ਅਸ਼ੋਕ ਤੰਵਰ ਨੇ ਕਾਂਗਰਸ ਨਾਲ ਗਠਜੋੜ ਦੇ ਵਿਰੋਧ ’ਚ ਦਿੱਤਾ ਅਸਤੀਫਾ
(ਸੱਚ ਕਹੂੰ ਨਿਊਜ਼) ਸਰਸਾ। ਆਮ ਆਦਮੀ ਪਾਰਟੀ ( Aam Aadmi Party ) ਨੂੰ ਝਟਕਾ ਲੱਗਿਆ ਹੈ ਜਦੋਂ ਉਸਦੇ ਹਰਿਆਣਾ ਦੇ ਵੱਡੇ ਆਗੂ ਅਸ਼ੋਕ ਤੰਵਰ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਅਸ਼ੋਕ ਤੰਵਰ ਦੇ ਅਸਤੀਫੇ ਦਾ ਕਾਰਨ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਗਠਜੋੜ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Holiday : 22 ਜਨਵਰੀ ਨੂੰ ਛੁੱਟੀ ਦਾ ਐਲਾਨ, ਇਨ੍ਹਾਂ ਸੂਬਿਆਂ ’ਚ ਅਦਾਰੇ ਰਹਿਣਗੇ ਬੰਦ
ਤੰਵਰ ਹਰਿਆਣਾ ’ਚ ਆਮ ਆਦਮੀ ਪਾਰਟੇ ਦੇ ਵੱਡੇ ਆਗੂ ਸਨ ਅਤੇ ਉਹ ਹਰਿਆਣਾ ’ਚ ਆਪ ਪ੍ਰਚਾਰ ਸਮਿਤੀ ਦੇ ਚੇਅਰਮੈਨ ਸਨ। ਅਸ਼ੋਕ ਤੰਵਰ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ। ਕੁਝ ਪਹਿਲਾਂ ਤੰਵਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਮਿਲੇ ਸਨ। ਜਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਨਾਂ ਨੇ ਪਾਰਟੀ ਬਦਲੀ ਹੈ ਇਸ ਤੋਂ ਪਹਿਲਾਂ ਵੀ ਉਹ ਕਾਂਗਰਸ ਛੱਡ ਕੇ ਆਪ ’ਚ ਆਏ ਸਨ। ( Aam Aadmi Party )