Punjab News: ਯੋਗ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਕੇ ਅਮਨ ਅਰੋੜਾ ਨੇ ਲੋਕਤੰਤਰ ਦਾ ਕਤਲ ਕੀਤਾ : ਰਜਿੰਦਰ ਦੀਪਾ
- ਆਖਿਆ, ਆਮ ਆਦਮੀ ਪਾਰਟੀ ਨੇ ਚੀਮਾ ਦੇ ਲੋਕਾਂ ਤੋਂ ਵੋਟ ਦਾ ਹੱਕ ਖੋਹਿਆ | Punjab News
Punjab News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਨਗਰ ਪੰਚਾਇਤ ਚੀਮਾ ਦੀ ਚੋਣ ਨੂੰ ਲੈ ਕੇ ਉਮੀਦਵਾਰਾਂ ਨੇ ਚੋਣ ਮੈਦਾਨ ਵਿੱਚ ਡੱਟ ਕੇ ਚੋਣ ਲੜਨ ਲਈ ਆਪਣੇ ਕਾਗਜ ਦਾਖਲ ਕੀਤੇ ਸਨ। ਕਾਗਜ਼ਾਤ ਦਾਖਲ ਕਰਨ ਦੀ ਆਖਰੀ ਮਿਤੀ 12 ਦਸੰਬਰ ਅਤੇ ਕਾਗਜ਼ ਵਾਪਸ ਲੈਣ ਅਤੇ ਇਤਰਾਜ਼ ਦੀ ਆਖਰੀ ਮਿਤੀ 13 ਦਸੰਬਰ ਸੀ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਸਨਾਮ ਦੇ ਇੰਚਾਰਜ ਰਜਿੰਦਰ ਦੀਪਾ ਅਤੇ ਗੁਰਦੀਪ ਸਿੰਘ ਬਾਵਾ ਨੇ ਕਿਹਾ ਕਿ 13 ਦਸੰਬਰ ਨੂੰ ਅਸੀਂ ਐਸਡੀਐਮ ਦਫਤਰ ਸੁਨਾਮ ਵਿਖੇ ਪਹੁੰਚੇ।
ਚੀਮਾ ਮੰਡੀ ਦੇ 27 ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ | Punjab News
ਉਮੀਦਵਾਰਾਂ ਨੇ ਕਿਹਾ ਕਿ ਸਾਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਤੁਹਾਡੇ ਕਾਗਜ਼ ਰੱਦ ਕਰਵਾਏ ਜਾਣਗੇ। ਸਾਨੂੰ ਡਰ ਸੀ ਕਿ ਸਾਡੇ ਕਾਗਜ਼ ਰੱਦ ਕੀਤੇ ਜਾ ਸਕਦੇ ਹਨ। ਇਸ ਸਬੰਧੀ ਅਸੀਂ ਐਸਡੀਐਮ ਸੁਨਾਮ ਨੂੰ ਲਿਖਤੀ ਤੌਰ ਤੇ ਦਿੱਤਾ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਾਗਜ਼ ਰੱਦ ਨਹੀਂ ਕੀਤੇ ਜਾਣਗੇ। ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਇਤਰਾਜ ਦੇ ਬਾਵਜੂਦ ਵੀ ਕਿਸੇ ਦੇ ਕਾਗਜ਼ ਰੱਦ ਨਹੀਂ ਹੋਏ। ਅਸੀਂ ਲਿਸਟ ਲੱਗਣ ਦੀ ਦੇਰ ਰਾਤ ਤੱਕ ਉਡੀਕ ਕਰਦੇ ਰਹੇ। ਜਦੋਂ ਲਿਸਟ ਲੱਗੀ ਤਾਂ ਦੇਖਿਆ ਉਸ ਲਿਸਟ ਵਿੱਚ ਸਾਡਾ ਨਾਮ ਨਹੀਂ ਸੀ ਤੇ ਸਾਡੇ ਕਾਗਜ ਰੱਦ ਕਰ ਦਿੱਤੇ ਗਏ। ਚੀਮਾ ਮੰਡੀ ਦੇ 27 ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ। ਕਾਗਜ ਰੱਦ ਹੋਣ ਦੇ ਵਿਰੋਧ ਵਜੋਂ ਚੀਮਾ ਮੰਡੀ ਵਿਖੇ ਮੇਨ ਰੋਡ ਜਾਮ ਕਰਕੇ ਅਮਨ ਅਰੋੜਾ ਅਤੇ ਆਮ ਆਦਮੀ ਪਾਰਟੀ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰਜਿੰਦਰ ਦੀਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਚੁੱਕਾ ਹੈ ਕਿ ਲੋਕ ਹੁਣ ਉਹਨਾਂ ਦੇ ਨਾਲ ਨਹੀਂ ਹਨ। ਉਹਨਾਂ ਨੇ ਵੋਟਾਂ ਕਰਾਉਣ ਦੀ ਬਜਾਏ ਕਾਗਜ ਰੱਦ ਕਰਵਾ ਕੇ ਆਪਣੇ ਉਮੀਦਵਾਰ ਆਪ ਹੀ ਚੁਣ ਕੇ ਲੋਕਤੰਤਰ ਦਾ ਘਾਣ ਕੀਤਾ । ਰਜਿੰਦਰ ਦੀਪਾ ਨੇ ਅੱਗੇ ਕਿਹਾ ਕਿ ਚੀਮਾ ਦੇ ਵੋਟਰਾਂ ਦੇ ਮਨਾਂ ਵਿੱਚ ਅਮਨ ਅਰੋੜਾ ਪ੍ਰਤੀ ਬਹੁਤ ਜਿਆਦਾ ਰੋਸ ਹੈ ਲੋਕ ਕਹਿੰਦੇ ਹਨ ਕਿ ਹੁਣ ਅਮਨ ਅਰੋੜਾ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਖਮਿਆਜਾ ਭੁਗਤਨਾ ਪਵੇਗਾ। Punjab News
Read Also : Punjab farmers Protest: ਕਿਸਾਨਾਂ ‘ਤੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ
ਇਸ ਮੌਕੇ ਉਮੀਦਵਾਰ ਜਸਪ੍ਰੀਤ ਕੌਰ, ਗਰਦੀਪ ਸਿੰਘ ਬਾਵਾ, ਦਰਸ਼ਨ ਸਿੰਘ ਮਢਾਲੀ, ਪਰਮਜੀਤ ਸਿੰਘ ਨਿੱਕਾ ਬਿਜਲਪੁਰੀਆ, ਜਿਲਾ ਮੀਤ ਪ੍ਰਧਾਨ ਮਦਨ ਲਾਲ, ਦਰਸ਼ਨ ਸਿੰਘ ਸਰਕਲ ਪ੍ਰਧਾਨ, ਬਬਲੀ ਬਾਵਾ, ਨਛੱਤਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਮੀਤਾ ਧਾਲੀਵਾਲ ,ਅਜੈਬ ਸਿੰਘ, ਮਨਜੀਤ ਸਿੰਘ, ਗੁਰਸੇਵਕ ਸਿੰਘ ਸਾਬਕਾ ਐਮ ਸੀ, ਗੁਰਜੰਟ ਸਿੰਘ ਮੱਖਣ ਸਿੰਘ, ਹੀਰਾ ਸਿੰਘ ਅਤੇ ਹੋਰ ਭਾਰੀ ਗਿਣਤੀ ਵਿੱਚ ਚੀਮਾ ਦੇ ਲੋਕ ਹਾਜ਼ਰ ਸਨ।