ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਖੂਬਸੂਰਤ ਤਸਵੀਰ ਆਈਆਂ ਸਾਹਮਣੇ

Meet Hayer

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Meet Hayer) ਦੀ ਮੇਰਠ ਦੀ ਡਾਕਟਰ ਗੁਰਵੀਨ ਕੌਰ ਨਾਲ ਮੰਗਣੀ ਹੋ ਗਈ ਹੈ। ਉਨਾਂ ਦੀਆਂ ਮੰਗਣੀ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਗੁਰਮੀਤ ਸਿੰਘ ਹੇਅਰ ਅਤੇ ਡਾ. ਗੁਰਵੀਨ ਕੌਰ ਦੀ ਮੰਗਣੀ ਐਤਵਾਰ ਨੂੰ ਮੇਰਠ  ਦੇ ਗੌਡਵਿਨ ਹੋਟਲ ’ਚ ਹੋਈ।। ਇਸ ਪ੍ਰੋਗਰਾਮ ’ਚ ਰਿਸ਼ਤੇਦਾਰਾਂ ਤੋਂ ਇਲਾਵਾ ਕਈ ਵੱਡੇ ਸਿਆਸੀ ਆਗੂ ਵੀ ਪਹੁੰਚੇ। ਇਹ ਜੋੜਾ 7 ਨਵੰਬਰ ਵਿਆਹ ਬੰਧਨ ’ਚ ਬੱਝੇਗਾ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਫੋਰਸੈਟ ਹਿਲ ’ਚ ਹੋਵੇਗਾ।  ਡਾ. ਗੁਰਵੀਨ ਕੌਰ ਗੋਡਵਿਨ ਗਰੁੱਪ ਮੇਰਠ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ ਅਤੇ ਪੇਸ਼ੇ ਤੋਂ ਰੇਡੀਓਲੋਜਿਸਟ ਹੈ।

ਜਾਣੋ ਗੁਰਵੀਨ ਕੌਰ ਬਾਰੇ

ਮੇਰਠ ਦੇ ਗੌਡਵਿਨ ਗਰੁੱਪ ਦੇ ਡਾਇਰੈਕਟਰ ਅਤੇ ਭਾਰਤੀ ਓਲੰਪਿਕ ਸੰਘ ਦੇ ਉੱਚ ਅਧਿਕਾਰੀ ਭੁਪਿੰਦਰ ਸਿੰਘ ਬਾਜਵਾ ਦੀ ਧੀ ਹੈ। ਡਾ. ਗੁਰਵੀਨ ਕੌਰ ਭੁਪਿੰਦਰ ਸਿੰਘ ਬਾਜਵਾ ਦੀ ਵੱਡੀ ਪੁੱਤਰੀ ਹੈ। ਡਾ. ਗੁਰਵੀਨ ਕੌਰ ਪੇੇਸ਼ੇ ਤੋਂ ਰੇਡੀਓਲੋਜਿਸਟ ਹਨ।