ਫੋਟੋਗ੍ਰਾਫੀ ’ਚ ਬਣ ਸਕਦੈ ਬਿਹਤਰੀਨ ਕਰੀਅਰ

ਫੋਟੋਗ੍ਰਾਫੀ ’ਚ ਬਣ ਸਕਦੈ ਬਿਹਤਰੀਨ ਕਰੀਅਰ

ਜ਼ਿਆਦਾਤਰ ਲੋਕਾਂ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੁੰਦਾ ਹੈ ਪਰ ਜਿਨ੍ਹਾਂ ’ਚ ਇਸ ਪ੍ਰਤੀ ਜ਼ਿਆਦਾ ਰੁਚੀ ਹੁੰਦੀ ਹੈ, ਉਹ ਇਸ ਖੇਤਰ ’ਚ ਕਰੀਅਰ ਬਣਾਉਣ ਦੇ ਯਤਨ ਕਰਦੇ ਹਨ। ਬਿਹਤਰ ਤਕਨੀਕ ਵਾਲੇ ਕੈਮਰਾ ਫੋਨ ਆਉਣ ਨਾਲ ਅੱਜ ਹਰ ਕਿਸੇ ਅੰਦਰ ਫੋਟੋਗ੍ਰਾਫੀ ਦਾ ਸ਼ੌਂਕ ਦੇਖਿਆ ਜਾ ਸਕਦਾ ਹੈ। ਜੇ ਤੁਸÄ ਵੀ ਚੰਗੀ ਫੋਟੋ ਖਿੱਚਣੀ ਜਾਣਦੇ ਹੋ ਤੇ ਕ੍ਰਿਏਟਿਵ ਸੋਚਦੇ ਹੋ ਤਾਂ ਫੋਟੋਗ੍ਰਾਫੀ ਦੇ ਆਪਣੇ ਇਸ ਹੁਨਰ ਨੂੰ ਹੋਰ ਨਿਖ਼ਾਰ ਕੇ ਇਸ ਖੇਤਰ ’ਚ ਬਿਹਤਰੀਨ ਕਰੀਅਰ ਬਣਾ ਸਕਦੇ ਹੋ।

ਮੀਡੀਆ, ਬਲਾਗਰਜ਼, ਫੂਡ ਪੋਰਟਲਜ਼, ਟਰੈਵਲ ਪੋਰਟਲਜ਼ ਤੇ ਵੱਡੇ-ਵੱਡੇ ਪੈਸ਼ਨ ਸਟੋਰਾਂ ਦੇ ਆਉਣ ਤੋਂ ਬਾਅਦ ਫੋਟੋਗ੍ਰਾਫਰਜ਼ ਦੀ ਬਾਜ਼ਾਰ ’ਚ ਮੰਗ ਲਗਾਤਾਰ ਵਧ ਰਹੀ ਹੈ। ਫੋਟੋਗ੍ਰਾਫਰਾਂ ਦਾ ਲਾਈਫ-ਸਟਾਈਲ ਬੇਹੱਦ ਮਜ਼ੇਦਾਰ ਹੁੰਦਾ ਹੈ ਕਿਉਂਕਿ ਉਹ ਅਕਸਰ ਸੈਲੀਬ੍ਰਿਟੀਜ਼ ਜਾਂ ਨਾਮੀ ਲੋਕਾਂ ਨੂੰ ਮਿਲਦੇ-ਜੁਲਦੇ ਰਹਿੰਦੇ ਹਨ ਤੇ ਦੁਨੀਆਂ ਦੀ ਸੈਰ ਕਰਦੇ ਹਨ ਪਰ ਫੋਟੋਗ੍ਰਾਫੀ ਇੰਨੀ ਆਸਾਨ ਨਹÄ ਹੈ। ਇਕ ਕਲਿੱਕ ਲਈ ਫੋਟੋਗ੍ਰਾਫਰ ਨੂੰ ਕਈ ਘੰਟਿਆਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਤੇ ਕਈ ਵਾਰ ਤਾਂ ਕਈ ਮਹੀਨਿਆਂ ਦਾ ਵੀ। ਵਿਆਹ, ਸੱਭਿਆਚਾਰਕ ਸਰਗਰਮੀਆਂ ਆਦਿ ਦੀਆਂ ਫੋਟੋ ਖਿੱਚ ਕੇ ਵੀ ਤੁਸÄ ਆਪਣਾ ਕਾਰੋਬਾਰ ਚਲਾ ਸਕਦੇ ਹੋ।

ਫੈਸ਼ਨ ਫੋਟੋਗ੍ਰਾਫਰ

ਇਹ ਗਲੈਮਰ ਦੀ ਦੁਨੀਆ ਨਾਲ ਜੁੜਿਆ ਖੇਤਰ ਹੈ। ਫੈਸ਼ਨ ਫੋਟੋਗ੍ਰਾਫੀ ’ਚ ਫੈਸ਼ਨ ਈਵੈਂਟਸ ਨੂੰ ਕਵਰ ਕਰਨ ਤੋਂ ਇਲਾਵਾ ਮਾਡਲਜ਼ ਦੇ ਫੋਟੋ ਪ੍ਰੋਫਾਈਲ ਵੀ ਤਿਆਰ ਕੀਤੇ ਜਾਂਦੇ ਹਨ। ਮਾਹਿਰ ਡਿਜ਼ਾਈਨਰਜ਼ ਤੇ ਫੈਸ਼ਨ ਹਾਊਸਿਜ਼ ਆਪਣੀ ਕਲਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕ੍ਰਿਏਟਿਵ ਫੈਸ਼ਨ ਫੋਟੋਗ੍ਰਾਫਰਜ਼ ਦੀ ਮੱਦਦ ਲੈਂਦੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਮਾਡਲਜ਼ ਨਾਲ ਕੰਮ ਕਰਦਿਆਂ ਸਟੂਡੀਓ ਤੇ ਸ਼ੋਅਰੂਮ ’ਚ ਡਿਜ਼ਾਈਨਰਜ਼ ਅਕਸੈਸਰੀਜ਼ ਦੇ ਫੋਟੋ ਸ਼ੂਟ ਵੀ ਕਰਨੇ ਹੁੰਦੇ ਹਨ। ਇਸ ਤੋਂ ਇਲਾਵਾ ਫੈਸ਼ਨ ਸ਼ੋਅ ਨੂੰ ਕਵਰ ਕਰਨਾ ਹੁੰਦਾ ਹੈ।

ਟਰੈਵਲ ਫੋਟੋਗ੍ਰਾਫਰ

ਲੋਕਾਂ ਅੰਦਰ ਨਵੀਆਂ-ਨਵੀਆਂ ਥਾਵਾਂ ’ਤੇ ਘੁੰਮਣ ਦਾ ਸ਼ੌਂਕ ਵਧਣ ਨਾਲ ਇਸ ਖੇਤਰ ’ਚ ਵੀ ਅੱਜ ਕਾਫੀ ਉਤਸ਼ਾਹ ਹੈ। ਟਰੈਵਲ ਫੋਟੋਗ੍ਰਾਫੀ ’ਚ ਕਿਸੇ ਖ਼ਾਸ ਖੇਤਰ ਦੇ ਲੈਂਡਸਕੇਪ, ਨਵੀਆਂ-ਨਵੀਆਂ ਥਾਵਾਂ ਨੂੰ ਐਕਸਪਲੋਰ ਕਰਨਾ ਜਾਂ ਕਿਸੇ ਨਵੇਂ ਐਂਗਲ ਤੋਂ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਵਰਗੇ ਕੰਮ ਸ਼ਾਮਲ ਹਨ।  ਆਮ ਤੌਰ ’ਤੇ ਟਰੈਵਲ ਫੋਟੋਗ੍ਰਾਫਰ ਦੇਸ਼-ਦੁਨੀਆ ਦੀ ਸੈਰ ਕਰ ਕੇ ਵੱਖ-ਵੱਖ ਤਰ੍ਹਾਂ ਦੀਆਂ ਦਿਲਕਸ਼ ਤਸਵੀਰਾਂ ਖਿੱਚਦਾ ਹੈ ਤੇ ਉਨ੍ਹਾਂ ਨੂੰ ਟਰੈਵਲ ਬੁੱਕ ਪ੍ਰਕਾਸ਼ਕਾਂ, ਟਰੈਵਲ ਪੋਰਟਲਜ਼, ਮੈਗਜ਼ੀਨ ਤੇ ਅਖ਼ਬਾਰਾਂ ਨੂੰ ਮੁਹੱਈਆ ਕਰਵਾਉਂਦੇ ਹਨ।

ਫੂਡ ਫੋਟੋਗ੍ਰਾਫਰ

ਹਾਸਪੀਟੈਲਿਟੀ ਇੰਡਸਟਰੀ, ਰੈਸਟੋਰੈਂਟ, ਫੂਡ ਪੋਰਟਲਜ਼ ਵਰਗੇ ਖੇਤਰ ਜਿਸ ਤੇਜ਼ੀ ਨਾਲ ਅੱਗੇ ਵਧ ਰਹੇ ਹਨ, ਉਸ ਨੂੰ ਵੇਖਦਿਆਂ ਮੁਹਾਰਤ ਪ੍ਰਾਪਤ ਫੂਡ ਫੋਟੋਗ੍ਰਾਫਰਜ਼ ਤੇ ਸਟਾਈਲਿਸਟ ਲਈ ਕੰਮ ਦੇ ਬਿਹਤਰੀਨ ਮੌਕੇ ਲਗਾਤਾਰ ਸਾਹਮਣੇ ਆ ਰਹੇ ਹਨ। ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀਆਂ ਸਵਾਦ ਨੂੰ ਜਗ੍ਹਾ ਦੇਣ ਵਾਲੀਆਂ ਫੋਟੋਆਂ ਇਹੀ ਫੋਟੋਗ੍ਰਾਫਰਜ਼ ਖਿੱਚਦੇ ਹਨ ਤਾਂ ਕਿ ਖਾਣ ਵਾਲੇ ਇਨ੍ਹਾਂ ਪ੍ਰੋਡਕਟਸ ਨੂੰ ਪ੍ਰਮੋਟ ਕਰ ਕੇ ਪਛਾਣ ਬਣਾਈ ਜਾ ਸਕੇ।

ਵਾਈਲਡ ਲਾਈਫ਼ ਫੋਟੋਗ੍ਰਾਫਰ

ਇਹ ਅਡਵੈਂਚਰ ਦੇ ਨਾਲ-ਨਾਲ ਟਾਈਮ ਟੇਕਿੰਗ ਫੀਲਡ ਹੈ ਪਰ ਜਿਨ੍ਹਾਂ ਨੂੰ ਖ਼ਤਰਿਆਂ ਨਾਲ ਖੇਡਣਾ, ਸੰਘਣੇ ਜੰਗਲਾਂ ਵਿਚਕਾਰ ਪਸ਼ੂ-ਪੰਛੀਆਂ ਦੀਆਂ ਤਸਵੀਰਾਂ ਖਿੱਚਣਾ ਵਧੀਆ ਲੱਗਦਾ ਹੈ, ਉਨ੍ਹਾਂ ਲਈ ਇਹ ਇੱਕ ਵਧੀਆ ਖੇਤਰ ਸਾਬਿਤ ਹੋ ਸਕਦਾ ਹੈ। ਘਰ ਤੇ ਦਫਤਰਾਂ ’ਚ ਲਾਉਣ ਲਈ ਲੋਕ ਅੱਜ ਅਜਿਹੀਆਂ ਤਸਵੀਰਾਂ ਕਾਫ਼ੀ ਪਸੰਦ ਕਰਦੇ ਹਨ। ਅੱਗੇ ਚੱਲ ਕੇ ਤੁਸÄ ਡਾਕੂਮੈਂਟਰੀ ਨਿਰਮਾਤਾ ਵੀ ਬਣ ਸਕਦੇ ਹੋ।

ਵੈਡਿੰਗ ਫੋਟੋਗ੍ਰਾਫਰ

ਵਿਆਹ ਤੇ ਹੋਰ ਸਮਾਗਮਾਂ ਤੋਂ ਲੈ ਕੇ ਛੋਟੇ-ਵੱਡੇ ਹਰ ਪ੍ਰੋਗਰਾਮ ਵਿਚ ਅੱਜ-ਕੱਲ੍ਹ ਫੋਟੋਗ੍ਰਾਫੀ ਕਰਵਾਈ ਜਾਂਦੀ ਹੈ। ਲੋਕ ਵੀ ਅਜਿਹੇ ਯਾਦਗਰ ਪਲਾਂ ਦੀਆਂ ਫੋਟੋਗ੍ਰਾਫੀ, ਵੀਡੀਓਗ੍ਰਾਫੀ ਕਰਵਾਉਣੀ ਪਸੰਦ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਸੰਭਾਲ ਕੇ ਰੱਖਿਆ ਜਾ ਸਕੇ। ਫੋਟੋਗ੍ਰਾਫੀ ਵਿਚ ਜਲਦ ਪੈਸਾ ਕਮਾਉਣ ਲਈ ਇਹ ਸਭ ਤੋਂ ਵਧੀਆ ਖੇਤਰ ਮੰਨਿਆ ਜਾਂਦਾ ਹੈ।

ਪ੍ਰੈੱਸ ਫੋਟੋਗ੍ਰਾਫਰ

ਅਖ਼ਬਾਰਾਂ ਜਾਂ ਰਸਾਲਿਆਂ ’ਚ ਜੋ ਵੀ ਫੋਟੋ ਛਪਦੀਆਂ ਹਨ, ਉਨ੍ਹਾਂ ਨੂੰ ਪ੍ਰੈੱਸ ਫੋਟੋਗ੍ਰਾਫਰ ਹੀ ਖਿੱਚਦੇ ਹਨ। ਮਾਹਿਰ ਫੋਟੋਗ੍ਰਾਫਰਾਂ ਦੀਆਂ ਖਿੱਚੀਆਂ ਫੋਟੋਆਂ ਖ਼ਬਰ ਦੇ ਮਿਆਰ ਨੂੰ ਹੋਰ ਵਧਾ ਦਿੰਦੀਆਂ ਹਨ। ਕਈ ਵਾਰ ਇੱਕ ਫੋਟੋ ਵੀ ਬਹੁਤ ਕੁਝ ਕਹਿ ਜਾਂਦੀ ਹੈ ਅਤੇ ਉਸ ਲਈ ਵੱਖਰੇ ਤੌਰ ’ਤੇ ਕਿਸੇ ਕੈਪਸ਼ਨ ਦੀ ਜ਼ਰੂਰਤ ਨਹÄ ਰਹਿ ਜਾਂਦੀ। ਹਰ ਅਖ਼ਬਾਰ ਤੇ ਰਸਾਲੇ ’ਚ ਇਨ੍ਹਾਂ ਫੋਟੋਗ੍ਰਾਫਰਾਂ ਦੀ ਜ਼ਰੂਰਤ ਹੁੰਦੀ ਹੈ।

ਵਿੱਦਿਅਕ ਯੋਗਤਾ

ਇਸ ਖੇਤਰ ’ਚ ਕਰੀਅਰ ਬਣਾਉਣ ਲਈ ਸ਼ਾਰਟ ਟਰਮ ਤੇ ਡਿਪਲੋਮਾ ਤੋਂ ਲੈ ਕੇ ਡਿਗਰੀ ਕੋਰਸ ਤੱਕ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਕਰਵਾਏ ਜਾ ਰਹੇ ਹਨ। ਇਸ ਨੂੰ ਤੁਸÄ ਦਸਵÄ ਤੇ ਬਾਰ੍ਹਵÄ ਤੋਂ ਬਾਅਦ ਕਰ ਸਕਦੇ ਹੋ। ਸ਼ਾਰਟ ਟਰਮ ਕੋਰਸ ਦੋ, ਤਿੰਨ ਮਹੀਨੇ ਤੇ ਛੇ ਮਹੀਨੇ ਦੇ ਹਨ। ਡਿਪਲੋਮਾ ਕੋਰਸ ਇੱਕ ਤੇ ਡਿਗਰੀ ਕੋਰਸ ਤਿੰਨ ਸਾਲ ਦਾ ਹੁੰਦਾ ਹੈ। ਫੋਟੋਗ੍ਰਾਫੀ ਸਿੱਖਣ ਲਈ ਅੱਜ-ਕੱਲ੍ਹ ਕਈ ਆਨਲਾਈਨ ਕੋਰਸ ਵੀ ਚਲਾਏ ਜਾ ਰਹੇ ਹਨ। ਇਹ ਕੋਰਸ ਇੱਕ ਮਹੀਨੇ ਤੋਂ ਲੈ ਕੇ ਤਿੰਨ ਮਹੀਨੇ ਤੱਕ ਦੇ ਹਨ। ਇਨ੍ਹਾਂ ਲਈ ਕਿਸੇ ਵਿੱਦਿਅਕ ਯੋਗਤਾ ਦੀ ਜ਼ਰੂਰਤ ਨਹÄ ਹੈ।
ਵਿਜੈ ਗਰਗ, ਸਾਬਕਾ ਪ੍ਰਿੰਸੀਪਲ
ਐਕਸ ਪੀਈਐਸ-1, ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.