ਪ੍ਰਬੰਧਾਂ ਦੀ ਮਾੜੀ ਹਾਲਤ ਨੇ ਸਭ ਨੂੰ ਕੀਤਾ ਦੁਖੀ, ਲੋਕਾਂ ਕੀਤੀ ਅਪੀਲ

Sangrur News
ਲੌਗੋਵਾਲ। ਰੋਜ਼ਾਨਾ ਰਾਹ ਵਿੱਚ ਖੱਡੇ ਤੋਂ ਪ੍ਰੇਸ਼ਾਨੀ ਬਾਰੇ ਦੱਸਦੇ ਹੋਏ ਸਕੂਲੀ ਬੱਚੇ।

ਪਿਛਲੇ ਦੋ ਮਹੀਨਿਆਂ ਤੋਂ ਗੰਦੇ ਪਾਣੀ ਦੀ ਬੂਦਬੂ ਤੋਂ ਵੀ ਪ੍ਰੇਸ਼ਾਨ | Sangrur News

ਲੋਂਗੋਵਾਲ (ਹਰਪਾਲ)- ਸਥਾਨਕ ਦੁੱਲਟ ਪੱਤੀ ਦੇ ਨਜ਼ਦੀਕ ਸ਼ਹਿਰ (Sangrur News) ਦੇ ਮੇਨ ਰਸਤੇ ਤੇ ਸੀਵਰੇਜ ਦੀ ਬਲਾਕੇਜ ਕਾਰਨ ਪਿਆ ਟੋਆ ਨਾ ਸਿਰਫ ਰਾਹਗੀਰਾਂ ਲਈ ਹਾਦਸਿਆਂ ਦਾ ਸਬੱਬ ਨਹੀਂ ਬਣਿਆ ਹੋਇਆ ਹੈ ਸਗੋਂ ਇਸ ਮੁਹੱਲੇ ਦੇ ਵਸਨੀਕ ਪਿਛਲੇ ਦੋ ਮਹੀਨਿਆਂ ਤੋਂ ਗੰਦੇ ਪਾਣੀ ਦੀ ਬੂਦਬੂ ਤੋਂ ਵੀ ਪ੍ਰੇਸ਼ਾਨ ਹਨ ਮਹੱਲਾ ਵਾਸੀਆ ਨੇ ਦੱਸਿਆ ਕਿ ਸੀਵਰੇਜ਼ ਲਾਇਨ ਬੰਦ ਹੋਣ ਕਾਰਨ ਇੱਥੇ ਬਣੇ ਹੋਦੀ ਵਿਚੋਂ ਦੀ ਹਮੇਸ਼ਾ ਹੀ ਸੜਾਦ (ਬੂਦਬੂ) ਮਾਰਦੀ ਰਹਿੰਦੀ ਹੈ ਸੀਵਰੇਜ ਦੀ ਹੋਦੀ ਦੇ ਢੱਕਣ ਵਿਚੋਂ ਦੀ ਗੰਦਾ ਪਾਣੀ ਲੀਕੇਜ ਹੋ ਕੇ ਨਾਲੀ ਵਿੱਚ ਪੈ ਰਿਹਾ ਹੈ ਜਿਸ ਕਾਰਨ ਇਸ ਮਹੱਲਾ ਵਾਸੀਆ ਨੂੰ ਕਿਸੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣ ਗਿਆ ਹੈ।

ਇਹ ਰਾਸਤਾ ਕਸਬੇ ਦਾ ਮੇਨ ਹੋਣ ਕਾਰਨ ਇਥੋਂ ਸੈਂਕੜੇ ਸਕੂਲ ਮੋਟਰਸਾਈਕਲ, ਸਾਇਕਲਾਂ, ਪੈਦਲ ਲੰਘਦੇ ਹਨ।ਅੱਜ ਸ਼ਹਿਰ ਦੇ ਨਿੱਕੇ ਬੱਚਿਆਂ ਨੇ ਵੀ ਇਸ ਗੰਦ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ। ਜਦਕਿ ਪਿਛਲੇ 2 ਮਹੀਨਿਆਂ ਤੋਂ ਸੀਵਰੇਜ਼ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਲੌਂਗੋਵਾਲ ਵਿੱਚ ਕਰੋੜਾਂ ਦੀ ਲਾਗਤ ਨਾਲ ਸੀਵਰੇਜ ਦੀਆਂ ਲਾਈਨਾਂ ਪਾਈਆਂ ਹੋਈਆਂ ਹਨ ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਦੀ ਨਲਾਇਕੀ ਅਤੇ ਬੇਰੁੱਖੀ ਕਾਰਨ ਸੀਵਰੇਜ਼ ਸਿਸਟਮ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ।

 ਬੋਰਡ ਦਾ ਕੋਈ ਅਧਿਕਾਰੀ ਕਦੇ ਵੀ ਲੌਂਗੋਵਾਲ ਨਹੀਂ ਵੇਖਿਆ ਗਿਆ | Sangrur News

ਇੱਥੇ ਸੀਵਰੇਜ ਕਾਮੇ ਅਕਸਰ ਆਪਣੇ ਪੱਧਰ ਤੇ ਸੁਚਾਰੂ ਵਿਵਸਥਾ ਲਈ ਚਾਰਾਜੋਈ ਕਰਦੇ ਵੇਖੇ ਜਾ ਸਕਦੇ ਹਨ ਪ੍ਰੰਤੂ ਬੋਰਡ ਦਾ ਕੋਈ ਅਧਿਕਾਰੀ ਕਦੇ ਵੀ ਲੌਂਗੋਵਾਲ ‘ਚ ਨਹੀਂ ਵੇਖਿਆ ਗਿਆ। ਇੱਥੋਂ ਦੇ ਕੌਂਸਲਰ ਗੁਰਮੀਤ ਸਿੰਘ ਲੱਲੀ ਦਾ ਕਹਿਣਾ ਹੈ ਕਿ ਲੌਂਗੋਵਾਲ ਚ ਕਦੇ ਵੀ ਜੇ ਈ ਜਾਂ ਇਸ ਤੋਂ ਉਪਰਲੇ ਪੱਧਰ ਦੇ ਅਧਿਕਾਰੀ ਲੌਂਗੋਵਾਲ ਚ ਆਉਣ ਦੀ ਜ਼ਰੂਰਤ ਹੀ ਨਹੀਂ ਸਮਝਦੇ। ਗੰਦੇ ਪਾਣੀ ਦੇ ਸੀਵਰੇਜ ਕਾਰਨ ਇਥੋਂ ਰਾਹਗੀਰਾਂ ਦਾ ਲੰਘਣਾ ਦੁੱਬਰ ਹੋ ਗਿਆ ਹੈ। ਸਕੂਲ ਜਾਂਦੇ ਬੱਚੇ ਆਪਣੀਆਂ ਵਰਦੀਆਂ ਖਰਾਬ ਕਰ ਬੈਠਦੇ ਹਨ ਅਤੇ ਸਾਇਕਲਾਂ ਤੋਂ ਡਿੱਗ ਜਾਂਦੇ ਹਨ।

ਯਾਦ ਰਹੇ ਇਹ ਟੋਆ ਉਸੇ ਖੇਤਰ ਵਿਚ ਮੌਜੂਦ ਹੈ ਜਿੱਥੇ ਪਿਛਲੇ ਸਮੇਂ ਦੌਰਾਨ ਡੇਂਗੂ ਦੇ ਪ੍ਰਕੋਪ ਕਾਰਨ ਲਗਾਤਾਰ ਮੌਤਾਂ ਹੋਈਆਂ ਸਨ। ਇਸ ਸਬੰਧ ਵਿੱਚ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਦਾ ਕਹਿਣਾ ਹੈ ਕਿ ਸੀਵਰੇਜ਼ ਲਾਈਨਾਂ ਦੇ ਰੱਖ ਰਖਾਵ ਲਈ ਨਗਰ ਕੌਂਸਲ ਸੀਵਰੇਜ ਬੋਰਡ ਨੂੰ ਲੱਖਾਂ ਰੁਪਏ ਵੈਟ ਦੇ ਰੂਪ ਵਿੱਚ ਦਿੰਦੀ ਹੈ ਪ੍ਰੰਤੂ ਸੀਵਰੇਜ ਬੋਰਡ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਲਈ ਉਹ ਖੁਦ ਲਗਾਤਾਰ ਫੋਨ ਕਰ ਰਹੇ ਹਨ ਪ੍ਰੰਤੂ ਸੀਵਰੇਜ ਅਧਿਕਾਰੀਆਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬਰਾੜ ਨੇ ਦੱਸਿਆ ਕਿ ਅਸੀਂ ਸੀਵਰੇਜ਼ ਬੋਰਡ ਵੱਲ ਵੇਖੇ ਬਿਨਾਂ ਹੀ ਛੋਟੇ ਮੋਟੇ ਕੰਮ ਅਕਸਰ ਆਪਣੇ ਪੱਧਰ ਤੇ ਕਰਵਾਉਂਦੇ ਰਹਿੰਦੇ ਹਾਂ ਪ੍ਰੰਤੂ ਇਸਦਾ ਮਤਲਬ ਇਹ ਨਹੀਂ ਕਿ ਐਡਾ ਵੱਡਾ ਸ਼ਹਿਰ ਬਿਨਾਂ ਕਿਸੇ ਸਾਜੋ ਸਮਾਨ ਅਤੇ ਤਕਨੀਕੀ ਸਹਾਇਤਾ ਤੋ ਚੰਦ ਕੁ ਕਾਮਿਆਂ ਦੇ ਸਿਰ ਤੇ ਛੱਡ ਦਿੱਤਾ ਜਾਵੇ। ਉਹਨਾਂ ਮੰਗ ਕੀਤੀ ਹੈ ਕਿ ਇਸ ਸੀਵਰੇਜ ਦੀ ਬੰਦ ਪਈ ਲਾਈਨ ਨੂੰ ਚੱਲਦਾ ਕੀਤਾ ਜਾਵੇ।

ਇਹ ਵੀ ਪੜ੍ਹੋ : Jagannath Yatra : ਬਿਜ਼ਲੀ ਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਟਕਰਾਇਆ ਰੱਥ, 7 ਦੀ ਮੌਤ