ਚੰਡੀਗੜ੍ਹ। ਡਰਾਇਵਿੰਗ ਲਾਇਸੰਸ (Driving Licence) ਤੇ ਵਾਹਨਾਂ ਦੀ ਆਰਸੀ ਦੀ ਬੈਕਲਾਗ ਐਂਟਰੀ ਕਰਵਾਉਣ ’ਚ ਹੁਣ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟ ਵਿਭਾਗ ਨੇ ਲਾਇਸੰਸ ਅਤੇ ਆਰਸੀ ਦੇ ਬੈਕਲਾਗ ਸਬੰਧੀ ਆਨਲਾਈਟ ਅਪੁਆਇੰਟਮੈਂਟ ਬੰਦ ਕਰ ਦਿੱਤੀ ਹੈ। ਆਰਸੀ, ਲਾਇਸੰਸ ਦੇ ਬੈਕਲਾਗ ਦਾ ਮਤਲਬ ਡਾਕੂਮੈਂਟਰਸ ਨੂੰ ਆਨਲਾਈਨ ਕਰਨਾ ਹੈ। ਪਹਿਲਾਂ ਲਿਖਤੀ ਵਿੱਚ ਰਜਿਸਟਰ ’ਤੇ ਆਰਸੀ, ਲਾਇੰਸਸ ਸਬੰਧੀ ਜਾਣਕਾਰੀ ਰੱਖੀ ਜਾਂਦੀ ਸੀ। 2018 ਵਿੱਚ ਡਾਕੂਮੈਂਟਰੀ ਨੂੰ ਆਨਲਾਈਨ ਕਰਨ ਦਾ ਸਿਸਟਮ ਸ਼ੁਰੂ ਕਰ ਦਿੱਤਾ ਗਿਆ। (Driving Licence)
ਟਰਾਂਸਪੋਰਟ ਵਿਭਾਗ ਵੱਲੋਂ ਵਾਹਨ-4 ਸਾਰਥੀ ਐਪ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਵਿਭਾਗ ਨੇ ਪਹਿਲਾਂ ਵੀ 2 ਵਾਰ ਆਰਸੀ, ਲਾਇਸੰਸ ਬੈਕਲਾਗ ਦਾ ਕੰਮ ਬੰਦ ਕਰ ਦਿੱਤਾ ਸੀ। ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਦੱਸਿਆ ਕਿ ਬੈਕਲਾਗ ਸਬੰਧੀ ਫੀਡਬੈਕ ਨਹੀਂ ਮਿਲ ਰਹੀ ਸੀ ਅਤੇ ਕੁਝ ਕਮੀਆਂ ਵੀ ਸਾਹਮਣੇ ਆਈਆਂ ਹਨ। (Driving Licence)
Also Read : ਵਿਆਹ ਦੇ ਮੰਡਪ ’ਤੇ ਆਈ ਪੁਲਿਸ ਨੇ ਪਾਇਆ ਸਭ ਨੂੰ ਘੇਰਾ, ਜਾਣੋ ਕੀ ਹੈ ਮਾਮਲਾ
ਲੋਕਾਂ ਨੂੰ ਵਾਹਨ ਲਾਇਸੰਸ ਆਨਲਾਈਨ ਕਰਵਾਉਣ ਸਬੰਧੀ 5 ਸਾਲ ਦਾ ਸਮਾਂ ਦਿੱਤਾ ਗਿਆ ਸੀ। ਇਯ ਵਿੱਚ ਲੋਕਾਂ ਨੇ ਬੈਕਲਾਗ ਨਹੀਂ ਕਰਵਾਈ ਹੈ। ਹੁਣ ਕੇਸ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਕਿ ਬੈਕਲਾਗ ਕੀਤੀ ਜਾਣੀ ਹੈ ਜਾਂ ਨਹੀਂ।