡਿਗਰੀਆਂ ...

    ਫਰਜ਼ੀ ਡਿਗਰੀਆਂ ਦਾ ਕਾਲਾ ਧੰਦਾ

    Fake Degrees

    ਫ਼ਰਜ਼ੀ ਡਿਗਰੀਆਂ ਵੇਚਣ ਤੇ ਫ਼ਰਜ਼ੀ ਡਿਗਰੀਆਂ ਲੈ ਕੇ ਨੌਕਰੀ ਕਰਨ ਦੇ ਮਾਮਲੇ ਰੋਜ਼ਾਨਾ ਹੀ ਸਾਹਮਣੇ ਆ ਰਹੇ ਹਨ। ਰਾਜਸਥਾਨ ਇਸ ਮਾਮਲੇ ’ਚ ਸਭ ਤੋਂ ਅੱਗੇ ਸੀ ਜਿੱਥੇ 23 ਵਿਅਕਤੀ ਫਰਜ਼ੀ ਡਿਗਰੀਆਂ ਲੈ ਕੇ ਥਾਣੇਦਾਰ ਤੱਕ ਬਣ ਗਏ ਸਨ। ਇਸੇ ਤਰ੍ਹਾਂ ਬਿਹਾਰ ’ਚ ਫਰਜੀ ਡਿਗਰੀਆਂ ਨਾਲ ਭਰਤੀ ਹੋਏ ਅਧਿਆਪਕਾਂ ਦਾ ਮਾਮਲਾ ਵੀ ਹੈ। ਹੋਰਨਾਂ ਰਾਜਾਂ ਅੰਦਰ ਵੀ ਅਜਿਹੇ ਮਾਮਲੇ ਆ ਰਹੇ ਹਨ। ਪੰਜਾਬ ’ਚ ਅਨੁਸੂਚਿਤ ਜਾਤੀ ਦੇ ਫ਼ਰਜੀ ਸਰਟੀਫਿਕੇਟ ਹਾਸਲ ਕਰਕੇ ਨੌਕਰੀ ਲੈਣ ਦੇ ਮਾਮਲੇ ਵੀ ਚਰਚਾ ’ਚ ਰਹਿ ਚੁੱਕੇ ਹਨ। (Fake Degrees)

    ਆਖਰ ਜਾਂਚ ਹੋਣ ਤੋਂ ਬਾਅਦ ਫਰਜ਼ੀ ਡਿਗਰੀ ਵਾਲੇ ਮੁਲਾਜ਼ਮ ਡਿਸਮਿਸ ਕੀਤੇ ਗਏ। ਇਹ ਕਾਲਾ ਧੰਦਾ ਦੋ ਰੂਪਾਂ ’ਚ ਸਿਸਟਮ ਤੇ ਸਮਾਜ ਨਾਲ ਅਨਿਆਂ ਹੈ। ਫਰਜ਼ੀ ਡਿਗਰੀ ਉਹਨਾਂ ਲੱਖਾਂ ਕਾਬਲ ਲੋਕਾਂ ਨਾਲ ਧੋਖਾ ਹੈ ਜਿਨ੍ਹਾਂ ਨੇ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ੳੁੱਚ ਸਿੱਖਿਆ ਹਾਸਲ ਕੀਤੀ ਹੈ। ਦੂਜੇ ਪਾਸੇ ਨਾਕਾਬਲ ਵਿਅਕਤੀ ਜਦੋਂ ਜਿੰਮੇਵਾਰੀ ਵਾਲਾ ਅਹੁਦਾ ਸੰਭਾਲ ਲੈਂਦੇ ਹਨ ਤਾਂ ਉਹ ਨਾਕਾਬਲ ਹੋਣ ਕਾਰਨ ਆਪਣੀਆਂ ਸੇਵਾਵਾਂ ਦੇਣ ’ਚ ਫੇਲ੍ਹ ਹੁੰਦੇ ਹਨ ਜਿਸ ਨਾਲ ਆਮ ਆਦਮੀ ਦਾ ਨੁਕਸਾਨ ਹੁੰਦਾ ਹੈ। ਨਾਕਾਬਲ ਡਾਕਟਰ ਮਰੀਜ਼ ਦੀ ਜਾਨ ਲਈ ਖਤਰਾ ਹੀ ਬਣੇਗਾ। (Fake Degrees)

    ਰਾਸ਼ਟਰਪਤੀ ਦਾ ਨਾਂਅ ਹੀ ਨਾ ਜਾਣਨ ਵਾਲਾ ਅਧਿਆਪਕ ਵਿਦਿਆਰਥੀ ਦੇ ਭਵਿੱਖ ਨੂੰ ਹੀ ਲੈ ਬੈਠੇਗਾ। ਚਿੰਤਾ ਵਾਲੀ ਗੱਲ ਇਹ ਹੈ ਕਿ ਫਰਜ਼ੀ ਡਿਗਰੀ ਦਾ ਮਾਮਲਾ ਸਾਹਮਣੇ ਆਉਣ ’ਤੇ ਕਾਰਵਾਈ ਤਾਂ ਜ਼ਰੂਰ ਹੋ ਰਹੀ ਹੈ ਪਰ ਭਵਿੱਖ ’ਚ ਕੋਈ ਫਰਜ਼ੀ ਡਿਗਰੀ ਵੇਚ ਹੀ ਨਾ ਸਕੇ ਤੇ ਨਾ ਹੀ ਕੋਈ ਫਰਜ਼ੀ ਡਿਗਰੀ ਦੇ ਆਧਾਰ ’ਤੇ ਨੌਕਰੀ ਹਾਸਲ ਕਰ ਸਕੇ, ਇਸ ਸਬੰਧੀ ਸਰਕਾਰਾਂ ਦੀ ਕੋਈ ਠੋਸ ਨੀਤੀ, ਐਲਾਨ ਬਿਆਨ ਨਜ਼ਰ ਨਹੀਂ ਆ ਰਹੇ। ਹਰ ਸਟੇਟ ਆਪਣੇ-ਆਪਣੇ ਪੱਧਰ ’ਤੇ ਕਾਰਵਾਈ ਕਰ ਰਿਹਾ ਹੈ। ਇਸ ਸਬੰਧੀ ਤਕਨੀਕ ਦਾ ਫਾਇਦਾ ਲੈ ਕੇ ਦੇਸ਼ ਦੀ ਰਾਸ਼ਟਰੀ ਨੀਤੀ ਬਣ ਸਕਦੀ ਹੈ। ਤਕਨੀਕ ਦੇ ਯੁੱਗ ’ਚ ਅਜਿਹੀਆਂ ਠੱਗੀਆਂ ਰੋਕਣੀਆਂ ਅਸੰਭਵ ਨਹੀਂ ਹਨ।

    Jewels Stolen: ਚੋਰਾਂ ਫੌਜੀ ਦੇ ਘਰੋਂ ਉਡਾਏ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ

    LEAVE A REPLY

    Please enter your comment!
    Please enter your name here