ਸਭ ਤੋਂ ਵੱਡੀ ਮੁਆਫ਼ੀ
ਸਵਾਮੀ ਦਇਆਨੰਦ ਇੱਕ ਵਾਰ ਜੋਧਪੁਰ ਗਏ ਪਹੁੰਚਣ ਤੋਂ ਪਹਿਲਾਂ ਸਵਾਮੀ ਜੀ ਨੂੰ ਕਈ ਸੱਜਣ ਵਿਅਕਤੀਆਂ ਨੇ ਸਲਾਹ ਦਿੱਤੀ ਕਿ ਉਹ ਉੱਥੇ ਨਾ ਜਾਣ, ਕਿਉਂਕਿ ਉੱਥੋਂ ਦੇ ਲੋਕ ਅੰਧਵਿਸ਼ਵਾਸਾਂ ਕਾਰਨ ਸੁਭਾਅ ਦੇ ਬਹੁਤ ਸਖ਼ਤ ਹਨ। ਸਵਾਮੀ ਜੀ ਦਿ੍ਰੜ ਇਰਾਦੇ ਵਾਲੇ ਸਨ। ਉਨ੍ਹਾਂ ਪੱਕਾ ਧਾਰ ਰੱਖਿਆ ਸੀ ਕਿ ਉਹ ਇਸ ਦੇਸ਼ ’ਚੋਂ ਅੰਧਵਿਸ਼ਵਾਸਾਂ ਦਾ ਖ਼ਾਤਮਾ ਕਰਨਗੇ ਪਰੰਤੂ ਐਸ਼ਪ੍ਰਸਤਾਂ ਅਤੇ ਸਵਾਰਥੀ ਮਨੁੱਖਾਂ ਨੂੰ ਸਵਾਮੀ ਜੀ ਨਹੀਂ ਭਾਉਂਦੇ ਸਨ। ਉੱਥੇ ਪਹੁੰਚਣ ’ਤੇ ਅਜਿਹੇ ਹੀ ਕੁਝ ਲੋਕਾਂ ਨੇ ਸਵਾਮੀ ਜੀ ਨੂੰ ਮਾਰਨ ਦੀ ਸਾਜਿਸ਼ ਰਚੀ। ਇੱਕ ਰਾਤ ਉਨ੍ਹਾਂ ਨੇ ਰਸੋਈਏ ਜਗਨਨਾਥ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਸਵਾਮੀ ਜੀ ਨੂੰ ਦੁੱਧ ’ਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ।
ਇਸ ਨਾਲ ਸਵਾਮੀ ਜੀ ਦੀ ਸਿਹਤ ਵਿਗੜ ਗਈ ਕਈ ਵੈਦਾਂ ਅਤੇ ਡਾਕਟਰਾਂ ਦੇ ਇਲਾਜ ਕੀਤਾ, ਪਰੰਤੂ ਕੋਈ ਫਾਇਦਾ ਨਾ ਹੋਇਆ ਜਗਨਨਾਥ ਨੂੰ ਬਾਅਦ ਵਿੱਚ ਬੜਾ ਪਛਤਾਵਾ ਹੋਇਆ। ਉਸ ਨੇ ਸਵਾਮੀ ਜੀ ਤੋਂ ਮੁਆਫ਼ੀ ਮੰਗੀ ਤੇ ਗਿੜਗਿੜਾਉਣ ਲੱਗਾ।
ਦਿਆਲੂ ਸਵਾਮੀ ਜੀ ਦਇਆ ਨਾਲ ਪਿਘਲ ਗਏ ਤੇ ਉਸ ਨੂੰ ਰੁਪਏ ਦੇ ਕੇ ਕਹਿਣ ਲੱਗੇ ਕਿ ਇਸ ਰਾਜ ਦੀ ਸੀਮਾ ’ਚੋਂ ਬਾਹਰ ਹੋ ਜਾਓ, ਨਹੀਂ ਤਾਂ ਫੜ੍ਹੇ ਜਾਓਗੇ ਸਵਾਮੀ ਜੀ ਨੇ ਮੁਆਫ ਕਰਕੇ ਉਸਨੂੰ ਧਨ ਤੇ ਜੀਵਨਦਾਨ ਦੋਵੇਂ ਹੀ ਦਿੱਤੇ। ਸਵਾਮੀ ਜੀ ਦੀ ਅਜਿਹੀ ਖਿਮਾਦਾਨਤਾ ਦੀ ਸ਼ਾਇਦ ਹੀ ਕੋਈ ਦੂਜੀ ਉਦਾਹਰਨ ਮਿਲੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ