ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 21, 2026
More
    Home Breaking News ਯੂਪੀ ਵਿਧਾਨ ਸਭ...

    ਯੂਪੀ ਵਿਧਾਨ ਸਭਾ ਚੋਣਾਂ ਦੀ ਤਿਆਰੀ ’ਚ ਜੁਟੀ ਭਾਜਪਾ, ਅੱਜ ਲਖਨਊ ਆਉਣਗੇ ਭਾਜਪਾ ਪ੍ਰਧਾਨ ਨੱਢਾ

    Jagat Prakash Nadda

    ਅੱਜ ਲਖਨਊ ਆਉਣਗੇ ਭਾਜਪਾ ਪ੍ਰਧਾਨ ਨੱਢਾ

    ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਧਾਰ ਦੇਣ ਲਈ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਸ਼ਨਿੱਚਰਵਾਰ ਨੂੰ ਇੱਕ ਵਾਰ ਫਿਰ ਦੋ ਦਿਨਾਂ ਲਈ ਸੰਗਠਨਾਤਮਕ ਪ੍ਰਵਾਸ ’ਤੇ ਲਖਨਊ ਆਉਣਗੇ ਨੱਢਾ ਅੱਜ 11 ਵਜੇ ਚੌਧਰੀ ਚਰਨ ਸਿੰਘ ਏਅਰਪੋਰਟ ਪਹੁੰਚਣਗੇ। ਜਿੱਥੇ ਪਾਰਟੀ ਅਹੁਦੇਦਾਰ, ਸੀਨੀਅਰ ਆਗੂਆਂ ਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਉਹ 11:30 ਵਜੇ ਇੰਦਰਾ ਗਾਂਧੀ ਸਥਾਨ ’ਚ ਬਲਾਕ ਮੁਖੀ ਤੇ ਜ਼ਿਲ੍ਹਾ ਪੰਚਾਇਤ ਪ੍ਰਧਾਨ ਸੰਮੇਲਨ ਨੂੰ ਸੰਬੋਧਨ ਕਰਨਗੇ ਸੰਮੇਲਨ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੌਮੀ ਉਪ ਪ੍ਰਧਾਨ ਤੇ ਸੂਬਾ ਇੰਚਾਰਜ਼ ਰਾਧਾ ਮੋਹਨ ਸਿੰਘ, ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਡਾ. ਦਿਨੇਸ਼ ਸ਼ਰਮਾ, ਸੂਬਾ ਮਹਾਂ ਮੰਤਰੀ (ਸੰਗਠਨ) ਸੁਨੀਲ ਬਾਂਸਲ ਸਮੇਤ ਹੋਰ ਮੁੱਖ ਆਗੂ ਵੀ ਮੌਜੂਦ ਰਹਿਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ