Sidhu Moosewala: ਮਾਨਸਾ (ਸੁਖਜੀਤ ਮਾਨ)। ਮਰਹੂਮ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਬਾਰੇ ਕਿਤਾਬ ਲਿਖਣ ਵਾਲੇ ਲੇਖਕ ਮਨਜਿੰਦਰ ਸਿੰਘ ਮਾਖਾ ਨੇ ਆਪਣੇ ਖਿਲਾਫ ਪਰਚਾ ਦਰਜ ਹੋਣ ਤੋਂ ਬਾਅਦ ਮਾਣਯੋਗ ਅਦਾਲਤ ’ਚ ਦਿੱਤੀ ਅਗਾਂਊ ਜਮਾਨਤ ਦੀ ਅਰਜ਼ੀ ਵਾਪਸ ਲੈ ਲਈ ਹੈ। ਇਹ ਜਾਣਕਾਰੀ ਅੱਜ ਇੱਥੇ ਸਿੱਧੂ ਪਰਿਵਾਰ ਦੇ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦਿੱਤੀ।
ਐਡਵੋਕੇਟ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਬਾਰੇ ਮਨਜਿੰਦਰ ਸਿੰਘ ਮਾਖਾ ਵੱਲੋਂ ਕਿਤਾਬ ਲਿਖੀ ਗਈ ਹੈ, ਜਿਸ ’ਤੇ ਇਤਰਾਜ਼ ਪ੍ਰਗਟਾਉਂਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਮਾਖਾ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ’ਚ ਮਨਜਿੰਦਰ ਸਿੰਘ ਮਾਖਾ ਵੱਲੋਂ ਮਾਣਯੋਗ ਅਦਾਲਤ ’ਚ ਅਗਾਂਊ ਜਮਾਨਤ ਦੀ ਅਰਜ਼ੀ ਲਗਾਈ ਗਈ ਸੀ, ਜਿਸ ਨੂੰ ਉਸ ਨੇ ਅੱਜ ਵਾਪਸ ਲੈ ਲਿਆ ਹੈ।
Sidhu Moosewala
ਕਿਤਾਬ ਬਾਰੇ ਲਗਾਏ ਇਤਰਾਜ਼ਾਂ ਬਾਰੇ ਪੁੱਛੇ ਜਾਣ ਤੇ ਉਹਨਾਂ ਦੱਸਿਆ ਕਿ ਸਿੱਧੂ ਕਤਲ ਕੇਸ ਹਾਲੇ ਚੱਲ ਰਿਹਾ ਹੈ ਜਿਸ ਕਰਕੇ ਕਿਤਾਬ ਵਿੱਚ ਕੁੱਝ ਅਜਿਹੀਆਂ ਗੱਲਾਂ ਹੋ ਸਕਦੀਆਂ ਹਨ ਜਿਸ ਦਾ ਅਸਰ ਕੇਸ ਉੱਤੇ ਪੈ ਸਕਦਾ ਹੈ ਇਸ ਕਰਕੇ ਸਿੱਧੂ ਦੇ ਮਾਪਿਆਂ ਨੂੰ ਉਸ ਕਿਤਾਬ ਉੱਤੇ ਇਤਰਾਜ਼ ਹੋ ਸਕਦਾ ਹੈ। Sidhu Moosewala
Read Also : Government Scheme: ਸਰਕਾਰ ਔਰਤਾਂ ਨੂੰ ਹਰ ਮਹੀਨੇ ਦੇਵੇਗੀ ਇੱਕ ਹਜ਼ਾਰ ਰੁਪਏ, ਛੇਤੀ ਕਰਵਾਓ ਲਓ ਰਜਿਸਟਰੇਸ਼ਨ
ਐਡਵੋਕੇਟ ਨੇ ਦੱਸਿਆ ਕਿ ਪਰਿਵਾਰ ਦੇ ਦੋਸ਼ ਨੇ ਕਿ ਕਿਤਾਬ ਵਿੱਚ ਜੋ ਫੋਟੋਆਂ ਹਨ, ਉਹਨਾਂ ਦੀਆਂ ਨਿੱਜੀ ਅਤੇ ਸਿੱਧੂ ਦੀਆਂ ਬਚਪਨ ਦੀਆਂ ਫੋਟੋਆਂ ਸਨ, ਜਿਨ੍ਹਾਂ ਨੂੰ ਉਹਨਾਂ ਤੋਂ ਧੋਖੇ ਨਾਲ ਲੈ ਕੇ ਕਿਤਾਬ ਵਿੱਚ ਛਾਪ ਦਿੱਤਾ ਗਿਆ। ਮਨਜਿੰਦਰ ਸਿੰਘ ਮਾਖਾ ਵੱਲੋਂ ਸਿੱਧੂ ਦਾ ਕਰੀਬੀ ਦੱਸਣਾ ਅਤੇ ਪਰਿਵਾਰ ਤੋਂ ਹੀ ਫੋਟੋਆਂ ਹਾਸਿਲ ਕਰਕੇ ਕਿਤਾਬ ਵਿੱਚ ਛਾਪੀਆਂ ਹੋਣ ਦੀ ਗੱਲ ਕਹਿਣ ਦੇ ਬਾਵਜੂਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਕੀ ਇਤਰਾਜ ਹੈ ਤਾਂ ਇਸ ਦੇ ਜਵਾਬ ਵਿੱਚ ਐਡਵੋਕੇਟ ਮਿੱਤਲ ਨੇ ਦੱਸਿਆ ਕਿ ਉਹਨਾਂ ਨੂੰ ਇਹ ਇਤਰਾਜ ਹੈ ਕਿ ਇਸ ਬਾਰੇ ਉਹਨਾਂ ਤੋਂ ਨਾ ਹੀ ਕੁਝ ਪੁੱਛਿਆ ਗਿਆ ਅਤੇ ਨਾ ਹੀ ਕੋਈ ਮਨਜ਼ੂਰੀ ਲਈ ਗਈ ਹੈ। ਕਰੀਬੀ ਹੋਣ ਬਾਰੇ ਉਹਨਾਂ ਕਿਹਾ ਕਿ ਇਸ ਬਾਰੇ ਸਿੱਧੂ ਪਰਿਵਾਰ ਜਾਂ ਮਾਖਾ ਹੀ ਦੱਸ ਸਕਦਾ ਹੈ ਕਿ ਉਹ ਕਿੰਨੇ ਕੁ ਕਰੀਬੀ ਸੀ। Sidhu Moosewala